ਕਿਸਾਨ ਮੇਲੇ ’ਚ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਡੇਰਾ ਸੱਚਾ ਸੌਦਾ ਵੱਲੋਂ ਸੁਖਦੇਵ ਸਿੰਘ ਇੰਸਾਂ ਪੱਖੋ ਨੂੰ ਕੀਤਾ ਸਨਮਾਨਿਤ
(ਜਸਵੀਰ ਸਿੰਘ ਗਹਿਲ) ਲੁਧਿਆਣਾ। ਸਾਹ ਸਤਿਨਾਮ ਜੀ ਧਾਮ ਰਾਜਗੜ- ਸਲਾਬਤਪੁਰਾ ਦੇ ‘ਚਕੋਤਰੇ’ ਨੇ ਲਗਾਤਰ ਚੌਥੇ ਸਾਲ ਪੰਜਾਬ ਸੂਬੇ ਭਰ ’ਚ ਪਹਿਲਾ ਸਥਾਨ ਜਿੱਤਿਆ ਹੈ। ਡੇਰਾ ਸੱਚਾ ਸੌਦਾ ਦੀ ਤਰਫ਼ੋਂ ਸੇਵਾਦਾਰ ਸੁਖਦੇਵ ਸਿੰਘ ਪੱਖੋ ਇੰਸਾਂ ਨੇ ਚਕੋਤਰੇ ਵੱਲੋਂ ਜਿੱਤਿਆ ਪਹਿਲਾ ਇਨਾਮ ਪੰਜਾਬੀ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਕਿਸਾਨ ਮੇਲੇ ਦੌਰਾਨ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਹੱਥੋਂ ਹਾਸਲ਼ ਕੀਤਾ।
ਜੂਸ ਰਾਹੀਂ ਇਨਸਾਨ ਦੀ ਹਿਮਿਊਨਿਟੀ ਵਧਾਉਣ ਦੇ ਮਾਮਲੇ ’ਚ ਸਭ ਤੋਂ ਬਿਹਤਰ ਸ਼ਾਹ ਸਤਿਨਾਮ ਜੀ ਧਾਮ ਰਾਜਗੜ-ਸਲਾਬਤਪੁਰਾ ਦਾ ਚਕੋਤਰਾ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਆਪਣੀ ਪਾਵਨ ਰਹਿਨੁਮਾਈ ਹੇਠ ਕਈ ਸਾਲ ਪਹਿਲਾਂ ਲਗਵਾਇਆ ਗਿਆ ਸੀ ਜੋ ਸ਼ੁਰੂ ਤੋਂ ਹੀ ਪੰਜਾਬ ’ਚ ਪਹਿਲਾ ਸਥਾਨ ਜਿੱਤਦਾ ਆ ਰਿਹਾ ਹੈ। ਆਪਣੀ ਜਿੱਤ ਦੀ ਲੜੀ ਨੂੰ ਬਰਕਰਾਰ ਰੱਖਦਿਆਂ ਲਗਾਤਾਰ ਚੌਥੇ ਸਾਲ ਇਸ ਵਾਰ ਫ਼ਿਰ ਇਸ ਚਕੋਤਰੇ ਨੇ ਸੂਬੇ ਪੰਜਾਬ ’ਚ ਪਹਿਲਾ ਸਥਾਨ ਹਾਸਲ ਕਰਦਿਆਂ ਇਨਾਮ ਜਿੱਤਿਆ ਹੈ।
ਇਹ ਵੀ ਪੜ੍ਹੋ : UPI Money Transfer : Online ਗਲਤ ਅਕਾਊਂਟ ’ਚ ਪਾ ਦਿੱਤਾ ਫੰਡ? ਜਾਣੋ ਕਿਵੇਂ ਹੋਵੇਗਾ ਰਿਫੰਡ!
ਸੇਵਾਦਾਰ ਸੁਖਦੇਵ ਸਿੰਘ ਪੱਖੋ ਇੰਸਾਂ ਨੇ ਦੱਸਿਆ ਕਿ ਪੂਜਨੀਕ ਗੁਰੂ ਜੀ ਵੱਲੋਂ ਆਪਣੇ ਦਿਸ਼ਾ ਨਿਰਦੇਸ਼ਾਂ ਹੇਠ ਸ਼ਾਹ ਸਤਿਨਾਮ ਜੀ ਧਾਮ ਰਾਜਗੜ- ਸਲਾਬਤਪੁਰਾ ਦਰਬਾਰ ਵਿਖੇ ਲਗਵਾਇਆ ਗਿਆ ‘ਚਕੋਤਰਾ’ ਡੇਰਾ ਸੱਚਾ ਸੌਦਾ ਦਾ ਨਾਂਅ ਲਗਾਤਾਰ ਚਮਕਾਉਂਦਾ ਆ ਰਿਹਾ ਹੈ। ਜਿਸ ਨੇ ਇਸ ਸਾਲ ਵੀ ਆਪਣੀ ਜਿੱਤ ਨੂੰ ਬਰਕਰਾਰ ਰੱਖਦਿਆਂ ਜਿੱਤ ਦਾ ਝੰਡਾ ਗੱਡਿਆ ਹੈ। ਉਨਾਂ ਦੱਸਿਆ ਕਿ ਰਾਜਗੜ- ਸਲਾਬਤਪੁਰਾ ਦਰਬਾਰ ਦੇ ਤੇਰਾਵਾਸ ਵਿਖੇ ਲੱਗੇ ਹੋਏ ਚਕੋਤਰੇ ਦੇ ਬੂਟੇ ਬੇਇੰਤਹਾ ਫ਼ਲ ਦੇ ਰਹੇ ਹਨ।
ਪੂਜਨੀਕ ਗੁਰੂ ਜੀ ਦੇ ਪਵਿੱਤਰ ਹੁਕਮਾਂ ’ਤੇ ਰੂਹਾਨੀਅਤ ਦੇ ਮਾਹੌਲ ’ਚ ਲਗਾਏ ਗਏ ਇੰਨਾਂ ਬੂਟਿਆਂ ’ਤੇ ਆਇਆ ਫ਼ਲ ਬੇਹੱਦ ਸਵਾਦ ਅਤੇ ਗੁਣ ਭਰਪੂਰ ਹੈ। ਉਨਾਂ ਦੱਸਿਆ ਕਿ ਰਾਜਗੜ-ਸਲਾਬਤਪੁਰਾ ਦਰਬਾਰ ਦੇ ਚਕੋਤਰੇ ਵੱਲੋਂ ਜਿੱਤਿਆ ਇਨਾਮ ਉਨਾਂ ਅੱਜ ਖੁਦ ਪੰਜਾਬੀ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਕਿਸਾਨ ਮੇਲੇ ਵਿੱਚ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੇ ਹੱਥੋਂ ਪ੍ਰਾਪਤ ਕੀਤਾ ਹੈ। ਜਿਸ ਨੂੰ ਪ੍ਰਾਪਤ ਕਰਦਿਆਂ ਉਨਾਂ ਨੂੰ ਆਪਣੇ ਮੁਰਸ਼ਿਦ-ਏ-ਕਾਮਿਲ ’ਤੇ ਮਾਣ ਹੋ ਰਿਹਾ ਹੈ। ਜਿੰਨਾਂ ਵੱਲੋਂ ਦਿਖਾਏ ਗਏ ਪਾਕ-ਪਵਿੱਤਰ ਰਸਤੇ ’ਤੇ ਚੱਲਦਿਆਂ ਸੇਵਾਦਾਰਾਂ ਦੀ ਮਿਹਨਤ ਰੰਗ ਲਿਆ ਰਹੀ ਹੈ ਤੇ ਦਰਬਾਰ ’ਚ ਪੈਦਾ ਹੋਇਆ ਚਕੋਤਰਾ ਦੁਨੀਆਂ ਭਰ ’ਚ ਡੇਰਾ ਸੱਚਾ ਸੌਦਾ ਦਾ ਨਾਂਅ ਉੱਚਾ ਕਰ ਰਿਹਾ ਹੈ। ਸੁਖਦੇਵ ਸਿੰਘ ਪੱਖੋ ਇੰਸਾਂ ਮੁਤਾਬਕ ਚਕੋਤਰਾ ਨਿੰਬੂ ਦੀ ਕਿਸਮ ’ਚੋਂ ਹੈ, ਜਿਸ ’ਚ ਵਿਟਾਮਿਨ-ਸੀ ਦੀ ਮਾਤਰਾ ਬਹੁਤ ਜਿਆਦਾ ਹੋਣ ਦੇ ਨਾਲ ਹੀ ਮਿਨਰਲ ਤੇ ਫਾਇਬਰ ਵੀ ਹੁੰਦਾ ਹੈ। ਉਨਾਂ ਦੱਸਿਆ ਕਿ ਜਿਸ ਜੂਸ ਦੇ ਸੇਵਨ ਨਾਲ ਇਨਸਾਨ ਦੀ ਹਿਮਿਊਨਿਟੀ ਵਧਾਉਣ ’ਚ ਲਾਭਦਾਇਕ ਹੈ।