10 ਨਵੇਂ ਚਿਹਰਿਆਂ ਨਾਲ ਉੱਤਰੇਗੀ 1992 ਦੀ ਚੈਂਪੀਅਨ ਪਾਕਿ

Champion, Pak, Wins, Faces

ਨਵੀਂ ਦਿੱਲੀ | ਸਾਲ 1992 ਦੀ ਵਿਸ਼ਵ ਚੈਂਪੀਅਨ ਰਹੀ ਪਾਕਿਸਤਾਨ ਕ੍ਰਿਕਟ ਟੀਮ ਸਮੇਂ ਦੇ ਨਾਲ ਕਈ ਬਦਲਾਵਾਂ ‘ਚੋਂ ਲੰਘੀ ਪਰ ਉਸ ਦੀ ਮੌਜ਼ੂਦਾ ਸਥਿਤੀ ਖਾਸ ਮਜ਼ਬੂਤ ਨਹੀਂ ਹੈ ਜਿਸ ਨਾਲ 30 ਮਈ ਤੋਂ ਸ਼ੁਰੂ ਹੋਣ ਜਾ ਰਹੇ ਆਈਸੀਸੀ ਵਿਸ਼ਵ ਕੱਪ ਖਿਤਾਬ ਜਿੱਤਣ ਦੇ ਵੱਡੇ ਦਾਅਵੇਦਾਰਾਂ ‘ਚ ਉਸ ਨੂੰ ਨਹੀਂ ਗਿਣਿਆ ਜਾ ਰਿਹਾ ਹੈ, ਹਾਲਾਂਕਿ ਆਪਣੀ ਟੀਮ ‘ਚ 10 ਨਵੇਂ ਚਿਹਰਿਆਂ ਨਾਲ ਉਸ ਨੂੰ ਵੱਡਾ ਉਲਟਫੇਰ ਕਰਨ ਦੀ ਉਮੀਦ ਹੈ ਸਰਫਰਾਜ ਅਹਿਮਦ ਦੀ ਕਪਤਾਨੀ ‘ਚ ਪਾਕਿਸਤਾਨੀ ਟੀਮ ਆਪਣੇ ਅਭਿਆਨ ਦੀ ਸ਼ੁਰੂਆਤ ਵਿਸ਼ਵ ਕੱਪ ‘ਚ 31 ਮਈ ਨੂੰ ਵੈਸਟਇੰਡੀਜ਼ ਖਿਲਾਫ਼ ਕਰੇਗੀ ਪਾਕਿਸਤਾਨ ਟੀਮ ‘ਚ 10 ਖਿਡਾਰੀ ਇਸ ਵਾਰ ਸ਼ੁਰੂਆਤ ਕਰਨਗੇ ਜਿਨ੍ਹਾਂ ‘ਚ ਫਖਰ ਜਮਾਨ, ਇਮਾਮ ਉੱਲ ਹੱਕ, ਬਾਬਰ ਆਜਮ, ਆਬਿਦ ਅਲੀ, ਇਮਾਦ ਵਸੀਮ, ਸ਼ਾਹੀਨ ਅਫਰੀਦੀ, ਹਸਨ ਅਲੀ ਅਤੇ ਮੁਹੰਮਦ ਹਸਨੇਨ ਸ਼ਾਮਲ ਹਨ ਟੀਮ ਦੇ ਇੱਕ ਮੈਂਬਰ ਜੁਨੈਦ ਖਾਨ 2015 ਵਿਸ਼ਵ ਕੱਪ ਟੀਪ ‘ਚ ਸ਼ਾਮਲ ਸਨ ਪਰ ਸੱਟ ਕਾਰਨ ਵਿਸ਼ਵ ਕੱਪ ਸ਼ੁਰੂ ਹੋਣ ਤੋਂ ਪਹਿਲਾਂ ਹੀ ਟੂਰਨਾਮੈਂਟ ‘ਚੋਂ ਬਾਹਰ ਹੋ ਗਏ ਸਨ ਪਾਕਿਸਤਾਨ ਨੇ 1992 ‘ਚ ਵਿਸ਼ਵ ਕੱਪ ਖਿਤਾਬ ਇਕਮਾਤਰ ਵਾਰ ਜਿੱਤਿਆ ਪਰ ਉਸ ਤੋਂ ਬਾਅਦ ਉਸ ਨੂੰ ਆਈਸੀਸੀ ਖਿਤਾਬ ਦੀ ਭਾਲ ਹੈ ਸਾਲ 1999 ਦੀ ਉਪ ਜੇਤੂ ਟੀਮ ਸਾਲ 1979, 1983, 1987 ਅਤੇ 2011 ‘ਚ ਸੈਮੀਫਾਈਨਲਿਸਟ ਰਹੀ ਜਦੋਂਕਿ 1996 ਅਤੇ 2015 ‘ਚ ਉਹ ਕੁਆਰਟਰ ਫਾਈਨਲ ਤੱਕ ਹੀ ਪਹੁੰਚ ਸਕੀ ਮੌਜ਼ੂਦਾ ਸਥਿਤੀਆਂ ‘ਚ ਪਾਕਿਸਤਾਨੀ ਟੀਮ ਨੂੰ ਖਿਤਾਬ ਦੇ ਮਜ਼ਬੂਤ ਦਾਅਵੇਦਾਰਾਂ ‘ਚ ਗਿਣਿਆ ਨਹੀਂ ਜਾ ਰਿਹਾ ਹੈ ਪਰ ਇਸ ਟੀਮ ਤੋਂ ਵੱਡੇ ਉਲਟਫੇਰ ਦੀ ਉਮੀਦ ਕਰਨਾ ਵੀ ਗਲਤ ਨਹੀਂ ਹੋਵੇਗਾ ਹਾਲਾਂਕਿ ਹਾਲ ਹੀ ‘ਚ ਇੰਗਲੈਂਡ ਹੱਥੋਂ ਪੰਜ ਵਨਡੇ ਮੈਚਾਂ ਦੀ ਲੜੀ ਨੂੰ 0-4 ਨਾਲ ਇਕਪਾਸੜ ਅੰਦਾਜ਼ ‘ਚ ਹਾਰ ਤੋਂ ਬਾਅਦ ਉਸ ਦਾ ਮਨੋਬਲ ਡਿੱਗਿਆ ਹੈ ਜਿਸ ਕਾਰਨ ਪਾਕਿਸਤਾਨ ਕ੍ਰਿਕਟ ਬੋਰਡ (ਪੀਸੀਬੀ) ਦੇ ਮੁੱਖ ਚੋਣਕਰਤਾ ਅਤੇ ਸਾਬਕਾ ਕ੍ਰਿਕਟਰ ਇੰਜਮਾਮ ਉਲ ਹੱਕ ਨੇ 15 ਮੈਂਬਰੀ ਵਿਸ਼ਵ ਕੱਪ ਟੀਮ ‘ਚ ਕਈ ਵੱਡੇ ਬਦਲਾਅ ਕਰ ਦਿੱਤੇ ਪਾਕਿਸਤਾਨੀ ਟੀਮ ‘ਚ ਤਜ਼ਰਬੇਕਾਰ ਵਹਾਬ ਰਿਆਜ ਨੂੰ ਮੌਕਾ ਦਿੱਤਾ ਗਿਆ ਹੈ ਜਿਨ੍ਹਾਂ ਨੇ ਦੋ ਸਾਲ ਤੋਂ ਇਕ ਰੋਜ਼ਾ ਕੌਮਾਂਤਰੀ ਕ੍ਰਿਕਟ ਹੀ ਨਹੀਂ ਖੇਡੀ ਹੈ ਹਾਲਾਂਕਿ ਟੀਮ ‘ਚ 10 ਅਜਿਹੇ ਖਿਡਾਰੀ ਵੀ ਹਨ ਜੋ ਪਹਿਲੀ ਵਾਰ ਵਿਸ਼ਵ ਕੱਪ ਟੂਰਨਾਮੈਂਟ ‘ਚ ਟੀਮ ਦੀ ਕਿਸਮਤ ਬਦਲਣ ਉਤਰਨਗੇ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।