ਚੇੱਨਈ ਦੇ ਅੱਠ ਮੈਚਾਂ ‘ਚ ਸੱਤ ਜਿੱਤ ਤੇ ਇੱਕ ਹਾਰ ਤੋਂ ਬਾਅਦ 14 ਅੰਕ ਹਨ
ਹੈਦਰਾਬਾਦ | ਆਈਪੀਐੱਲ ਦੀ ਸਭ ਤੋਂ ਮਜ਼ਬੂਤ ਟੀਮ ਚੈੱਨਈ ਸੁਪਰ ਕਿੰਗਸ ਬੁੱਧਵਾਰ ਨੂੰ ਸਨਰਾਈਜਰਸ ਹੈਦਰਾਬਾਦ ਖਿਲਾਫ ਉਨ੍ਹਾਂ ਦੇ ਘਰੇਲੂ ਰਾਜੀਵ ਗਾਂਧੀ ਕੌਮਾਂਤਰੀ ਸਟੇਡੀਅਮ ‘ਚ ਇੱਕ ਹੋਰ ਜਿੱਤ ਨਾਲ ਪਲੇਅ ਆਫ ‘ਚ ਆਪਣਾ ਸਥਾਨ ਪੱਕਾ ਕਰਨ ਉੱਤਰੇਗੀ
ਮਹਿੰਦਰ ਸਿੰਘ ਧੋਨੀ ਦੀ ਕਪਤਾਨੀ ਵਾਲੀ ਚੇੱਨਈ ਦੇ ਅੱਠ ਮੈਚਾਂ ‘ਚ ਸੱਤ ਜਿੱਤ ਤੇ ਇੱਕ ਹਾਰ ਤੌਂ ਬਾਅਦ 14 ਅੰਕ ਹਨ ਤੇ ਉਹ ਸੂਚੀ ‘ਚ ਚੋਟੀ ‘ਤੇ ਹੈ, ਹੈਦਰਾਬਾਦ ਖਿਲਾਫ ਇੱਕ ਹੋਰ ਜਿੱਤ ਉਸ ਦਾ ਪਲੇਅ ਆਫ ‘ਚ ਸਥਾਨ ਲਗਭਗ ਪੱਕਾ ਕਰ ਦੇਵੇਗੀ ਜਦੋਂਕਿ ਹੈਦਰਾਬਾਦ ਸੱਤ ਮੈਚਾਂ ‘ਚ ਤਿੰਨ ਹੀ ਜਿੱਤ ਸਕੀ ਹੈ ਤੇ ਸੂਚੀ ‘ਚ ਛੇਵੇਂ ਨੰਬਰ ‘ਤੇ ਖਿਸਕ ਗਈ Âੈ ਘਰੇਲੂ ਟੀਮ ਦੀ ਕੋਸ਼ਿਸ ਰਹੇਗੀ ਕਿ ਉਹ ਹਰ ਹਾਲ ‘ਚ ਜਿੱਤ ਦਰਜ ਕਰਕੇ ਆਪਣੀ ਸਥਿਤੀ ਸੁਧਾਰੇ ਟੀ20 ਲੀਗ ਦੇ ਇਸ ਅਹਿਮ ਪੜਾਅ ‘ਚ ਆ ਕੇ ਬਾਕੀ ਟੀਮਾਂ ਦੇ ਸਮੀਕਰਨ ਵੀ ਕਾਫੀ ਦਿਲਚਸਪ ਹੋ ਗਏ ਹਨ ਤੇ ਹੈਦਰਾਬਾਦ ਤੋਂ ਅੱਗੇ ਕੋਲਕਾਤਾ ਤੇ ਪੰਜਾਬ ਦੀਆਂ ਟੀਮਾਂ ਦੇ ਅੱਠ-ਅੱਠ ਅੰਕ ਹਨ ਜਿਨ੍ਹਾਂ ਦਰਮਿਆਨ ਹੁਣ ਅੱਗੇ ਵਧਣ ਲਈ ਮੁਕਾਬਲਾ ਰੋਮਾਂਚਕ ਹੋ ਗਿਆ ਹੈ ਅਜਿਹੇ ‘ਚ ਕੇਨ ਵਿਲੀਅਮਸਨ ਦੀ ਕਪਤਾਨੀ ਵਾਲੀ ਹੇਦਰਾਬਾਦ ਨੂੰ ਜਿੱਤ ਲਈ ਹਰ ਹਾਲ ‘ਚ ਪੂਰਾ ਜ਼ੋਰ ਲਾਉਣਾ ਹੋਵੇਗਾ ਜਿਸ ਨੂੰ ਪਿਛਲੇ ਮੈਚ ‘ਚ ਦਿੱਲੀ ਕੈਪੀਟਲਸ ਦੇ ਹੱਥੋਂ ਆਪਣੇ ਹੀ ਮੈਦਾਨ ‘ਤੇ 39 ਦੌੜਾਂ ਨਾਲ ਹਾਰ ਝੱਲਣੀ ਪਈ ਸੀ
ਹੈਦਰਾਬਾਦ ਨੂੰ ਆਪਣੇ ਆਖਰੀ ਤਿੰਨ ਮੈਚਾਂ ‘ਚ ਨਿਰਾਸ਼ਾ ਹੱਥ ਲੱਗੀ ਹੈ ਤੇ ਟੀਮ ਜਿੱਤ ਲਈ ਕੁਝ ਕੁ ਖਿਡਾਰੀਆਂ ‘ਤੇ ਹੀ ਨਿਰਭਰ ਵਿਖਾਈ ਦੇ ਰਹੀ ਹੈ ਟੀਮ ਆਪਣੇ ਓਪਨਿੰਗ ਬੱਲੇਬਾਜ਼ਾਂ ਡੇਵਿਡ ਵਾਰਨਰ ਤੇ ਜਾਨੀ ਬੇਅਰਸਟੋ ‘ਤੇ ਸਭ ਤੋਂ ਜ਼ਿਆਦਾ ਨਿਰਭਰ ਹੈ ਜਦੋਂਕਿ ਬਾਕੀ ਬੱਲੇਬਾਜ਼ ਖਾਸ ਪ੍ਰਦਰਸ਼ਨ ਨਹੀਂ ਕਰ ਸਕੇ ਹਨ ਹੈਦਰਾਬਾਦ ਦਾ ਗੇਂਦਬਾਜ਼ੀ ਵਿਭਾਗ ਹਾਲਾਂਕਿ ਕੁਝ ਬਿਹਤਰ ਹੈ, ਸੰਦੀਪ ਸ਼ਰਮਾ ਸੱਤ ਮੈਚਾਂ ‘ਚ ਅੱਠ ਵਿਕਟਾਂ ਲੈ ਕੇ ਸਭ ਤੋਂ ਸਫਲ ਹਨ ਪਰ ਰਾਸ਼ਿਦ ਖਾਲ ਹੁਣ ਤੱਕ ਪਿਛਲੇ ਸੈਸ਼ਨ ਵਰਗਾ ਕੁਝ ਕਰਿਸ਼ਮਾ ਨਹੀਂ ਵਿਖਾ ਸਕੇ ਹਨ ਉਨ੍ਹਾਂ ਨੈ ਸੱਤ ਮੈਚਾਂ ‘ਚ ਛੇ ਹੀ ਵਿਕਟਾਂ ਲਈਆਂ ਹਨ ਜਦੋਂਕਿ ਸਿਧਾਰਥ ਕੌਲ ਨੂੰ ਛੇ ਵਿਕਟਾਂ ਮਿਲੀਆਂ ਹਨ ਭਾਰਤੀ ਵਿਸ਼ਵ ਕੱਪ ਟੀਮ ਦਾ ਹਿੱਸਾ ਤੇਜ਼ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਨੇ ਸੱਤ ਮੈਚਾਂ ‘ਚ 8.74 ਦੇ ਮਹਿੰਗੇ ਇਕਾਨਮੀ ਰੇਟ ਨਾਲ ਦੌੜਾ ਲੁਟਾਈਆਂ ਹਨ ਅਤੇ ਪੰਜ ਵਿਕਟਾਂ ਲਈਆਂ ਹਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।