ਸਮਾਂ ਸਾਮ 5.30 ਵਜੇ ਹੋਇਆ | Retreat Ceremony
ਫਾਜ਼ਿਲਕਾ (ਰਜਨੀਸ਼ ਰਵੀ)। ਫਾਜ਼ਿਲਕਾ ਸੈਕਟਰ ’ਚ ਸਥਿੱਤ ਭਾਰਤ-ਪਾਕਿਸਤਾਨ ਸਰਹੱਦ ਦੇ ਅੰਤਰਰਾਸ਼ਟਰੀ ਸਾਦਕੀ ਬਾਰਡਰ ’ਤੇ ਦੋਹਾਂ ਦੇਸ਼ਾਂ ਵਿਚਾਲੇ ਹੋਣ ਵਾਲੇ ਰੀਟਰੀਟ ਸਮਾਰੋਹ ਦਾ ਸਮਾਂ ਹੁਣ ਸਾਮ 6 ਵਜੇ ਦੀ ਬਜਾਏ 5.30 ਵਜੇ ਕਰ ਦਿੱਤਾ ਗਿਆ ਹੈ। ਬੀਐਸਐਫ ਸੂਤਰਾਂ ਤੋਂ ਜਾਣਕਾਰੀ ਦਿੰਦੇ ਹੋਏ ਬਾਰਡਰ ਏਰੀਆ ਵਿਕਾਸ ਫਰੰਟ ਦੇ ਪ੍ਰਧਾਨ ਲੀਲਾਧਰ ਸਰਮਾ ਨੇ ਦੱਸਿਆ ਕਿ ਮੌਸਮ ਵਿੱਚ ਆਏ ਬਦਲਾਅ ਦੇ ਮੱਦੇਨਜ਼ਰ ਹੁਣ ਸਾਮ 5.30 ਵਜੇ ਰਾਸ਼ਟਰੀ ਝੰਡੇ ਨੂੰ ਸਨਮਾਨ ਦੇ ਨਾਲ ਉਤਾਰਣਾ ਹੋਏ ਰੀਟਰੀਟ ਸਮਾਰੋਹ ਹੋਵੇਗਾ। (Retreat Ceremony)
ਉਨ੍ਹਾਂ ਦੱਸਿਆ ਕਿ ਦਰਸ਼ਕ ਆਪਣੇ ਆਧਾਰ ਕਾਰਡ ਲੈ ਕੇ ਸਾਮ 5 ਵਜੇ ਸਾਦਕੀ ਬਾਰਡਰ ’ਤੇ ਪਹੰੁਚਣ। ਜ਼ਿਕਰਯੋਗ ਹੈ ਕਿ ਪਾਕਿਸਤਾਨ ਸਰਹੱਦ ਨਾਲ ਲੱਗਦੇ ਬਾਘਾ ਅਟਾਰੀ, ਹੁਸੈਨੀਵਾਲਾ ਫਿਰੋਜ਼ਪੁਰ ਅਤੇ ਫਾਜ਼ਿਲਕਾ ਦੀ ਸਰਹੱਦ ’ਤੇ ਹਰ ਰੋਜ ਵੱਡੀ ਗਿਣਤੀ ’ਚ ਦੂਰੋਂ-ਦੂਰੋਂ ਦਰਸ਼ਕ ਸੈਰਾਮਨੀ ਦੇਖਣ ਆਉਂਦੇ ਹਨ।