ਨਵੀਂ ਦਿੱਲੀ (ਏਜੰਸੀ)। ਧਨ ਲੈ ਕੇ ਸੰਸਦ ‘ਚ ਸਵਾਲ ਪੁੱਛਣ ਦੇ ਮਾਮਲੇ ‘ਚ ਦਿੱਲੀ ਦੀ ਇੱਕ ਅਦਾਲਤ ਨੇ 11 ਸਾਬਕਾ ਸਾਂਸਦਾਂ ਤੇ ਇੱਕ ਹੋਰ ਖਿਲਾਫ਼ ਰਿਸ਼ਵਤ ਲੈਣ ਤੇ ਅਪਰਾਧਿਕ ਸਾਜਿਸ਼ ਘੜਨ ਦੇ ਦੋਸ਼ ਅੱਜ ਆਇਦ ਕਰ ਦਿੱਤੇ। ਵਿਸ਼ੇਸ਼ ਜੱਜ ਕਿਰਨ ਬਾਂਸਲ ਨੇ 2005 ਦੇ ਇਸ ਮਾਮਲੇ ‘ਚ ਦੋਸ਼ ਆਇਦ ਕੀਤੇ, ਜਿਨ੍ਹਾਂ ‘ਤੇ 12 ਜਨਵਰੀ ਤੋਂ ਸੁਣਵਾਈ ਸ਼ੁਰੂ ਹੋਵੇਗੀ। ਦੋ ਪੱਤਰਕਾਰਾਂ ਨੇ ਇਨ੍ਹਾਂ ਸਾਂਸਦਾਂ ਦੇ ਖਿਲਾਫ਼ ਸਟਿੰਗ ਕੀਤਾ ਸੀ, ਜਿਸ ਨੂੰ ਇੱਕ ਨਿੱਜੀ ਟੀਵੀ ਚੈੱਨਲ ਨੇ 12 ਦਸੰਬਰ 2005 ਨੂੰ ਪ੍ਰਸਾਰਿਤ ਕੀਤਾ ਸੀ। ਉਸ ਸਮੇਂ ਇਸ ਨੂੰ ਲੈ ਕੇ ਬਹੁਤ ਹੰਗਾਮਾ ਹੋਇਆ ਸੀ ‘ਕੈਸ਼ ਫਾਰ ਕੇਰੀ’ ਨਾਲ ਮਸ਼ਹੂਰ ਹੋਏ ਇਸ ਮਾਮਲੇ ‘ਚ ਜਿਨ੍ਹਾਂ ਸਾਬਕਾ ਸਾਂਸਦਾਂ ‘ਤੇ ਦੋਸ਼ ਤੈਅ ਕੀਤੇ ਗਏ ਹਨ, ਉਨ੍ਹਾਂ ‘ਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਛੇ, ਬਹੁਜਨ ਸਮਾਜ ਪਾਰਟੀ (ਬਸਪਾ) ਦੇ ਤਿੰਨ, ਕਾਂਗਰਸ ਤੇ ਕੌਮੀ ਜਨਤਾ ਦਲ (ਆਰਜੇਡੀ) ਦਾ ਇੱਕ-ਇੱਕ ਆਗੂ ਸ਼ਾਮਲ ਹੈ। (New Delhi News)
ਭਾਜਪਾ ਦੇ ਸਾਬਕਾ ਸਾਂਸਦ ਹਨ ਛੱਤਰਪਾਲ ਸਿੰਘ ਲੋਢਾ, ਅੰਨਾ ਸਾਹਿਬ ਐਮ ਕੇ ਪਾਟਿਲ, ਵਾਈ ਜੀ ਮਹਾਜਨ, ਚੰਦਰ ਪ੍ਰਤਾਪ ਸਿੰਘ, ਪ੍ਰਦੀਪ ਗਾਂਧੀ ਤੇ ਸੁਰੇਸ਼ ਚੰਦੇਲ ਇਸ ਮਾਮਲੇ ‘ਚ ਬਸਪਾ ਦੇ ਰਾਜਾ ਰਾਮਪਾਲ, ਲਾਲ ਚੰਦਰ ਕੋਲ ਤੇ ਨਰਿੰਦਰ ਕੁਮਾਰ ਕੁਸ਼ਵਾਹਾ, ਕਾਂਗਰਸ ਦੇ ਰਾਮਸੇਵਕ ਸਿੰਘ ਤੇ ਕੌਮੀ ਜਨਤਾ ਦਲ ਦੇ ਮਨੋਜ ਕੁਮਾਰ ਖਿਲਾਫ਼ ਦੋਸ਼ ਤੈਅ ਕੀਤੇ ਗਏ ਹਨ। ਇਸ ਤੋਂ ਇਲਾਵਾ ਬਸਪਾ ਦੇ ਸਾਬਕਾ ਸਾਂਸਦ ਰਾਮਪਾਲ ਦੇ ਤੱਤਕਾਲੀਨ ਨਿੱਜੀ ਸਹਾਇਕ ਰਵਿੰਦਰ ਕੁਮਾਰ ‘ਤੇ ਵੀ ਦੋਸ਼ ਤੈਅ ਕੀਤੇ ਗਏ ਹਨ। ਸਰਕਾਰੀ ਵਕੀਲ ਅਤੁਲ ਸ੍ਰੀਵਾਸਤਵ ਨੇ ਦੱਸਿਆ ਕਿ ਇਸ ਮਾਮਲੇ ਦੇ ਕਥਿੱਤ ਬਿਚੌਲੀਏ ਵਿਜੈ ਫੋਗਾਟ ਦਾ ਦੇਹਾਂਤ ਹੋ ਗਿਆ ਹੈ ਤੇ ਉਸਦੇ ਖਿਲਾਫ਼ ਮਾਮਲਾ ਬੰਦ ਕਰ ਦਿੱਤਾ ਗਿਆ ਹੈ। (New Delhi News)