Naamcharcha : 50 ਲੋੜਵੰਦ ਪਰਿਵਾਰਾਂ ਨੂੰ ਵੰਡੇ ਗਰਮ ਕੱਪੜੇ
ਚੰਡੀਗੜ੍ਹ (ਐੱਮ ਕੇ ਸ਼ਾਇਨਾ)। ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ਦੇ ਪਵਿੱਤਰ ਅਵਤਾਰ ਮਹੀਨੇ ਦੀ ਖੁਸ਼ੀ ’ਚ ਬਲਾਕ ਚੰਡੀਗੜ੍ਹ ਵਿਖੇ ਵਿਸ਼ਾਲ ਨਾਮ ਚਰਚਾ (Naamcharcha) ਸਮਾਗਮ ਕਰਵਾਇਆ ਗਿਆ। ਨਾਮ ਚਰਚਾ ਦੌਰਾਨ ਸੈਂਕੜੇ ਸ਼ਰਧਾਲੂਆਂ ਨੇ ਪਹੁੰਚ ਕੇ ਰਾਮ ਨਾਮ ਦਾ ਗੁਣਗਾਨ ਕੀਤਾ। ਨਾਮਚਰਚਾ ਪੰਡਾਲ ਨੂੰ ਬਹੁਤ ਹੀ ਸੁੰਦਰ ਢੰਗ ਨਾਲ ਸਜਾਇਆ ਗਿਆ ਸੀ। ਨਾਮ ਚਰਚਾ ਨੂੰ ਲੈ ਕੇ ਸਾਧ ਸੰਗਤ ਵਿੱਚ ਭਾਰੀ ਉਤਸ਼ਾਹ ਦੇਖਿਆ ਗਿਆ।
ਸਮਾਜ ਨੂੰ ਨਸ਼ਾ ਮੁਕਤ ਕਰਨ ਸਾਧ-ਸੰਗਤ ਨੇ ਹੱਥ ਖੜੇ ਕਰਕੇ ਲਿਆ ਪ੍ਰਣ
ਨਾਮ ਚਰਚਾ ਦੌਰਾਨ ਚੰਡੀਗੜ੍ਹ ਬਲਾਕ ਸਮੇਤ ਆਲੇ-ਦੁਆਲੇ ਦੀ ਸੰਗਤ ਨੇ ਵੀ ਸ਼ਮੂਲੀਅਤ ਕੀਤੀ। ਨਾਮ ਚਰਚਾ ਦੀ ਸ਼ੁਰੂਆਤ ਬਲਾਕ ਭੰਗੀਦਾਸ ਰਣਬੀਰ ਇੰਸਾਂ ਨੇ ਪਵਿੱਤਰ ਨਾਅਰਾ ‘ਧੰਨ-ਧੰਨ ਸਤਿਗੁਰੂ ਤੇਰਾ ਹੀ ਆਸਰਾ’ ਲਗਾ ਕੇ ਕੀਤੀ। ਕਵੀਰਾਜਾਂ ਨੇ ਜਨਮ ਮਹੀਨੇ ਪ੍ਰਥਾਏ ਭਜਨ ਸੁਣਾ ਕੇ ਸਾਧ ਸੰਗਤ ਨੂੰ ਨਿਹਾਲ ਕੀਤਾ। ਨਾਮ ਚਰਚਾ ਦੌਰਾਨ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਸਮਾਜ ਨੂੰ ਨਸ਼ਿਆਂ ਤੋਂ ਮੁਕਤ ਕਰਨ ਲਈ ਵਿੱਢੀ ‘ਡੈਪਥ ਮੁਹਿੰਮ’ ਤਹਿਤ ਲੋਕਾਂ ਨੂੰ ਸੰਬੋਧਨ ਕਰਦਿਆਂ ਨਸ਼ਿਆਂ ਦਾ ਤਿਆਗ ਕਰਨ ਲਈ ਪ੍ਰੇਰਿਤ ਕੀਤਾ।
50 ਲੋੜਵੰਦ ਪਰਿਵਾਰਾਂ ਨੂੰ ਵੰਡੇ ਗਰਮ ਕੱਪੜੇ
ਇਲਾਕੇ ਨੂੰ ਨਸ਼ਾ ਮੁਕਤ ਬਣਾਉਣ ਦਾ ਸਾਰੀ ਸਾਧ ਸੰਗਤ ਨੇ ਹੱਥ ਖੜੇ ਕਰ ਕੇ ਪ੍ਰਣ ਲਿਆ। ਇਸ ਮੌਕੇ ਪੂਜਨੀਕ ਗੁਰੂ ਜੀ ਦੀਆਂ ਪਵਿੱਤਰ ਸਿੱਖਿਆਵਾਂ ‘ਤੇ ਚੱਲਦਿਆਂ ਬਲਾਕ ਚੰਡੀਗੜ੍ਹ ਦੀ ਸਾਧ-ਸੰਗਤ ਨੇ 50 ਲੋੜਵੰਦ ਪਰਿਵਾਰਾਂ ਨੂੰ ਠੰਢ ਤੋਂ ਬਚਾਅ ਲਈ ਗਰਮ ਕੰਬਲ, ਗਰਮ ਕੱਪੜੇ, ਬੱਚਿਆਂ ਨੂੰ ਗਰਮ ਟੋਪੀਆਂ ਅਤੇ ਜੁਰਾਬਾਂ ਵੰਡੀਆਂ। ਜ਼ਰੂਰਤਮੰਦ ਪਰਿਵਾਰਾਂ ਨੇ ਇਸ ਸਭ ਲਈ ਪੂਜਨੀਕ ਗੁਰੂ ਜੀ ਦਾ ਧੰਨਵਾਦ ਕੀਤਾ। ਇਸ ਮੌਕੇ ਬਲਾਕ ਕਮੇਟੀ ਦੇ 15 ਮੈਂਬਰ ਰਵੀ ਇੰਸਾਂ , ਨਰਿੰਦਰ ਇੰਸਾਂ ਸਮੇਤ ਹੋਰ ਜ਼ਿੰਮੇਵਾਰ ਭੈਣ-ਭਾਈ ਅਤੇ ਸਾਧ ਸੰਗਤ ਹਾਜ਼ਰ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ