ਪੀਜੀਆਈ ਤੋਂ ਲੈ ਕੇ ਪ੍ਰਾਈਵੇਟ ਹਸਪਤਾਲਾਂ ਤੱਕ ਕੀਤਾ ਜਾਂਦਾ ਹੈ ਖੂਨ ਦਾਨ
ਚੰਡੀਗੜ੍ਹ, ਅਸ਼ਵਨੀ ਚਾਵਲਾ
ਚੰਡੀਗੜ ਬਲਾਕ ਵਲੋਂ ਬੀਤੇ ਇੱਕ ਮਹੀਨੇ ਵਿੱਚ 42 ਯੂਨਿਟ ਤੋਂ ਜਿਆਦਾ ਖੂਨ ਦਾਨ ਕੀਤਾ ਜਾ ਚੁੱਕਾ ਹੈ। ਬਲਾਕ ਵਲੋਂ ਪੀਜੀਆਈ ਤੋਂ ਲੈ ਕੇ ਪ੍ਰਾਈਵੇਟ ਹਸਪਤਾਲਾਂ ਵਿੱਚ ਉਨਾਂ ਮਰੀਜ਼ਾ ਨੂੰ ਖੂਨ ਦਿੱਤਾ ਜਾਂਦਾ ਹੈ, ਜਿਹੜੇ ਕਿ ਜਿੰਦਗੀ ਅਤੇ ਮੌਤ ਦੀ ਲੜਾਈ ਵਿੱਚ ਖੂਨ ਦੀ ਘਾਟ ਦੇ ਕਾਰਨ ਜੂਝ ਰਹੇ ਸਨ ਜਾਂ ਫਿਰ ਖੂਨ ਘੱਟ ਹੋਣ ਦੇ ਕਾਰਨ ਅਪਰੇਸ਼ਨ ਤੋਂ ਵਾਂਝੇ ਹੋ ਰਹੇ ਹਨ। ਇਨਾਂ ਜ਼ਰੂਰਤਮੰਦਾਂ ਲਈ ਡੇਰਾ ਸੱਦਾ ਸੌਦਾ ਦੇ ਪ੍ਰੇਮੀ ਇੱਕ ਫਰੀਸਤੇ ਵਾਂਗ ਕੰਮ ਕਰਦੇ ਹੋਏ ਹਰ ਦਿਨ ਖੂਨ ਦਾਨ ਕਰਨ ਵਿੱਚ ਲਗੇ ਹੋਏ ਹਨ।
ਚੰਡੀਗੜ ਬਲਾਕ ਵਲੋਂ ਖੂਨ ਦਾਨ ਦੀ ਜਿੰਮੇਵਾਰੀ ਸੰਭਾਲ ਰਹੇ ਰਾਜੇਸ ਇੰਸਾ ਰਾਜੂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਿਛਲੇ ਕਈ ਸਾਲਾ ਤੋਂ ਡੇਰਾ ਸੱਚਾ ਸੌਦਾ ਦੇ ਪੂਜਨੀਕ ਹਜ਼ੂਰ ਪਿਤਾ ਜੀ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵਲੋਂ ਦਿਖਾਏ ਗਏ ਮਾਰਗ ‘ਤੇ ਚਲਦੇ ਹੋਏ ਪ੍ਰੇਮੀ ਖੂਨ ਦਾਨ ਕਰਨ ਵਿੱਚ ਲਗੇ ਹੋਏ ਹਨ। ਉਨਾਂ ਦੱਸਿਆ ਕਿ ਪ੍ਰੇਮੀਆ ਦੇ ਨਾਲ ਹੀ ਡੇਰਾ ਸੱਚਾ ਸੌਦਾ ਨਾਲ ਜੁੜੀ ਹੋਈਆ ਭੈਣਾਂ ਵੀ ਵੱਧ ਚੜ ਕੇ ਖੂਨ ਦਾਨ ਕਰ ਰਹੀਆਂ ਹਨ।
ਰਾਜੇਸ਼ ਇੰਸਾਂ ਰਾਜੂ ਨੇ ਦੱਸਿਆ ਕਿ ਪਿਛਲੇ ਮਹੀਨੇ ਮਾਰਚ ਵਿੱਚ ਲਗਭਗ 42 ਯੂਨਿਟ ਖੂਨ ਦਾਨ ਕੀਤਾ ਗਿਆ ਹੈ, ਜਿਸ ਵਿੱਚ ਲਗਭਗ 7 ਪਲੈਟਲੈਟਸ ਦਾਨੀ ਵੀ ਹਨ। ਉਨਾਂ ਦੱਸਿਆ ਕਿ ਆਮ ਤੌਰ ‘ਤੇ ਗਰਮੀਆਂ ਵਿੱਚ ਖੂਨ ਦੀ ਮੰਗ ਜਿਆਦਾ ਰਹਿੰਦੀ ਹੈ, ਕਿਉਂਕਿ ਇਨਾਂ ਦਿਨਾਂ ਵਿੱਚ ਵਿਅਕਤੀ ਜਿਆਦਾ ਖੁਰਾਕ ਨਹੀਂ ਲੈਂਦੇ ਹੋਏ ਖੁਦ ਨੂੰ ਹੀ ਕਮਜ਼ੋਰ ਮਹਿਸੂਸ ਕਰਦਾ ਹੈ ਅਤੇ ਜਿਆਦਾ ਲੋਕ ਇਸੇ ਕਰਕੇ ਖੂਨ ਦਾਨ ਗਰਮੀਆਂ ਵਿੱਚ ਘੱਟ ਕਰਦੇ ਹਨ ਪਰ ਡੇਰਾ ਪ੍ਰੇਮੀ ਇਸ ਪਾਸੇ ਵੀ ਸਭ ਤੋਂ ਅੱਗੇ ਹਨ। ਉਨਾਂ ਦੱਸਿਆ ਕਿ ਗਰਮੀਆਂ ਵਿੱਚ ਵੀ ਡੇਰਾ ਪ੍ਰੇਮੀਆ ਵਲੋਂ ਵੱਧ ਤੋਂ ਵੱਧ ਖੂਨ ਦਾਨ ਕਰਦੇ ਹੋਏ ਜ਼ਰੂਰਤਮੰਦਾਂ ਦੀ ਸਿਹਤ ਸੰਭਾਲ ਕੀਤੀ ਜਾਂਦੀ ਹੈ। ਉਨਾਂ ਦੱਸਿਆ ਕਿ ਪਿਛਲੇ ਮਹੀਨੇ ਵਿੱਚ ਪੀਜੀਆਈ ਚੰਡੀਗੜ, ਫੋਰਟਿਸ ਹਸਪਤਾਲ ਮੁਹਾਲੀ, ਮੈਕਸ ਹਸਪਤਾਲ ਮੁਹਾਲੀ, ਸੈਕਟਰ 32 ਸਰਕਾਰੀ ਹਸਪਤਾਲ ਚੰਡੀਗੜ, ਆਈ.ਵੀ.ਵਾਈ ਹਸਪਤਾਲ ਮੁਹਾਲੀ ਵਿਖੇ ਖੂਨ ਦਾਨ ਕੀਤਾ ਗਿਆ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।