ਰਾਓ ਨੂੰ ਸੀਬੀਆਈ ਦਾ ਅੰਤਰਿਮ ਡਾਇਰੈਕਟਰ ਬਣਾਉਣ ਨੂੰ ਸੁਪਰੀਮ ਕੋਰਟ ‘ਚ ਚੁਣੌਤੀ

Challenge, RAW, CBI, Interim, Directors, Supreme, Court

ਨਵੀਂ ਦਿੱਲੀ | ਕੇਂਦਰੀ ਜਾਂਚ ਬਿਊਰੋ (ਸੀਬੀਆਈ) ਦੇ ਵਾਧੂ ਡਾਇਰੈਕਟਰ ਐਮ. ਨਾਗੇਸ਼ਵਰ ਰਾਓ ਨੂੰ ਅੰਤਰਿਮ ਡਾਇਰੈਕਟਰ ਬਣਾਏ ਜਾਣ ਦੇ ਫੈਸਲੇ ਨੂੰ ਸੁਪਰੀਮ ਕੋਰਟ ‘ਚ ਚੁਣੌਤੀ ਦਿੱਤੀ ਗਈ ਹੈ, ਗੈਰ-ਸਰਕਾਰੀ ਸੰਗਠਨ (ਐਨਜੀਓ) ਕਾੱਮਨ ਕਾਜ ਨੇ ਸੁਪਰੀਮ ਕੋਰਟ ‘ਚ ਲੋਕਹਿੱਤ ਪਟੀਸ਼ਨ ਦਾਖਲ ਕਰਕੇ ਰਾਓ ਦੀ ਨਿਯੁਕਤੀ ਨੂੰ ਚੁਣੌਤੀ ਦਿੱਤੀ ਹੈ ਕਾਮਨ ਕਾਜ ਨੇ ਪ੍ਰੰਨੇ-ਪ੍ਰਮੰਨੇ ਵਕੀਲ ਪ੍ਰਸ਼ਾਂਤ ਭੂਸ਼ਣ ਰਾਹੀਂ ਇਹ ਪਟੀਸ਼ਨ ਦਾਖਲ ਕੀਤੀ ਹੈ ਜ਼ਿਕਰਯੋਗ ਹੈ ਕਿ ਉੱਚਅਧਿਕਾਰ ਚੋਣ ਕਮੇਟੀ ਨੇ 2:1 ਦੇ ਬਹੁਮਤ ਦੇ ਫੈਸਲੇ ਦੇ ਅਧਾਰ ‘ਤੇ ਆਲੋਕ ਵਰਮਾ ਨੂੰ ਜਾਂਚ ਏਜੰਸੀ ਦੇ ਡਾਇਰੈਕਟਰ ਅਹੁਦੇ ਤੋਂ ਹਟਾਉਣ ਦਾ ਫੈਸਲਾ ਕੀਤਾ ਸੀ ਤੇ ਉਸ ਤੋਂ ਬਾਅਦ ਨਿਯੁਕਤੀ ਸਬੰਧੀ ਮੰਤਰੀ ਮੰਡਲ ਕਮੇਟੀ ਨੇ ਰਾਓ ਨੂੰ ਅੰਤਰਿਮ ਡਾਇਰੈਕਟਰ ਅਹੁਦੇ ਦਾ ਇੰਚਾਰਜ਼ ਸੌਂਪਣ ਦਾ ਫੈਸਲਾ ਕੀਤਾ ਸੀ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ

LEAVE A REPLY

Please enter your comment!
Please enter your name here