ਨੇਪਾਲ ਜਹਾਜ਼ ਹਾਦਸਾ, 68 ਲਾਸ਼ਾਂ ਬਰਾਮਦ, ‘ਰੂਹ ਦੀ’ ਹਨੀਪ੍ਰੀਤ ਇੰਸਾਂ ਨੇ ਪ੍ਰਗਟਾਇਆ ਦੁੱਖ

Nepal Plane Crash

(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਨੇਪਾਲ ‘ਚ ਐਤਵਾਰ ਨੂੰ ਮੱਧ ਨੇਪਾਲ ਦੇ ਪੋਖਰਾ ਖੇਤਰ ‘ਚ ਹਾਦਸਾਗ੍ਰਸਤ ਹੋਏ ਯਾਤਰੀ ਜਹਾਜ਼ (Nepal Plane Crash) ਦੇ ਮਲਬੇ ‘ਚੋਂ ਘੱਟੋ-ਘੱਟ 68 ਲਾਸ਼ਾਂ ਬਰਾਮਦ ਕੀਤੀਆਂ ਗਈਆਂ। ਜਹਾਜ਼ ‘ਚ 72 ਯਾਤਰੀ ਸਵਾਰ ਸਨ। ਇਕ ਸਥਾਨਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਕਾਸਕੀ ਜ਼ਿਲ੍ਹੇ ਦੇ ਮੁੱਖ ਜ਼ਿਲ੍ਹਾ ਅਧਿਕਾਰੀ ਟੇਕ ਬਹਾਦਰ ਕੇਸੀ ਨੇ ਹਾਦਸੇ ਵਾਲੀ ਥਾਂ ਤੋਂ ਦੱਸਿਆ ਕਿ ਮਲਬੇ ਵਿੱਚੋਂ 36 ਲਾਸ਼ਾਂ ਕੱਢੀਆਂ ਗਈਆਂ ਹਨ ਅਤੇ ਅੱਗ ’ਤੇ ਕਾਬੂ ਪਾ ਲਿਆ ਗਿਆ ਹੈ।

ਨੇਪਾਲ ਦੀ ਸਿਵਲ ਏਵੀਏਸ਼ਨ ਅਥਾਰਟੀ ਦੇ ਬੁਲਾਰੇ ਜਗਨਨਾਥ ਨਿਰੌਲਾ ਨੇ ਦੱਸਿਆ ਕਿ ਯਤੀ ਏਅਰਲਾਈਨਜ਼ ਦਾ ਏਟੀਆਰ-72 ਜਹਾਜ਼ ਕਾਠਮੰਡੂ ਤੋਂ ਪੋਖਰਾ ਜਾ ਰਿਹਾ ਸੀ ਅਤੇ ਲੈਂਡਿੰਗ ਤੋਂ ਕੁਝ ਮਿੰਟ ਪਹਿਲਾਂ ਹਾਦਸਾਗ੍ਰਸਤ ਹੋ ਗਿਆ। ਉਨ੍ਹਾਂ ਦੱਸਿਆ ਕਿ ਜਹਾਜ਼ ਵਿੱਚ 15 ਵਿਦੇਸ਼ੀ ਸਣੇ 68 ਯਾਤਰੀ ਅਤੇ ਚਾਲਕ ਦਲ ਦੇ ਚਾਰ ਮੈਂਬਰ ਸਵਾਰ ਸਨ। Nepal Plane Crash

ਰੂਹ ਦੀ ਹਨੀਪ੍ਰੀਤ ਇੰਸਾਂ ਨੇ ਪ੍ਰਗਟਾਇਆ ਦੁੱਖ

ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਬੇਟੀ ‘ਰੂਹ ਦੀ’ ਹਨੀਪ੍ਰੀਤ ਇੰਸਾਂ ਨੇ ਟਵੀਟ ਕਰਕੇ ਜਹਾਜ਼ ਹਾਦਸੇ ’ਤੇ ਦੁੱਖ ਪ੍ਰਗਟਾਇਆ। ਦੀਦੀ ਨੇ ਟਵੀਟ ਕਰਕੇ ਕਿਹਾ ਕਿ ਨੇਪਾਲ ’ਚ ਜਹਾਜ਼ ਹਾਦਸੇ ਦੀ ਖਬਰ ਨਾਲ ਬਹੁਤ ਦੁੱਖ ਹੋਇਆ। ਜਾਨ ਗਵਾਉਣ ਵਾਲੇ ਦਰਜਨ ਲੋਕਾਂ ਦੇ ਪਰਿਵਾਰ ਪ੍ਰਤੀ ਮੇਰੀ ਡੂੰਘੀ ਹਮਦਰਦੀ ਹੈ। ਪਰਮਾਤਮਾ ਉਨਾਂ ਨੂੰ ਇਸ ਦੁੱਖ ਸਹਿਣ ਕਰਨ ਦੀ ਸ਼ਕਤੀ ਦੇਵੇ।

ਨੇਪਾਲ ਵਿੱਚ ਇੱਕ ਦਿਨ ਦੇ ਰਾਸ਼ਟਰੀ ਸੋਗ ਦਾ ਐਲਾਨ

ਜਹਾਜ਼ ਹਾਦਸੇ ‘ਤੇ ਨੇਪਾਲੀ ਸਰਕਾਰ ਨੇ ਵੱਡਾ ਐਲਾਨ ਕੀਤਾ ਹੈ। ਨੇਪਾਲ ਵਿੱਚ ਇੱਕ ਦਿਨ ਦੇ ਰਾਸ਼ਟਰੀ ਸੋਗ ਦਾ ਐਲਾਨ ਕੀਤਾ ਗਿਆ ਹੈ। ਜਹਾਜ਼ ਵਿੱਚ 53 ਨੇਪਾਲੀ ਨਾਗਰਿਕ ਸਵਾਰ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ