ਚੰਦਰਯਾਨ-2 ਦੀ ਦੂਜੀ ਡੀ ਆਰਬਿਟਿੰਗ ਪ੍ਰਕਿਰਿਆ ਪੂਰੀ

Chandrayaan-2

ਚੰਦਰਯਾਨ-2 ਦੀ ਦੂਜੀ ਡੀ ਆਰਬਿਟਿੰਗ ਪ੍ਰਕਿਰਿਆ ਪੂਰੀ | Chandrayaan

ਬੰਗਲੁਰੂ, (ਏਜੰਸੀ)। ਚੰਦਰਯਾਨ-2 ਦੇ ਵਿਰਕਮ ਲੈਂਡਰ ਦੇ ਸਫਲਤਾਪੂਰਵਕ ਆਰਬਿਟਰ ਤੋਂ ਵੱਖ ਹੋਣ ਦੇ ਦੋ ਦਿਨ ਬਾਅਦ ਬੁੱਧਵਾਰ ਨੂੰ ਚੰਦਰਯਾਨ-2 ਦੀ ਦੂਜੀ ਡੀ-ਆਰਬਿਟਿੰਗ ਦੀ ਪ੍ਰਕਿਰਿਆ ਸਫਲਤਾਪੂਰਵਕ ਪੂਰੀ ਹੋਈ। ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਟਵੀਟ ਕੀਤਾ ਕਿ ਚੰਦਰਯਾਨ-2 ਦੀ ਦੂਜੀ ਡੀ-ਆਰਬਿਟਿੰਗ ਦੀ ਪ੍ਰਕਿਰਿਆ ਅੱਜ ਸਵੇਰੇ ਤਿੰਨ ਵੱਜ ਕੇ 42 ਮਿੰਟ ‘ਤੇ ਸਫਲਤਾਪੂਰਵਕ ਪੂਰੀ ਹੋਈ। ਡੀ-ਆਰਬੀਟਿੰਗ ਦਾ ਮਤਲਬ ਹੁੰਦਾ ਹੈ ਇੱਕ ਜਮਾਤ ਤੋਂ ਦੂਜੀ ਜਮਾਤ ‘ਚ ਜਾਣਾ ਅਤੇ ਚੰਦਰਯਾਨ-2 ਦੀ ਪਹਿਲੀ ਡੀ ਆਰਬੀਟਿੰਗ ਦੀ ਪ੍ਰਕਿਰਿਆ ਮੰਗਲਵਾਰ ਸਵੇਰੇ ਸਫਲਤਾਪੂਰਵਕ ਪੂਰੀ ਹੋਈ ਸੀ। (Chandrayaan)

ਇਹ ਵੀ ਪੜ੍ਹੋ : ਹੁਣ ਬੈਟਰੀ ਖ਼ਤਮ ਹੋ ਗਈ ਤਾਂ ਨਹੀਂ ਗੁਆਚੇਗਾ ਡਰੋਨ

ਪੂਰੀ ਪ੍ਰਕਿਰਿਆ ‘ਚ 9 ਸੈਕਿੰਡ ਦਾ ਸਮਾਂ ਲੱਗਿਆ | Chandrayaan

ਚੰਦਰਯਾਨ-2 ਦੂਸਰੀ ਡੀ ਆਰਬੀਟਿੰਗ ਦੀ ਪ੍ਰਕਿਰਿਆ ਪੂਰੀ ਕਰਨ ਤੋਂ ਬਾਅਦ ਚੰਦਰਮਾ ਦੇ ਦੱਖਣੀ ਧਰੁਵ ਤੱਕ ਪਹੁੰਚਣ ਦੇ ਬਹੁਤ ਨੇੜੇ ਪਹੁੰਚ ਗਿਆ ਹੈ। ਇਸ ਪੂਰੀ ਪ੍ਰਕਿਰਿਆ ‘ਚ 9 ਸੈਕਿੰਡ ਦਾ ਸਮਾਂ ਲੱਗਿਆ ਅਤੇ ਇਸ ਤੋਂ ਬਾਅਦ ਵਿਕਰਮ ਲੈਂਡਰ ਤੇਜ਼ੀ ਨਾਲ ਚੰਦਰਮਾ ਦੇ ਦੱਖਣੀ ਧਰੁਵ ਵੱਲ ਵਧ ਰਿਹਾ ਹੈ। ਚੰਦਰਯਾਨ-2 ਦੇ ਆਰਬੀਟਰ ਅਤੇ ਲੈਂਡਰ ਦੋਵੇਂ ਚੰਗੀ ਤਰ੍ਹਾਂ ਅਤੇ ਸਹੀ ਦਿਸ਼ਾ ‘ਚ ਕੰਮ ਕਰ ਰਹੇ ਹਨ। ਭਾਰਤ ਦੇ ਰਾਸ਼ਟਰੀ ਝੰਡੇ ਨੂੰ ਲੈ ਕੇ ਜਾ ਰਿਹਾ ਚੰਦਰਯਾਨ-2 ਸੱਤ ਸਤੰਬਰ ਨੂੰ ਚੰਦ ਦੇ ਦੱਖਣੀ ਧਰੁਵ ਖੇਤਰ ‘ਚ ‘ਸਾਫਟ ਲੈਂਡਿੰਗ’ ਕਰੇਗਾ ਅਤੇ ਉਸ ਦੌਰਾਨ ਪ੍ਰਗਿਆਨ ਨਾਂਅ ਦਾ ਰੋਵਰ ਲੈਂਡਰ ਤੋਂ ਵੱਖ ਹੋ ਕੇ 50 ਮੀਟਰ ਦੀ ਦੂਰੀ ਤੱਕ ਚੰਦਰਮਾ ਦੀ ਸਤ੍ਹਾ ‘ਤੇ ਘੁੰਮ ਕੇ ਤਸਵੀਰਾਂ ਲਵੇਗਾ। (Chandrayaan)

ਇਹ ਵੀ ਪੜ੍ਹੋ : ਮੀਲ ਦਾ ਪੱਥਰ ਸਾਬਿਤ ਹੋਵੇਗਾ ਮਹਿਲਾ ਰਾਖਵਾਂਕਰਨ ਬਿੱਲ