ਸਾਧ-ਸੰਗਤ ਨੇ ਲੰਦਨ ’ਚ ਵਾਤਾਵਰਨ ਦਿਵਸ ਮੌਕੇ ਚਲਾਇਆ ਸਫਾਈ ਤੇ ਰੁੱਖ ਲਾਓ ਅਭਿਆਨ

Cleanliness Campaign

ਪਾਰਕ ’ਚੋਂ 60 ਬੈਗ ਕੂੜਾ ਕੱਢਿਆ ਤੇ ਸੇਵਾਦਾਰਾਂ ਨੇ 100 ਬੂਟੇ ਵੀ ਲਾਏ

ਲੰਦਨ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦੇ ਹੋਏ ਡੇਰਾ ਸੱਚਾ ਸੌਦਾ ਦੀ ਇੰਗਲੈਂਡ (ਯੂਕੇ) ਦੀ ਸਾਧ-ਸੰਗਤ ਨੇ ਵਿਸ਼ਵ ਵਾਤਾਵਰਨ ਦਿਵਸ ਮੌਕੇ ਲੰਦਨ ਦੇ ਅਵੈਨਿਊ ਪਾਰਕ, ਕ੍ਰੇਨਫੋਰਡ ’ਚ ਸਵੱਛਤਾ ਤੇ ਰੁੱਖ ਲਗਾਓ ਅਭਿਆਨ ਚਲਾਇਆ। (Cleanliness Campaign)

Cleanliness Campaign ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ 82 ਮੈਂਬਰਾਂ ਨੇ ਇਨ੍ਹਾਂ ਅਭਿਆਨਾਂ ’ਚ ਹਿੱਸਾ ਲਿਆ। ਇਸ ਦੌਰਾਨ ਸਾਧ-ਸੰਗਤ ਨੇ ਪਾਰਕ ਦੀ ਸਫਾਈ ਕਰਦਿਆਂ 60 ਬੈਗ ਕੂੜਾ ਕੱਢਿਆ ਤੇ 100 ਪੌਦੇ ਲਾ ਕੇ ਵਾਤਾਵਰਨ ਸੁਰੱਖਿਆ ਦਾ ਸੰਦੇਸ਼ ਦਿੱਤਾ। ਸੇਵਾਦਾਰਾਂ ਨੇ ਕਿਹਾ ਕਿ ਇਹ ਸਭ ਪੂਜਨੀਕ ਗੁਰੂ ਜੀ ਦੀਆਂ ਪਵਿੱਤਰ ਸਿੱਖਿਆਵਾਂ ਦੀ ਬਦੌਲਤ ਹੀ ਸੰਭਵ ਹੋਇਆ ਹੈ।

ਇਹ ਵੀ ਪੜ੍ਹੋ: ਕਰਿਸ਼ਮਾ : ਸਤਿਗੁਰੂ ਨੇ ਬਖਸ਼ਿਆ ਨਵਾਂ ਜੀਵਨ

Cleanliness Campaign