ਟਿਕਟ ਨਾ ਮਿਲਣ ’ਤੇ ਮੁੱਖ ਮੰਤਰੀ ਚੰਨੀ ਦੇ ਭਰਾ ਵੱਲੋਂ ਬਗਾਵਤ ਸ਼ੁਰੂ, ਅਜ਼ਾਦ ਉਮੀਦਵਾਰ ਵਜੋਂ ਲੜਨਗੇ ਚੋਣ
(ਸੱਚ ਕੂਹੰ ਨਿਊਜ਼) ਚੰਡੀਗੜ੍ਹ। ਪੰਜਾਬ ’ਚ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸਤ ਪੂਰੀ ਤਰ੍ਹਾਂ ਗਰਮਾ ਗਈ ਹੈ। ਕਾਂਗਰਸ ਵੱਲੋਂ ਜਾਰੀ ਕੀਤੀ ਗਈ 86 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰਨ ਤੋਂ ਬਾਅਦ ਕਾਂਗਰਸ ਪਾਰਟੀ ’ਚ ਕਲੇਸ਼ ਸ਼ੁਰੂ ਹੋ ਗਿਆ ਹੈ ਤੇ ਕਈ ਆਗੂ ਟਿਕਟ ਨਾ ਮਿਲਣ ’ਤੇ ਬਗਾਵਤ ’ਤੇ ਉਤਰ ਆਏ ਹਨ। ਜਿਨਾਂ ’ਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਰਾ ਡਾ. ਮਨੋਹਰ ਸਿੰਘ ਟਿਕਟ ਨਾ ਮਿਲਣ ’ਤੇ ਕਾਫੀ ਨਿਰਾਸ਼ ਦਿਖੇ ਤੇ ਉਹਨਾਂ ਕਾਂਗਰਸ ਖਿਲਾਫ ਬਗਾਵਤ ਸ਼ੁਰੂ ਕਰ ਦਿੱਤੀ। Channi’s Brother
ਡਾ. ਮਨੋਹਰ ਸਿੰਘ ਨੇ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਦਾ ਫੈਸਲਾ ਕੀਤਾ ਹੈ। ਉਹ ਬੱਸੀ ਪਠਾਣਾ ਵਿਧਾਨ ਸਭਾ ਤੋਂ ਟਿਕਟ ਮੰਗ ਰਹੇ ਸਨ। ਪਰ ਕਾਂਗਰਸ ਹਾਈ ਕਮਾਨ ਨੇ ਉਨਾਂ ਨੂੰ ਟਿਕਟ ਨਹੀਂ ਦਿੱਤੀ। ਉਨਾਂ ਦੀ ਜਗ੍ਹਾ ਮੌਜ਼ੂਦਾ ਐਮਐਲਏ ਗੁਰਪ੍ਰੀਤ ਸਿੰਘ ਜੀਪੀ ’ਤੇ ਹੀ ਭਰੋਸਾ ਕੀਤਾ ਗਿਆ ਹੈ। ਪਹਿਲੀ ਸੂਚੀ ਜਾਰੀ ਹੋਣ ਤੋਂ ਬਾਅਦ ਡਾ. ਮਨੋਹਰ ਐਤਵਾਰ ਨੂੰ ਆਪਣੇ ਹਮਾਇਤੀਆਂ ਨੂੰ ਮਿਲੇ, ਜਿਸ ਤੋਂ ਬਾਅਦ ਉਨਾਂ ਬਗਾਵਤ ਕਰ ਦਿੱਤੀ। ਉਨਾਂ ਕਿਹਾ ਕਿਾ ਸਭ ਕੁਝ ਮੇਰੇ ਪੱਖ ’ਚ ਸੀ। ਮੈਂ ਵੀ ਟਿਕਟ ਲਈ ਅਪਲਾਈ ਕੀਤਾ ਸੀ ਪਰ ਮੈਨੂੰ ਟਿਕਟ ਨਹੀਂ ਦਿੱਤੀ ਗਈ। ਉਨਾਂ ਕਿਹਾ ਕਿ ਇਸ ਬਾਰੇ ਮੈਂ ਮੁੱਖ ਮੰਤਰੀ ਚੰਨੀ ਨਾਲ ਵੀ ਗੱਲਬਾਤ ਕੀਤੀ ਸੀ। ਪਰ ਫਿਰ ਵੀ ਉਨਾਂ ਨੂੰ ਟਿਕਟ ਨਹੀਂ ਦਿੱਤੀ ਗਈ।
ਚੋਣਾਂ ਲੜਨ ਲਈ ਐਸਐਮਓ ਅਹੁਦੇ ਤੋਂ ਦਿੱਤਾ ਸੀ ਅਸਤੀਫਾ (Channi’s Brother)
ਡਾ. ਮਨੋਹਰ ਸਿੰਘ ਪੰਜਾਬ ਸਿਹਤ ਵਿਭਾਗ ’ਚ ਸਰਕਾਰੀ ਡਾਕਟਰ ਸਨ। ਉਨਾਂ ਦੀ ਨਿਯੁਕਤੀ ਖਰੜ ਸਿਵਿਲ ਹਸਪਤਾਲ ’ਚ ਸੀਨੀਅਰ ਮੈਡੀਕਲ ਅਫਸਰ ਅਹੁਦੇ ’ਤੇ ਸਨ। ਪਰ ਇੱਕ ਮੀਹਨਾ ਪਹਿਲਾਂ ਹੀ ਉਨਾਂ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਇਸ ਤੋਂ ਬਾਅਦ ਉਹ ਚੋਣ ਲੜਨ ਲਈ ਬਸੀ ਪਠਾਣਾ ’ਚ ਸਰਗਰਮ ਹੋ ਗਏ ਤੇ ਉਥੇ ਜਾ ਕੇ ਦਫਤਰ ਖੋਲ ਕੇ ਉਥੇ ਲੋਕਾਂ ਨੂੰ ਮਿਲਣ ਲੱਗੇ ਤੇ ਟਿਕਟ ਲਈ ਆਪਣੀ ਦਾਅਵੇਦਾਰ ਮਜ਼ਬੂਤ ਕਰਨ ’ਚ ਜੁੱਟ ਗਏ।
ਇੱਕ ਪਰਿਵਾਰ ਤੋਂ ਇੱਕ ਜਣੇ ਨੂੰ ਮਿਲਗੀ ਟਿਕਟ
ਕਾਂਗਰਸ ਇਸ ਮਾਮਲੇ ‘ਚ ਇਕ ਪਰਿਵਾਰ-ਇਕ ਟਿਕਟ ਦੇ ਫਾਰਮੂਲੇ ‘ਤੇ ਬਹਿਸ ਕਰ ਰਹੀ ਹੈ। ਕਾਂਗਰਸ ਨੇ ਸ੍ਰੀ ਚਮਕੌਰ ਸਾਹਿਬ ਤੋਂ ਮੁੱਖ ਮੰਤਰੀ ਚਰਨਜੀਤ ਚੰਨੀ ਨੂੰ ਟਿਕਟ ਦਿੱਤੀ ਹੈ। ਇਸ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਵਿੱਚ ਕਿਸੇ ਹੋਰ ਨੂੰ ਟਿਕਟ ਨਹੀਂ ਦਿੱਤੀ ਜਾ ਸਕਦੀ ਸੀ। ਇਸੇ ਕਾਰਨ ਕਾਂਗਰਸ ਨੇ ਡਾਕਟਰ ਮਨੋਹਰ ਨੂੰ ਟਿਕਟ ਨਹੀਂ ਦਿੱਤੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ