ਬੰਗਲਾਦੇਸ਼ ’ਚ ਅਵਾਮੀ ਲੀਗ ਪਾਰਟੀ ਨੇ ਇੱਕ ਵਾਰ ਫਿਰ ਆਮ ਚੋਣਾਂ ’ਚ ਜਿੱਤ ਹਾਸਲ ਕਰ ਲਈ ਹੈ ਭਾਵੇਂ ਵਿਰੋਧੀ ਪਾਰਟੀਆਂ ਨੇ ਚੋੋਣਾਂ ਦਾ ਬਾਈਕਾਟ ਕੀਤਾ ਹੋਇਆ ਸੀ ਅਤੇ ਅਵਾਮੀ ਲੀਗ ਦੀ ਜਿੱਤ ਤੈਅ ਹੀ ਸੀ ਫਿਰ ਵੀ ਬੰਗਲਾਦੇਸ਼ ਦੀ ਜਨਤਾ ਲਈ ਇਹ ਹਾਸਲ ਤਾਂ ਹੈ ਹੀ ਕਿ ਕੱਟੜਪੰਥੀ ਪਾਰਟੀਆਂ ਅਵਾਮੀ ਲੀਗ ਦੇ ਰਸਤੇ ’ਚ ਕੋਈ ਰੋੜਾ ਨਹੀਂ ਅਟਕਾ ਸਕੀਆਂ ਅਸਲ ’ਚ ਕੱਟੜਪੰਥੀ ਪਾਰਟੀਆਂ ਦੀ ਵਿਚਾਰਧਾਰਾ, ਕਾਰਜਸ਼ੈਲੀ, ਪਾਕਿਸਤਾਨ ਵਰਗੀ ਹੈ ਤੇ ਇਨ੍ਹਾਂ ਦਾ ਝੁਕਾਅ ਵੀ ਪਾਕਿਸਤਾਨ ਅਤੇ ਚੀਨ ਵੱਲ ਹੀ ਰਿਹਾ ਹੈ ਸ਼ੇਖ ਹਸੀਨਾ ਦੀ ਅਗਵਾਈ ਵਾਲੀ ਅਵਾਮੀ ਲੀਗ ਸਰਕਾਰ ਜਿੱਥੇ ਧਰਮ ਨਿਰਪੱਖਤਾ, ਲੋਕਤੰਤਰਿਕ, ਸਮਾਜਵਾਦੀ ਸਿਧਾਂਤਾਂ ਦੀ ਬੁਨਿਆਦ ਵਾਲੀ ਮੰਨੀ ਜਾਂਦੀ ਹੈ, ਉੱਥੇ ਇਸ ਪਾਰਟੀ ਦੀ ਸਰਕਾਰ ਨੇ ਭਾਰਤ ਨਾਲ ਰਿਸ਼ਤੇ ਹਮੇਸ਼ਾ ਚੰਗੇ ਹੀ ਬਣਾਏ ਹਨ। (Bangladesh)
ਇਹ ਵੀ ਪੜ੍ਹੋ : ਲੁੱਟਾਂ-ਖੋਹਾਂ ਕਰਨ ਵਾਲੇ ਚਾਰ ਵਿਅਕਤੀਆਂ ਨੂੰ ਹਥਿਆਰਾਂ ਸਮੇਤ ਕੀਤਾ ਗ੍ਰਿਫਤਾਰ
ਅਵਾਮੀ ਲੀਗ ਸਰਕਾਰ ਦੇ ਕਾਰਜਕਾਲ ’ਚ ਭਾਰਤ ਨਾਲ ਕਈ ਅਹਿਮ ਸਮਝੌਤੇ ਸਿਰੇ ਚੜ੍ਹੇ ਅਤੇ ਆਪਸੀ ਵਪਾਰ ਵਧਣ ਨਾਲ ਦੋਵਾਂ ਮੁਲਕਾਂ ਨੂੰ ਫਾਇਦਾ ਹੋਇਆ ਜਦੋਂਕਿ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ ਦੀ ਸਰਕਾਰ ਮੌਕੇ ਬੰਗਲਾਦੇਸ਼ ’ਚ ਭਾਰਤ ਵਿਰੋਧੀਆਂ ਨੂੰ ਹਮਾਇਤ ਦੇਣ ਦੇ ਦੋਸ਼ ਲੱਗਦੇ ਰਹੇ ਹਨ ਅਵਾਮੀ ਲੀਗ ਸਰਕਾਰ ਦੌਰਾਨ ਹੀ ਭਾਰਤ-ਬੰਗਲਾਦੇਸ਼ ਦੀ ਸਰਹੱਦ ਤਬਦੀਲੀ ਸਬੰਧੀ ਇਤਿਹਾਸਕ ਸਮਝੌਤਾ ਹੋ ਸਕਿਆ ਭਾਰਤ ’ਚ ਸਰਕਾਰ ਕਿਸੇ ਵੀ ਪਾਰਟੀ ਦੀ ਰਹੀ ਹੋਵੇ, ਬੰਗਲਾਦੇਸ਼ ’ਚ ਅਵਾਮੀ ਲੀਗ ਸਰਕਾਰ ਬਣਨ ’ਤੇ ਦੋਵਾਂ ਮੁਲਕਾਂ ਦੇ ਰਿਸ਼ਤੇ ਮਜ਼ਬੂਤ ਹੀ ਹੋਏ ਹਨ ਅਸਲ ’ਚ ਭਾਰਤ ਦੇ ਬੰਗਲਾਦੇਸ਼ ਨਾਲ ਨਾ ਸਿਰਫ ਸ਼ਫਾਰਤੀ ਅਤੇ ਆਰਥਿਕ ਸਬੰਧ ਹਨ ਸਗੋਂ ਧਾਰਮਿਕ, ਸੱਭਿਆਚਾਰਕ ਸਬੰਧ ਵੀ ਹਨ ਉਮੀਦ ਕੀਤੀ ਜਾਂਦੀ ਹੈ ਕਿ ਬੰਗਲਾਦੇਸ਼ ਦੀ ਨਵੀਂ ਸਰਕਾਰ ਦੋਵਾਂ ਮੁਲਕਾਂ ਦਰਮਿਆਨ ਸਬੰਧਾਂ ਨੂੰ ਹੋਰ ਮਜ਼ਬੂਤ ਬਣਾਵੇਗੀ। (Bangladesh)