ਸਾਬਾਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਚੰਨੀ ਸਰਕਾਰ ’ਤੇ ਵਰ੍ਹੇ
- ਪੰਜਾਬ ’ਚ ਪਰੌਠੇ ਦੀ ਥਾਂ ਬੰਬ ਮਿਲ ਰਹੇ ਹਨ
- ਗ੍ਰਹਿ ਮੰਤਰੀ ਰੰਧਾਵਾ ਨੂੰ ਡਰੋਨ ਨਹੀਂ ਦਿਖਾਈ ਦਿੰਦੇ
- ਇਹ ਲੋਕ ਸਿਰਫ ਦਸ ਦਿਨਾਂ ਲਈ ਕੁਰਸੀ ’ਤੇ ਹਨ
- 2-3 ਦਿਨਾਂ ’ਚ ਗਜੇਂਦਰ ਸਿੰਘ ਸੇਖਾਵਤ ਨਾਲ ਬੈਠਕ ਹੋਵੇਗੀ
(ਸੱਚ ਕਹੂੰ ਨਿਊਜ਼) ਰਾਜਪੁਰਾ। ਰਾਜਪੁਰਾ ਵਿਖੇ ਪਾਰਟੀ ਪ੍ਰੋਗਰਾਮ ‘ਚ ਕੈਪਟਨ ਅਮਰਿੰਦਰ ਸਿੰਘ ਨੇ ਚੰਨੀ ਸਰਕਾਰ ਨੂੰ ਖੂਬ ਰਗੜੇ ਲਾਏ। ਅਮਰਿੰਦਰ ਸਿੰਘ ਨੇ ਕਿਹਾ 2022 ’ਚ ਸਰਕਾਰ ਅਸੀਂ ਬਣਾਵਾਂਗੇ। ਉਨਾਂ ਕਿਹਾ ਕਿ ਚੰਨੀ ਸਰਕਾਰ ਡਰੋਨ ਵਾਲੀ ਗੱਲ ਲੁਕੋ ਰਹੀ ਹੈ। ਚੰਨੀ ਨੂੰ ਸਭ ਪਤਾ ਹੈ। ਉਨਾਂ ਸੂਬੇ ’ਚ ਲਗਾਤਾਰ ਮਿਲ ਰਹੇ ਡਰੋਨਾਂ ਨੂੰ ਲੈ ਕੈ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਘੇਰਿਆ। ਉਨਾਂ ਸੂਬੇ ’ਚ ਮਿਲ ਰਹੇ ਡਰੋਨ ਤੇ ਟਿਫਿਨ ਬੰਬਾਂ ਨੂੰ ਲੈ ਕੇ ਕਈ ਸਵਾਲ ਖੜੇ ਕੀਤੇ। ਉਨਾਂ ਕਿਹਾ ਕਿ ਸੂਬੇ ’ਚ ਪਰੌਠਿਆਂ ਦੀ ਥਾਂ ਬੰਬ ਮਿਲ ਰਹੇ ਹਨ ਪਰ ਗ੍ਰਹਿ ਮੰਤਰੀ ਰੰਧਾਵਾ ਨੂੰ ਕੁਝ ਨਹੀਂ ਪਤਾ ਨਾ ਹੀ ਉਨਾਂ ਨੂੰ ਡਰੋਨ ਦਿਖਾਈ ਦਿੰਦੇ ਹਨ। ਕੈਪਟਨ ਨੇ ਕਿਹਾ ਕਿ ਇਹ ਲੋਕ ਸਿਰਫ ਦਸ ਦਿਨਾਂ ਲਈ ਕੁਰਸੀ ’ਤੇ ਬੈਠੇ ਹਨ। ਇਸ ਤੋਂ ਇਲਾਵਾ ਉਨਾਂ ਕਿਹਾ ਕਿ ਚੋਣਾਂ ਦੀ ਰਣਨੀਤੀ ਸਬੰਧੀ 2-3 ਦਿਨਾਂ ’ਚ ਭਾਜਪਾ ਆਗੂ ਗਜੇਂਦਰ ਸਿੰਘ ਸੇਖਾਵਤ ਨਾਲ ਬੈਠਕ ਹੋਵੇਗੀ। ਜਿਸ ਪਾਰਟੀ ਸੀਟਾਂ ਨੂੰ ਲੈ ਕੇ ਚਰਚਾ ਕਰੇਗੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ