ਸਾਡੇ ਨਾਲ ਸ਼ਾਮਲ

Follow us

15.5 C
Chandigarh
Monday, February 9, 2026
More
    Home ਦੇਸ਼ ਤਕਨੀਕੀ ਕਾਰਨਾਂ...

    ਤਕਨੀਕੀ ਕਾਰਨਾਂ ਕਰਕੇ ਚੰਦਰਯਾਨ-2 ਦਾ ਪ੍ਰੀਖਣ ਟਲਿਆ

    Chandran-2, Test Stopped, Due to Technical Reasons

    ਤਕਨੀਕੀ ਕਾਰਨਾਂ ਕਰਕੇ ਚੰਦਰਯਾਨ-2 ਦਾ ਪ੍ਰੀਖਣ ਟਲਿਆ

    ਏਜੰਸੀ, ਸ੍ਰੀਹਰੀਕੋਟਾ

    ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਤਕਨੀਕੀ ਕਾਰਨਾਂ ਕਰਕੇ ਚੰਦਰਯਾਨ-2 ਦੇ ਪ੍ਰੀਖਣ ਨੂੰ ਫਿਲਹਾਲ ਟਾਲ ਦੇਣ ਦਾ ਫੈਸਲਾ ਕੀਤਾ ਹੈ ਇਸਰੋ ਨੇ ਅੱਜ ਟਵੀਟ ਕਰਕੇ ਇਸ ਗੱਲ ਦੀ ਜਾਣਕਾਰੀ ਦਿੱਤੀ ਸੀ ਇਸਰੋ ਨੇ ਟਵੀਟ ਕੀਤਾ, ‘ਟੀ-56 ਮਿੰਟ ‘ਤੇ ਪ੍ਰੀਖਣ ਯਾਨ ਪ੍ਰਣਾਲੀ ‘ਚ ਇੱਕ ਤਕਨੀਕੀ ਖਰਾਬੀ ਪਾਈ ਗਈ ਬੇਹੱਦ ਸਾਵਧਾਨੀ ਵਰਤਦਿਆਂ ਚੰਦਰਯਾਨ-2 ਦਾ ਪ੍ਰੀਖਣ ਸੋਮਵਾਰ ਲਈ ਟਾਲ ਦਿੱਤਾ ਗਿਆ ਹੈ ਪ੍ਰੀਖਣ ਦੀ ਨਵੀਂ ਤਾਰੀਕ ਦਾ ਐਲਾਨ ਬਾਅਦ ‘ਚ ਕੀਤਾ ਜਾਵੇਗਾ ਇਸ ਨਾਲ ਪਹਿਲੇ ਭਾਰਤ ਦੇ ਦੂਜੇ ਚੰਨ ਮਿਸ਼ਨ ਚੰਦਰਯਾਨ-2 ਦੇ ਪ੍ਰੀਖਣ ਦੇ 20 ਘੰਟਿਆਂ ਦੀ ਉਲਟੀ ਗਿਣਤੀ ਐਤਵਾਰ ਸਵੇਰੇ 6:51 ਮਿੰਟ ‘ਤੇ ਸ਼ੁਰੂ ਹੋ ਗਈ ਸੀ ਚੰਦਰਯਾਨ-2 ਦਾ ਪ੍ਰੀਖਣ ਅੱਜ ਸਵੇਰੇ 2:51 ਮਿੰਟ ‘ਤੇ ਆਂਧਰਾ ਪ੍ਰਦੇਸ਼ ਦੇ ਸ੍ਰੀਹਰੀਕੋਟਾ ਸਥਿਤ ਸਤੀਸ਼ ਧਵਨ ਪੁਲਾੜ ਕੇਂਦਰ ਤੋਂ ਕੀਤਾ ਜਾਣਾ ਸੀ, ਪਰ ਕੁਝ ਤਕਨੀਕੀ ਕਾਰਨਾਂ ਕਰਕੇ ਚੰਦ ਮਿੰਟ ਪਹਿਲਾਂ ਪ੍ਰੀਖਣ ਨੂੰ ਟਾਲ ਦੇਣ ਦਾ ਫੈਸਲਾ ਕੀਤਾ ਗਿਆ ਇਸ ਮਿਸ਼ਨ ਲਈ ਜੀਐਸਐਲਵੀ-ਐਮਕੇ3 ਐਮ 1 ਪ੍ਰੀਖਣਯਾਨ ਦੀ ਵਰਤੋਂ ਕੀਤੀ ਜਾਵੇਗੀ ਇਸਰੋ ਨੇ ਦੱਸਿਆ ਕਿ ਮਿਸ਼ਨ ਲਈ ਰਿਹਰਸਲ ਸ਼ੁੱਕਰਵਾਰ ਨੂੰ ਪੂਰੀ ਹੋ ਗਈ ਸੀ

    Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here