ਸਹਾਇਕ ਸਿਵਲ ਸਰਜਨ ਵੱਲੋਂ ਸੀਐੱਚਸੀ ਦਾ ਦੌਰਾ

Civil Surgeon

ਸਿਹਤ ਸੇਵਾਵਾਂ ਦਾ ਲਿਆ ਜਾਇਜ਼ਾ | Civil Surgeon

ਫਾਜ਼ਿਲਕਾ (ਰਜਨੀਸ਼ ਰਵੀ)। ਸਿਹਤ ਵਿਭਾਗ ਫਾਜ਼ਿਲਕਾ ਲੋਕਾਂ ਨੂੰ ਮਿਆਰੀ ਸਿਹਤ ਸੇਵਾਵਾਂ ਸਮੇਂ ਸਿਰ ਮੁਹੱਈਆ ਕਰਾਉਣ ਲਈ ਵਚਨਬੱਧ ਹੈ, ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਹਾਇਕ ਸਿਵਲ ਸਰਜਨ (Civil Surgeon) ਫਾਜ਼ਿਲਕਾ ਡਾ. ਬਬੀਤਾ ਨੇ ਸੀ ਐੱਚ ਸੀ ਖੂਈ ਖੇੜਾ ਅਤੇ ਡੱਬਵਾਲਾ ਕਲਾ ਦੀ ਅਚਨਚੇਤ ਚੈਕਿੰਗ ਮੌਕੇ ਕੀਤਾ। ਇਸ ਦੌਰਾਨ ਉਨ੍ਹਾਂ ਹਸਪਤਾਲ ’ਚ ਦਾਖ਼ਲ ਮਰੀਜ਼ਾਂ ਦਾ ਹਾਲ-ਚਾਲ ਵੀ ਪੁੱਛਿਆ।

ਸਹਾਇਕ ਸਿਵਲ ਸਰਜਨ (Civil Surgeon) ਡਾ. ਬਬੀਤਾ ਨੇ ਦੱਸਿਆ ਕਿ ਸਿਹਤ ਵਿਭਾਗ ਲੋਕਾਂ ਨੂੰ ਸਿਹਤ ਸੇਵਾਵਾਂ ਦੇਣ ਵਿੱਚ ਯਤਨਸੀਲ ਹੈ ਤੇ ਲੋਕਾਂ ਨੂੰ ਸਿਹਤ ਸੇਵਾਵਾਂ ਦਾ ਲਾਹਾ ਜ਼ਰੂਰ ਲੈਣਾ ਚਾਹੀਦਾ ਹੈ। ਉਨ੍ਹਾਂ ਸਿਹਤ ਵਿਭਾਗ ਦੇ ਸਮੂਹ ਸਟਾਫ ਨੂੰ ਸਿਹਤ ਸੇਵਾਵਾਂ ਤਨਦੇਹੀ ਨਾਲ ਨਿਭਾਉਣ ਲਈ ਕਿਹਾ। ਇਸ ਦੌਰਾਨ ਗ਼ੈਰ ਹਾਜ਼ਰ ਸਟਾਫ ਦੀ ਜਵਾਬ ਤਲਬੀ ਵੀ ਕੀਤੀ ਗਈ ਹੈ।

ਇਸ ਉਪਰੰਤ ਉਨ੍ਹਾਂ ਟਾਹਲੀਵਾਲਾ ਬੋਦਲਾਂ ਦੇ ਆਮ ਆਦਮੀ ਕਲੀਨਿਕ ਦਾ ਦੌਰਾ ਵੀ ਕੀਤਾ ਜੋ ਕਿ ਬੰਦ ਪਾਇਆ ਗਿਆ। ਇਸ ਸੰਬਧੀ ਸਾਰੇ ਸਟਾਫ਼ ਦੀ ਜਵਾਬ ਤਲਬੀ ਕੀਤੀ ਗਈ। ਉਨ੍ਹਾਂ (Civil Surgeon) ਕਿਹਾ ਕਿ ਸਟਾਫ ਨੂੰ ਵਾਰ ਵਾਰ ਸਮੇਂ ਸਿਰ ਆਪਣੀ ਹਾਜਰੀ ਯਕੀਨੀ ਬਣਉਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਬ ਸੈਂਟਰ ਲੈਵਲ ਤੇ ਸੀ ਐੱਚ ਓ ਅਤੇ ਏ ਐਨ ਐਮ ਅਤੇ ਮੇਲ ਵਰਕਰ ਸਮੇਂ ਸਿਰ ਆਪਣੀ ਹਾਜਰੀ ਯਕੀਨੀ ਬਣਉਣ ਤਾਂ ਕਿ ਲੋਕਾਂ ਨੂੰ ਕਿਸੇ ਪ੍ਰਕਾਰ ਦੀ ਖੱਜਲ ਖੁਆਰੀ ਨਾ ਹੋਵੇ ਇਸ ਦੌਰਾਨ ਕਾਰਜਕਾਰੀ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾਕਟਰ ਐਡੀਸਨ ਐਰਿਕ ਵੀ ਮੌਜੂਦ ਸਨ।

ਇਹ ਵੀ ਪੜ੍ਹੋ: ਪਟਿਆਲਾ ਵਿਖੇ ਠੇਕੇਦਾਰ ਦਾ ਗੋਲੀਆਂ ਮਾਰ ਕੇ ਕਤਲ

LEAVE A REPLY

Please enter your comment!
Please enter your name here