ਨਵੀਂ ਦਿੱਲੀ। ਅੱਜ 1 ਅਪ੍ਰੈਲ 2023 ਤੋਂ ਨਵੇਂ ਵਿੱਤੀ ਸਾਲ ਦੀ ਸ਼ੁਰੂਆਤ ਵਿੱਚ ਤੁਹਾਨੂੰ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਵਿੱਚ ਕਮੀ ਦੀ ਖੁਸ਼ਖਬਰੀ ਸੁਣਨ ਨੂੰ ਮਿਲੀ ਹੈ। ਦਰਅਸਲ ਪੈਟਰੋਲੀਅਮ ਕੰਪਨੀਆਂ ਹਰ ਨਵੇਂ ਮਹੀਨੇ ਦੀ ਪਹਿਲੀ ਤਰੀਕ ਨੂੰ ਐਲਪੀਜੀ, ਏਟੀਐਫ, ਮਿੱਟੀ ਦੇ ਤੇਲ ਆਦਿ ਦੀਆਂ ਕੀਮਤਾਂ ਦੀ ਸਮੀਖਿਆ ਕਰਦੀਆਂ ਹਨ ਅਤੇ ਉਨ੍ਹਾਂ ਵਿੱਚ ਬਦਲਾਅ ਕਰਦੀਆਂ ਹਨ।
ਕਮਰਸ਼ੀਅਲ ਸਿਲੰਡਰਾਂ ਦੀਆਂ ਕੀਮਤਾਂ ਘਟਾਈਆਂ | Gas Cylinder
ਪੈਟਰੋਲੀਅਮ ਕੰਪਨੀਆਂ ਨੇ ਅੱਜ ਨਵੇਂ ਵਿੱਤੀ ਸਾਲ ਦੇ ਪਹਿਲੇ ਦਿਨ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਵਿੱਚ ਕਟੌਤੀ ਕੀਤੀ ਹੈ ਅਤੇ ਇਹ ਕਟੌਤੀ ਵਪਾਰਕ ਸਿਲੰਡਰਾਂ ਦੀਆਂ ਕੀਮਤਾਂ ਵਿੱਚ ਕੀਤੀ ਗਈ ਹੈ। 19 ਕਿੱਲੋ ਦੇ ਕਮਰਸੀਅਲ ਗੈਸ ਸਿਲੰਡਰ ਦੀ ਕੀਮਤ ਵਿੱਚ ਅੱਜ 92 ਰੁਪਏ ਤੱਕ ਦੀ ਕਟੌਤੀ ਕੀਤੀ ਗਈ ਹੈ। ਦਿੱਲੀ, ਮੁੰਬਈ, ਕੋਲਕਾਤਾ, ਚੇਨਈ ਇਨ੍ਹਾਂ ਸਾਰੇ ਸ਼ਹਿਰਾਂ ਵਿੱਚ ਵਪਾਰਕ ਗੈਸ ਸਿਲੰਡਰਾਂ ਦੀਆਂ ਕੀਮਤਾਂ ਵਿੱਚ ਕਟੌਤੀ ਕੀਤੀ ਗਈ ਹੈ ਤੇ ਉਹ ਸਸਤੇ ਹੋ ਗਏ ਹਨ।
ਆਪਣੇ ਸ਼ਹਿਰ ਵਿੱਚ ਐਲਪੀਜੀ ਦੀ ਨਵੀਂ ਕੀਮਤ ਜਾਣੋ | Gas Cylinder
- ਦਿੱਲੀ – 2028.00
- ਕੋਲਕਾਤਾ – 2132.00
- ਮੁੰਬਈ – 1980.00
- ਚੇਨਈ – 2192.50
ਆਪਣੇ ਸਹਿਰ ਵਿੱਚ ਦੀ ਪੁਰਾਣੀ ਕੀਮਤ ਜਾਣੋ
- ਦਿੱਲੀ – 2119.50
- ਕੋਲਕਾਤਾ – 2221.50
- ਮੁੰਬਈ 2071.50
- ਚੇਨਈ 2268.00
ਘਰੇਲੂ ਗੈਸ ਸਿਲੰਡਰ ਦੀ ਕੀਮਤ ਵਿੱਚ ਨਹੀਂ ਕੀਤਾ ਗਿਆ ਹੈ ਕੋਈ ਬਦਲਾਅ
ਹਾਲਾਂਕਿ ਘਰੇਲੂ ਐਲਪੀਜੀ ਸਿਲੰਡਰਾਂ ਦੀ ਕੀਮਤ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ ਅਤੇ ਉਹ ਪਹਿਲਾਂ ਵਾਂਗ ਹੀ ਕੀਮਤਾਂ ‘ਤੇ ਸਥਿਰ ਹਨ। ਦਿੱਲੀ ਵਿੱਚ ਘਰੇਲੂ ਐਲਪੀਜੀ ਸਿਲੰਡਰ ਦੀ ਕੀਮਤ 1103 ਰੁਪਏ ਪ੍ਰਤੀ ਸਿਲੰਡਰ ਹੈ। ਪਿਛਲੇ ਮਹੀਨੇ 14.2 ਕਿਲੋ ਦਾ ਘਰੇਲੂ ਰਸੋਈ ਗੈਸ ਸਿਲੰਡਰ 50 ਰੁਪਏ ਮਹਿੰਗਾ ਹੋਇਆ ਸੀ ਅਤੇ 19 ਕਿਲੋ ਦਾ ਕਮਰਸੀਅਲ ਗੈਸ ਸਿਲੰਡਰ 350 ਰੁਪਏ ਮਹਿੰਗਾ ਹੋਇਆ ਸੀ।
ਕੀਮਤਾਂ ਵਿੱਚ ਕਿੰਨੀ ਆਈ ਹੈ ਕਮ?
ਅੱਜ ਤੋਂ ਦਿੱਲੀ ਵਿੱਚ ਵਪਾਰਕ ਐਲਪੀਜੀ ਸਿਲੰਡਰ 91.5 ਰੁਪਏ ਤੋਂ 2028 ਰੁਪਏ ਵਿੱਚ ਉਪਲੱਬਧ ਹੋਣਗੇ। ਉਥੇ ਹੀ ਕੋਲਕਾਤਾ ’ਚ ਸਿਲੰਡਰ 89.5 ਰੁਪਏ ਸਸਤਾ ਹੋਣ ਨਾਲ 2132 ਰੁਪਏ ’ਚ ਮਿਲੇਗਾ। ਦੂਜੇ ਪਾਸੇ ਵਿੱਤੀ ਰਾਜਧਾਨੀ ਮੁੰਬਈ ’ਚ ਸਿਲੰਡਰ 91.50 ਰੁਪਏ ਸਸਤਾ ਹੋ ਕੇ 1980 ਰੁਪਏ ’ਚ ਮਿਲੇਗਾ, ਮਤਲਬ ਕਿ ਇਸ ਦੀ ਕੀਮਤ 2000 ਰੁਪਏ ਤੋਂ ਹੇਠਾਂ ਆ ਗਈ ਹੈ। ਉਥੇ ਹੀ ਚੇਨਈ ‘ਚ ਸਿਲੰਡਰ 75.5 ਰੁਪਏ ਸਸਤਾ ਹੋ ਕੇ 2192.50 ਰੁਪਏ ’ਚ ਮਿਲੇਗਾ।