ਉੱਥੇ ਕਦੇ ਨਾ ਰਹੋ

ਉੱਥੇ ਕਦੇ ਨਾ ਰਹੋ

ਸਾਨੂੰ ਕਿੱਥੇ ਰਹਿਣਾ ਚਾਹੀਦਾ ਹੈ ਅਤੇ ਕਿੱਥੇ ਨਹੀਂ, ਕਿਹੜੀਆਂ ਥਾਵਾਂ ਤੋਂ ਸਾਨੂੰ ਤੁਰੰਤ ਚਲੇ ਜਾਣਾ ਚਾਹੀਦਾ ਹੈ ਇਸ ਸਬੰਧੀ ਆਚਾਰੀਆ ਚਾਣੱਕਿਆ ਨੇ ਦੱਸਿਆ ਹੈ ਕਿ ਜਿਸ ਦੇਸ਼ ’ਚ ਨਾ ਸਨਮਾਨ ਹੋਵੇ, ਨਾ ਰੋਜ਼ੀ-ਰੋਟੀ ਹੋਵੇ, ਨਾ ਕੋਈ ਮਿੱਤਰ ਜਾਂ ਭਾਈ ਜਾਂ ਰਿਸ਼ਤੇਦਾਰ ਹੋਵੇ, ਜਿੱਥੇ ਵਿੱਦਿਆ ਨਾ ਹੋਵੇ, ਜਿੱਥੇ ਕੋਈ ਗੁਣ ਨਾ ਹੋਵੇ ਇਹੋ-ਜਿਹੀਆਂ ਥਾਵਾਂ ’ਤੇ ਨਿਵਾਸ ਨਹੀਂ ਕਰਨਾ ਚਾਹੀਦਾ ਇਹਨਾਂ ਥਾਵਾਂ ਨੂੰ ਤੁਰੰਤ ਛੱਡ ਦੇਣਾ ਚਾਹੀਦਾ ਹੈ ਆਚਾਰਿਆ ਚਾਣੱਕਿਆ ਕਹਿੰਦੇ ਹਨ ਜਿਸ ਥਾਂ ਸਾਨੂੰ ਆਦਰ-ਸਨਮਾਨ ਨਾ ਮਿਲੇ, ਜਿਸ ਥਾਂ ’ਤੇ ਪੈਸਾ ਕਮਾਉਣ ਦਾ ਕੋਈ ਸਾਧਨ ਨਾ ਹੋਵੇ, ਜਿੱਥੇ ਸਾਡਾ ਕੋਈ ਮਿੱਤਰ ਜਾਂ ਰਿਸ਼ਤੇਦਾਰ ਵੀ ਨਾ ਹੋਵੇ ਜਿੱਥੇ ਕੋਈ ਗਿਆਨ ਨਾ ਹੋਵੇ ਤੇ ਜਿੱਥੇ ਕੋਈ ਗੁਣ ਜਾਂ ਚੰਗੇ ਕੰਮ ਨਾ ਹੋਣ, ਇਹੋ ਜਿਹੀਆਂ ਥਾਵਾਂ ਨੂੰ ਤੁਰੰਤ ਛੱਡ ਦੇਣਾ ਚਾਹੀਦਾ ਹੈ ਇਹੀ ਸਮਝਦਾਰ ਇਨਸਾਨ ਦੀ ਪਛਾਣ ਹੈ¿;

ਕੌਣ ਹਨ ਆਚਾਰੀਆ ਚਾਣੱਕਿਆ?

ਆਚਾਰੀਆ ਚਾਣੱਕਿਆ ਤਕਸ਼ਿਲਾ ਦੇ ਗੁਰੂਕੁਲ ’ਚ ਅਰਥਸ਼ਾਸਤਰ ਦੇ ਆਚਾਰੀਆ ਸਨ ਪਰ ਉਨ੍ਹਾਂ ਦੀ ਰਾਜਨੀਤੀ ’ਚ ਬਹੁਤ ਡੂੰਘੀ ਪਕੜ ਸੀ ਪਹਿਲੀ ਵਾਰ ਕੂਟਨੀਤੀ ਦੀ ਵਰਤੋਂ ਆਚਾਰੀਆ ਚਾਣੱਕਿਆ ਵੱਲੋਂ ਹੀ ਕੀਤੀ ਗਈ ਸੀ ਜਦ ਉਨ੍ਹਾਂ ਨੇ ਸਮਰਾਟ ਸਿਕੰਦਰ ਨੂੰ ਭਾਰਤ ਛੱਡਣ ’ਤੇ ਮਜ਼ਬੂਰ ਕਰ ਦਿੱਤਾ ਇਸ ਤੋਂ ਇਲਾਵਾ ਕੂਟਨੀਤੀ ਨਾਲ ਹੀ ਉਨ੍ਹਾਂ ਨੇ ਚੰਦਰਗੁਪਤ ਨੂੰ ਅਖੰਡ ਭਾਰਤ ਦਾ ਸਮਰਾਟ ਵੀ ਬਣਾਇਆ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here