Paddy: ਅਨਾਜ ਮੰਡੀ ਅਤੇ ਸੈਂਟਰਾਂ ਚ ਸਾਰੇ ਪੁਖਤਾ ਪ੍ਰਬੰਧ : ਚੇਅਰਮੈਨ
ਸੁਨਾਮ ਉਧਮ ਸਿੰਘ ਵਾਲਾ,(ਕਰਮ ਥਿੰਦ)। ਸਥਾਨਕ ਨਵੀਂ ਅਨਾਜ ਮੰਡੀ ਵਿਖੇ ਮਾਰਕੀਟ ਕਮੇਟੀ ਦੇ ਚੇਅਰਮੈਨ ਮੁਕੇਸ਼ ਜੂਨੇਜਾ ਵੱਲੋਂ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਕਰਵਾਈ ਗਈ। (Paddy )ਇਸ ਮੌਕੇ ਮਾਰਕੀਟ ਕਮੇਟੀ ਚੇਅਰਮੈਨ ਮੁਕੇਸ਼ ਜੁਨੇਜਾ ਨੇ ਕਿਹਾ ਕਿ ਮੁੱਖ ਮੰਤਰੀ ਸ੍ਰ. ਭਗਵੰਤ ਮਾਨ ਦੇ ਦਿਸ਼ਾ ਨਿਰਦੇਸ਼ਾਂ ਹੇਠ ਅਤੇ ਕੈਬਨਿਟ ਮੰਤਰੀ ਸ਼੍ਰੀ ਅਮਨ ਅਰੋੜਾ ਦੀ ਦੇਖਰੇਖ ਹੇਠ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਕਰਵਾ ਦਿੱਤੀ ਗਈ ਹੈ। ਸੁਨਾਮ ਦੀ ਅਨਾਜ ਮੰਡੀ ਅਤੇ ਸੈਂਟਰਾਂ ਦੇ ਵਿੱਚ ਖਰੀਦ ਪ੍ਰਬੰਧਾਂ ਦੇ ਪੂਰੇ ਪੁਖਤਾ ਇੰਤਜ਼ਾਮ ਹਨ, ਆੜਤੀ ਭਰਾਵਾਂ, ਕਿਸਾਨਾਂ ਅਤੇ ਮਜ਼ਦੂਰਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ। ਉਹਨਾਂ ਨੇ ਕਿਹਾ ਕਿ ਕਿਸਾਨ ਸੁੱਕਾ ਝੋਨਾ ਹੀ ਲੈ ਕੇ ਆਉਣ ਜੋ ਕਿ ਤੁਰੰਤ ਵਿਕੇਗਾ।
ਇਹ ਵੀ ਪੜ੍ਹੋ : ਨਗਰ ਨਿਗਮ ਦੇ ਮੁਲਾਜ਼ਮਾਂ ਵੱਲੋਂ ਕਾਪੀਆਂ ਫੂਕ ਕੇ ਕੀਤਾ ਰੋਸ ਮੁਜ਼ਾਹਰਾ
ਇਸ ਮੌਕੇ ਆੜਤੀ ਐਸੋਸੀਏਸ਼ਨ ਦੇ ਪ੍ਰਧਾਨ ਅਮਰੀਕ ਸਿੰਘ ਧਾਲੀਵਾਲ ਨੇ ਕਿਹਾ ਕਿ ਮੰਡੀ ਦੇ ਵਿੱਚ ਬਾਰਦਾਨੇ, ਬਿਜਲੀ, ਪਾਣੀ ਅਤੇ ਸਫਾਈ ਦੇ ਪੂਰੇ ਪੁਖਤਾ ਇੰਤਜ਼ਾਮ ਹਨ। ਇਸ ਮੌਕੇ ਸਕੱਤਰ ਮਾਰਕਿਟ ਕਮੇਟੀ ਨਰਿੰਦਰ ਪਾਲ , ਰਾਜਵੀਰ ਸਿੰਘ ਅਤੇ ਮੋਨੂੰ ਬਾਂਸਲ ( ਇੰਸਪੈਕਟਰ ਪਨਗ੍ਰੈਨ ) ਗਗਨ( ਇੰਸਪੈਕਟਰ ਮਾਰਕਫੈਡ ), ਹਰਬਲਾਸ( ਇੰਸਪੈਕਟਰ ਪਨਸਪ ) ਪੁਨੀਤ ਗਰਗ, ਸੁਮੀਤ ਅੱਦਲਖਾ, ਪਰਨੀਤ ਸਿੰਘ ਸਲਵੀ, ਵਿੱਕੀ ਕੁਮਾਰ, ਹਰਮੇਸ਼ ਨਾਗਰਾ ਮੇਸ਼ੀ, ਕਾਕਾ ਨਾਗਰਾ ਅਤੇ ਹੋਰ ਆੜਤੀਏ ਮੌਜੂਦ ਸੀ ।