ਬੈਂਗਲੁਰੂ ਮੁਕਾਬਲੇ ਦੇ ਪੰਜੇ ਦਿਨਾਂ ’ਚ ਮੀਂਹ ਦੀ ਸੰਭਾਵਨਾ | IND Vs NZ
- 3 ਮੈਚਾਂ ਦੀ ਸੀਰੀਜ਼ ਦਾ ਪਹਿਲਾ ਮੁਕਾਬਲਾ ਭਲਕੇ ਤੋਂ ਖੇਡਿਆ ਜਾਣਾ ਹੈ ਬੈਂਗਲੁੁਰੂ ’ਚ
ਸਪੋਰਟਸ ਡੈਸਕ। IND Vs NZ: ਭਾਰਤ ਤੇ ਨਿਊਜੀਲੈਂਡ ਵਿਚਕਾਰ 3 ਟੈਸਟ ਮੈਚਾਂ ਦੀ ਸੀਰੀਜ ਦੇ ਪਹਿਲੇ ਮੈਚ ’ਚ ਬਾਰਿਸ਼ ਖਲਨਾਇਕ ਬਣ ਸਕਦੀ ਹੈ। ਮੰਗਲਵਾਰ ਨੂੰ ਬੈਂਗਲੁਰੂ ’ਚ ਮੀਂਹ ਕਾਰਨ ਟੀਮ ਇੰਡੀਆ ਦਾ ਟਰੇਨਿੰਗ ਸੈਸ਼ਨ ਰੱਦ ਕਰ ਦਿੱਤਾ ਗਿਆ ਹੈ। ਮੌਸਮ ਦੀ ਵੈੱਬਸਾਈਟ ਮੁਤਾਬਕ, 16 ਅਕਤੂਬਰ ਬੁੱਧਵਾਰ ਤੋਂ ਅਗਲੇ 5 ਦਿਨਾਂ ਤੱਕ ਬੈਂਗਲੁਰੂ ’ਚ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਇਨ੍ਹਾਂ ’ਚੋਂ ਚਾਰ ਦਿਨ ਮੀਂਹ ਪੈਣ ਦੀ ਸੰਭਾਵਨਾ 40 ਫੀਸਦੀ ਜਾਂ ਇਸ ਤੋਂ ਜ਼ਿਆਦਾ ਹੈ।
Read This : India Vs Bangladesh: ਭਾਰਤੀ ਟੀਮ ਦੀ ਬੰਗਲਾਦੇਸ਼ ‘ਤੇ ਵੱਡੀ ਜਿੱਤ, ਕੀਤਾ ਸੀਰੀਜ਼ ‘ਚ ਕਲੀਨ ਸਵੀਪ
ਬੈਂਗਲੁਰੂ ਸਭ ਤੋਂ ਵਧੀਆ ਡਰੇਨੇਜ ਸਿਸਟਮ ’ਚੋਂ ਇੱਕ | IND Vs NZ
ਬੇਂਗਲੁਰੂ ਦੇ ਐਮ ਚਿੰਨਾਸਵਾਮੀ ਸਟੇਡੀਅਮ ਦੀ ਨਿਕਾਸੀ ਪ੍ਰਣਾਲੀ ਦੁਨੀਆ ਦੇ ਸਭ ਤੋਂ ਵਧੀਆ ਡਰੇਨੇਜ ਪ੍ਰਣਾਲੀਆਂ ’ਚੋਂ ਇੱਕ ਹੈ। ਇੱਥੇ ਇੱਕ ਸਬ-ਏਅਰ ਡਰੇਨੇਜ ਸਿਸਟਮ ਲਾਇਆ ਗਿਆ ਹੈ, ਜੋ ਕਿ ਆਮ ਤੌਰ ’ਤੇ ਗੋਲਫ ਕੋਰਸਾਂ ’ਚ ਲਾਇਆ ਜਾਂਦਾ ਹੈ। ਮੀਂਹ ਰੁਕਣ ਤੋਂ ਬਾਅਦ ਰਿਮੋਟ ਕੰਟਰੋਲ ਸਿਸਟਮ ਰਾਹੀਂ ਜਮੀਨ ’ਚੋਂ ਪਾਣੀ ਛੱਡਿਆ ਜਾਂਦਾ ਹੈ। 10 ਹਜਾਰ ਲੀਟਰ ਤੋਂ ਜ਼ਿਆਦਾ ਪਾਣੀ ਕੁਝ ਹੀ ਮਿੰਟਾਂ ’ਚ ਜਮੀਨ ’ਚੋਂ ਬਾਹਰ ਚਲਾ ਜਾਂਦਾ ਹੈ। ਜਦੋਂ ਬਾਰਿਸ਼ ਹੁੰਦੀ ਹੈ, ਤਾਂ ਪਿੱਚ ਤੇ ਗੇਂਦਬਾਜੀ ਖੇਤਰ ਸਮੇਤ ਪੂਰਾ ਮੈਦਾਨ ਕਵਰ ਨਾਲ ਢੱਕਿਆ ਜਾਂਦਾ ਹੈ। IND Vs NZ
ਟੀਮ ਇੰਡੀਆ ਨੇ ਇੱਕ ਦਿਨ ਪਹਿਲਾਂ ਕੀਤਾ ਅਭਿਆਸ
ਟੀਮ ਇੰਡੀਆ ਨੇ ਸੋਮਵਾਰ 14 ਅਕਤੂਬਰ ਨੂੰ ਮੈਚ ਤੋਂ ਪਹਿਲਾਂ ਅਭਿਆਸ ਕੀਤਾ ਸੀ। ਇੱਥੇ ਵਿਰਾਟ ਕੋਹਲੀ, ਰਵੀਚੰਦਰਨ ਅਸ਼ਵਿਨ, ਰਿਸ਼ਭ ਪੰਤ ਤੇ ਕੇਐੱਲ ਰਾਹੁਲ ਸਮੇਤ ਕਈ ਖਿਡਾਰੀ ਮੈਦਾਨ ’ਤੇ ਪਸੀਨਾ ਵਹਾਉਂਦੇ ਨਜਰ ਆਏ। ਕੋਹਲੀ ਨੇ ਨੈੱਟ ਗੇਂਦਬਾਜਾਂ ਨੂੰ ਟਿਪਸ ਵੀ ਦਿੱਤੇ। ਉਸ ਨੇ ਆਪਣਾ ਆਟੋਗਾਫ ਵਾਲਾ ਬੱਲਾ ਇੱਕ ਪ੍ਰਸ਼ੰਸਕ ਨੂੰ ਗਿਫਟ ਕੀਤਾ।
ਕਾਨਪੁਰ ਟੈਸਟ ਵੀ ਰਿਹਾ ਸੀ ਮੀਂਹ ਨਾਲ ਪ੍ਰਭਾਵਿਤ
ਟੀਮ ਇੰਡੀਆ ਦਾ ਆਖਰੀ ਟੈਸਟ ਮੈਚ ਵੀ ਮੀਂਹ ਨਾਲ ਪ੍ਰਭਾਵਿਤ ਰਿਹਾ ਸੀ। ਕਾਨਪੁਰ ’ਚ ਬੰਗਲਾਦੇਸ਼ ਖਿਲਾਫ ਖੇਡੇ ਗਏ ਇਸ ਮੈਚ ਦੇ ਪਹਿਲੇ 3 ਦਿਨਾਂ ’ਚ ਬਾਰਿਸ਼ ਰੁਕਾਵਟ ਬਣੀ ਰਹੀ। ਇਸ ਦੇ ਬਾਵਜੂਦ ਟੀਮ ਇੰਡੀਆ ਨੇ ਆਖਰੀ 2 ਦਿਨਾਂ ’ਚ ਇਹ ਮੈਚ ਆਪਣੇ ਨਾਂਅ ਕਰ ਲਿਆ। IND Vs NZ