ਕੈਮਿਸਟ ਦੀ ਧੀ ਬਣੀ ਜੱਜ, ਵਧਾਈਆਂ ਦਾ ਸਿਲਸਿਲਾ ਜਾਰੀ

Bathinda News
ਬਠਿੰਡਾ: ਨਵ-ਨਿਯੁਕਤ ਜੱਜ ਮੈਡਮ ਗੀਤਾਂਸ਼ੂ ਨੂੰ ਸਨਮਾਨਿਤ ਕਰਦੇ ਹੋਏ ਕੈਮਿਸਟ ਐਸੋਸੀਏਸ਼ਨ ਦੇ ਮੈਂਬਰ।

ਬਦਲਦੇ ਸਮਾਜ ਵਿੱਚ ਧੀਆਂ ਨੇ ਵੀ ਸਾਬਤ ਕਰ ਦਿੱਤਾ ਕਿ ਉਹ ਕਾਮਯਾਬੀ ਦੇ ਮਾਮਲੇ ਵਿੱਚ ਨਹੀਂ ਹਨ ਕਿਸੇ ਤੋਂ ਘੱਟ: ਅਸ਼ੋਕ ਬਾਲਿਆਂ ਵਾਲੀ (Bathinda News)

(ਸੱਚ ਕਹੂੰ ਨਿਊਜ਼) ਬਠਿੰਡਾ। ਬਦਲਦੇ ਸਮਾਜ ਵਿੱਚ ਧੀਆਂ ਨੇ ਵੀ ਸਾਬਤ ਕਰ ਦਿੱਤਾ ਹੈ ਕਿ ਉਹ ਸਫਲਤਾ ਅਤੇ ਬੁਲੰਦੀਆਂ ਨੂੰ ਛੂਹਣ ਦੇ ਮਾਮਲੇ ਵਿੱਚ ਕਿਸੇ ਤੋਂ ਘੱਟ ਨਹੀਂ ਹਨ ਅਤੇ ਇਸ ਦੀ ਮਿਸਾਲ ਬਠਿੰਡਾ ਦੇ ਇੱਕ ਸਾਧਾਰਨ ਕੈਮਿਸਟ ਪਰਿਵਾਰ ਦੀ ਧੀ ਗੀਤਾਂਸ਼ੂ ਨੇ ਕਾਇਮ ਕੀਤੀ ਹੈ, ਜਿਸ ਨੇ ਜੂਡੀਸ਼ਰੀ ਦਾ ਇਮਤਿਹਾਨ ਪਾਸ ਕਰਕੇ ਜੱਜ ਬਣਨ ਦਾ ਮਾਣ ਹਾਸਲ ਕੀਤਾ ਹੈ। ਉਕਤ ਸ਼ਬਦਾਂ ਦਾ ਪ੍ਰਗਟਾਵਾ ਜ਼ਿਲ੍ਹਾ ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਅਸ਼ੋਕ ਬਾਲਿਆਂਵਾਲੀ ਨੇ ਨਵ-ਨਿਯੁਕਤ ਜੱਜ ਗੀਤਾਂਸ਼ੂ ਨੂੰ ਉਹਨਾਂ ਦੇ ਘਰ ਵਿਖੇ ਸਨਮਾਨਿਤ ਕਰਨ ਮੌਕੇ ਕੀਤਾ। Bathinda News

ਇਸ ਮੌਕੇ ਅਸ਼ੋਕ ਬਾਲਿਆਂਵਾਲੀ ਨੇ ਦੱਸਿਆ ਕਿ ਜੱਜ ਗੀਤਾਂਸ਼ੂ ਇੱਕ ਸਾਧਾਰਨ ਪਰਿਵਾਰ ਨਾਲ ਸਬੰਧ ਰੱਖਦੇ ਹਨ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਖੁਸ਼ੀ ਹੈ ਕਿ ਬਠਿੰਡਾ ਸ਼ਹਿਰ ਦੇ ਇੱਕ ਕੈਮਿਸਟ ਪਰਿਵਾਰ ਦੀ ਧੀ ਨੇ ਦੇਸ਼ ਭਰ ਦੇ ਕੈਮਿਸਟਾਂ ਦਾ ਨਾਂਅ ਰੌਸ਼ਨ ਕੀਤਾ ਹੈ। ਇਸ ਦੌਰਾਨ ਜੱਜ ਮੈਡਮ ਗੀਤਾਂਸ਼ੂ ਦੇ ਪਿਤਾ ਜਤਿੰਦਰ ਗੋਇਲ ਨੇ ਸ਼ੁੱਭਕਾਮਨਾਵਾਂ ਦੇਣ ਵਾਲੇ ਕੈਮਿਸਟਾਂ ਤੇ ਆਮ ਲੋਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਮਾਣ ਮਹਿਸੂਸ ਹੋ ਰਿਹਾ ਹੈ ਕਿ ਉਨ੍ਹਾਂ ਦੀ ਬੇਟੀ ਹੁਣ ਪੀੜਤਾਂ ਨੂੰ ਇਨਸਾਫ਼ ਦੇਵੇਗੀ। Bathinda News

ਇਹ ਵੀ ਪੜ੍ਹੋ: ਅਕਾਲੀ ਦਲ ਤੇ ਭਾਜਪਾ ਦੇ ਵੱਖੋ-ਵੱਖ ਰਾਹ ਹੋਣ ਪਿੱਛੋਂ ਸੰਗਰੂਰ ਦੀ ਸਿਆਸਤ’ਚ ਆਇਆ ਵੱਡਾ ਬਦਲਾਅ

ਇਸ ਦੌਰਾਨ ਨਵ-ਨਿਯੁਕਤ ਜੱਜ ਮੈਡਮ ਗੀਤਾਂਸ਼ੂ ਨੇ ਜ਼ਿਲ੍ਹਾ ਕੈਮਿਸਟ ਐਸੋਸੀਏਸ਼ਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਸਮਾਜ ਦੇ ਕਿਸੇ ਵੀ ਵਰਗ ਨਾਲ ਵਿਤਕਰਾ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਉਹ ਹਰ ਵਰਗ ਨੂੰ ਕਾਨੂੰਨ ਅਨੁਸਾਰ ਇਨਸਾਫ਼ ਦਿਵਾਉਣ ਲਈ ਵਚਨਬੱਧ ਹਨ। ਇਸ ਦੌਰਾਨ ਉਨ੍ਹਾਂ ਨਾਲ ਹੋਲਸੇਲ ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਦਰਸ਼ਨ ਜੋੜਾ, ਜ਼ਿਲ੍ਹਾ ਸਕੱਤਰ ਅਨਿਲ ਗਰਗ, ਹੋਲਸੇਲ ਦੇ ਸੰਗਠਨ ਸਕੱਤਰ ਹਰੀਸ਼ ਟਿੰਕੂ, ਕੈਸ਼ੀਅਰ ਵਰਿੰਦਰ ਗੋਇਲ, ਕ੍ਰਿਸ਼ਨ ਗੋਇਲ, ਬਲਜੀਤ ਸਿੰਘ, ਰਿਟੇਲ ਕੈਮਿਸਟ ਐਸੋਸੀਏਸ਼ਨ ਦੇ ਚੇਅਰਮੈਨ ਪ੍ਰੀਤਮ ਸਿੰਘ ਵਿਰਕ, ਮੀਤ ਪ੍ਰਧਾਨ ਗੁਰਜਿੰਦਰ ਸਿੰਘ ਸਾਹਨੀ, ਸਕੱਤਰ ਪੋਰਿੰਦਰ ਸਿੰਗਲਾ ਤੇ ਹੋਰ ਕੈਮਿਸਟ ਹਾਜ਼ਰ ਸਨ।

LEAVE A REPLY

Please enter your comment!
Please enter your name here