ਮੁਰਾਦਾਬਾਦ (ਸੱਚ ਕਹੂੰ ਨਿਊਜ਼)। ਉੱਤਰ ਪ੍ਰਦੇਸ਼ ਦੇ ਮੁਰਾਦਾਬਾਦ ’ਚ ਪ੍ਰਸਿੱਧ ਚਾਰਟਡ ਅਕਾਊਂਟੈਂਟ ਸ਼੍ਰੇਤਾਭ ਤਿਵਾੜੀ ਦਾ ਬੁੱਧਵਾਰ ਰਾਤ ਨੂੰ ਸ਼ਰ੍ਹੇਆਮ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਹਫ਼ਤੇ ’ਚ ਕਤਲ ਦਾ ਦੂਜਾ ਮਾਮਲਾ ਉਦਯੋਗਪਤੀਆਂ ’ਚ ਦਹਿਸ਼ਤ ਦਾ ਮਾਹੌਲ ਬਣਾ ਰਿਹਾ ਹੈ। ਡੀਜੀਪੀ ਜੋਨ ਬਰੇਲੀ ਪ੍ਰੇਮਪ੍ਰਕਾਸ਼ ਮੀਣਾ ਨੇ ਵੀਰਵਾਰ ਨੂੰ ਦੱਸਿਆ ਕਿ ਕਤਲ ਕਾਂਡ ਦੇ ਖੁਲਾਸੇ ਲਈ ਐੱਸਐੱਸਪੀ ਦੁਆਰਾ ਟੀਮ ਗਠਿਤ ਕਰ ਦਿੱਤੀ ਗਈ ਹੈ, ਸਬੂਤ ਤੇ ਤੱਥ ਇਕੱਠੇ ਕੀਤੇ ਜਾ ਰਹੇ ਹਨ। ਦਿੱਲੀ ਰੋਡ ’ਤੇ ਬੈਂਕ ਆਫ਼ ਬੜੌਦਾ ਦੇ ਸਾਹਮਣੇ ਅੰਸਲ ਟਾਵਰ ਦੇ ਨੇੜੇ ਬੁੱਧਵਾਰ ਦੇਰ ਰਾਤ ਸੀਏ ਸ਼੍ਰੇਤਾਭ ਤਿਵਾੜੀ ਦੀ ਸ਼ਰੇ੍ਹਆਮ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਘਟਨਾ ਦੇ ਸਮੇਂ ਉਹ ਦਫ਼ਤਰ ’ਚੋਂ ਨਿੱਕਲੇ ਸਨ।
ਕੀ ਹੈ ਮਾਮਲਾ | Chartered Accountant
ਐੱਸਐੱਸਪੀ ਹੇਮਰਾਜ ਮੀਣਾ ਨੇ ਦੱਸਿਆ ਕਿ ਘਟਨਾ ਮਝੌਲਾ ਥਾਣਾ ਖੇਤਰ ’ਚ ਰਾਤ ਲਗਭਗ ਨੌਂ ਵਜੇ ਹੋਈ ਹੈ। ਪੁਿਲਸ ਨੂੰ ਸੂਚਨਾ ਮਿਲੀ ਸੀ ਕਿ ਸੀਏ ਸ਼ੇ੍ਰਤਾਭ ਤਿਵਾੜੀ (53) ਨੂੰ ਗੋਲੀ ਲੱਗੀ ਹੈ। ਉਨ੍ਹਾਂ ਨੂੰ ਅਪੈਕਸ ਹਸਪਤਾਲ ਲਿਜਾਇਆ ਗਿਆ ਸੀ ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮਿ੍ਰਤਕ ਐਲਾਨ ਦਿੱਤਾ। ਦਫ਼ਤਰ ਤੋਂ ਘਰ ਜਾਣ ਲਈ ਨਿੱਕਲਣ ਦੌਰਾਨ ਸੀਏ ਦੇ ਸਿਰ ’ਚ ਗੋਲੀ ਮਾਰੀ ਗਈ। ਜਿਸ ਨੂੰ ਪੇਸ਼ੇਵਾਰਾਨਾ ਅੰਦਾਜ ’ਚ ਹੱਤਿਆ ਨੂੰ ਅੰਜਾਮ ਦਿੰਤਾ ਗਿਆ ਹੈ। ਇਨ੍ਹਾਂ ਸਾਰੇ ਪਹਿਲੂਆਂ ਨੂੰ ਧਿਆਨ ’ਚ ਰੱਖ ਕੇ ਪੁਲਿਸ ਦੁਆਰਾ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਲਈ ਮਠੌਲਾ ਥਾਣਾ ਪੁਲਿਸ ਤੋਂ ਇਲਾਵਾ ਐੱਸਓਜੀ ਅਤੇ ਸਰਵਿਲਾਂਸ ਟੀਮ ਨੂੰ ਲਾਇਆ ਗਿਆ ਹੈ। ਮਿ੍ਰਤਕ ਦੇ ਮੋਬਾਇਲ ਫੋਨ ਦੀ ਡਿਟੇਲ ਦੇ ਨਾਲ ਹੀ ਨੇੜੇ ਦੇ ਸੀਸੀਟੀਵੀ ਫੁਟੇਜ ਦੀ ਪੜਤਾਲ ਕੀਤੀ ਜਾ ਰਹੀ ਹੈ।
ਪੁਲਿਸ ਸੂਤਰਾਂ ਨੇ ਦੱਸਿਆ ਕਿ ਸਿਵਲ ਲਾਈਨ ’ਚ ਰਾਮਗੰਗਾ ਵਿਹਾਰ, ਸਾਈਂ ਗਾਰਡਨ ਨਿਵਾਸੀ ਸੀਏ ਸ਼ੇ੍ਰਤਾਭ ਤਿਵਾੜੀ ਦਾ ਮਝੌਲਾ ਥਾਣਾ ਖੇਤਰ ’ਚ ਅੰਸਲ ਟਾਵਰ ਦੇ ਨੇੜੇ ਬੈਂਕ ਆਫ਼ ਬੜੌਦਾ ਦੇ ਹੇਠਾਂ ਦਿੱਲੀ ਰੋਡ ’ਤੇ ਦਫ਼ਤਰ ਹੈ। ਜਿੱਥੇ ਉਹ ਮੁਰਾਦਾਬਾਦ ਤੋਂ ਇਲਾਵਾ ਦਿੱਲੀ ਗਾਜੀਆਬਾਦ ਤੇ ਨੋਇਡ ਸਮੇਤ ਹੋਰ ਜਨਪਦਾਂ ਦੀਆਂ ਵੱਡੀਆਂ ਫਰਮਾਂ ਦਾ ਫਾਇਨੈਂਸ ਦਾ ਕੰਮ ਦੇਖਦੇ ਹਨ। ਘਟਨਾ ਦੇ ਸਮੇਂ ਬੁੱਧਵਾਰ ਰਾਤ ਲਗਭਗ ਸਾਢੇ ਨੌਂ ਵਜੇ ਕੰਮ ਖ਼ਤਮ ਕਰਕੇ ਉਹ ਰੋਜ਼ਾਨਾ ਵਾਂਗ ਦਫ਼ਤਰ ਤੋਂ ਘਰ ਜਾਣ ਲਈ ਨਿੱਕਲੇ ਸਨ। ਇਸੇ ਦੌਰਾਨ ਕਿਸੇ ਦਾ ਫੋਨ ਆ ਗਿਆ ਤਾਂ ਉਹ ਫੋਨ ’ਤੇ ਗੱਲ ਕਰਦੇ ਹੋਏ ਪਾਰਕਿੰਗ ’ਚ ਟਹਿਲਣ ਲੱਗੇ। ਦੱਸਦੇ ਹਨ ਕਿ ਇਸੇ ਦੌਰਾਨ ਸ਼ੇ੍ਰਤਾਭ ਤਿਵਾੜੀ ਨੂੰ ਸਿਰ ’ਚ ਗੋਲੀ ਮਾਰੀ ਗਈ, ਤਾਂ ਉਹ ਮੂਧੇ-ਮੂੰਹ ਡਿੱਗੇ, ਲਗਭਗ ਪੰਦਰਾਂ ਮਿੰਟਾਂ ਤੱਕ ਜਖਮੀ ਹਾਲਤ ’ਚ ਬੈਂਕ ਦੇ ਬਾਹਰ ਮੂਧੇ ਮੂਹ ਪਏ ਰਹੇ।
ਸਕਿਊਰਿਟੀ ਗਾਰਡ ਨੂੰ ਲੱਗਿਆ ਪਤਾ
ਇਸ ਦੌਰਾਨ ਬੈਂਕ ਸੁਰੱਖਿਆ ਗਾਰਡ ਨੀਰਜ ਬਾਹਰ ਆਇਆ ਤਾਂ ਉਸ ਨੇ ਦੇਖਿਆ ਚਾਰਟਡ ਐਕਾਊਂਟੈਂਟ ਸ਼੍ਰੇਤਾਭ ਤਿਵਾੜੀ ਦੇ ਸਿਰ ’ਚੋਂ ਕਾਫ਼ੀ ਖੂਨ ਵਹਿ ਚੁੱਕਿਆ ਸੀ। ਗਾਰਡ ਨੇ ਰੌਲਾ ਪਾ ਕੇ ਨੇੜੇ ਦੇ ਲੋਕਾਂ ਨੂੰ ਬੁਲਾਇਆ। ਤਿਵਾੜੀ ਨੂੰ ਅਪੈਕਸ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮਿ੍ਰਤਕ ਐਲਾਨ ਦਿੱਤਾ। ਡਾਕਟਰਾਂ ਨੇ ਦੱਸਿਆ ਕਿ ਸ਼ੇ੍ਰਤਾਭ ਤਿਵਾੜੀ ਨੂੰ ਦੋ ਗੋਲੀਆਂ ਮਾਰੀਆਂ ਗਈਆਂ ਜਿਸ ’ਚ ਇੱਕ ਗੋਲੀ ਜਬ੍ਹਾੜੇ ਅਤੇ ਦੂਜੀ ਸਿਰ ਦੇ ਪਿਛਲੇ ਪਾਸੇ ਲੱਗੀ ਹੈ।