ਚੇਅਰਮੈਨ ਜੱਸੀ ਸੋਹੀਆਂ ਵਾਲਾ ਵੱਲੋਂ ਆਪ ਸੰਸਦ ਮੈਂਬਰ ਸੁਸੀਲ ਰਿੰਕੂ ਨਾਲ ਮੁਲਾਕਾਤ

MP-Susil-Kumar
ਨਾਭਾ : ਜਲੰਧਰ ਤੋਂ ਸੰਸਦ ਮੈਂਬਰ ਸੁਸੀਲ ਕੁਮਾਰ ਰਿੰਕੂ ਨਾਲ ਮੁਲਾਕਾਤ ਕਰਦੇ ਚੇਅਰਮੈਨ ਜੱਸੀ ਸੋਹੀਆਂ ਵਾਲਾ। (ਤਸਵੀਰ ਸ਼ਰਮਾ)

ਦੋਵੇਂ ਆਪ ਆਗੂਆਂ ਵਿਚਾਲੇ ਅਹਿਮ ਵਿਚਾਰਾਂ ਹੋਈਆਂ

(ਤਰੁਣ ਕੁਮਾਰ ਸ਼ਰਮਾ) ਨਾਭਾ। ਲੋਕ ਸਭਾ ਹਲਕਾ ਜਲੰਧਰ ਤੋਂ ਆਪ ਦੇ ਜੇਤੂ ਪਾਰਲੀਮੈਂਟ ਮੈਂਬਰ ਸੁਸੀਲ ਕੁਮਾਰ ਰਿੰਕੂ ਨਾਲ ਜ਼ਿਲ੍ਹਾ ਯੋਜਨਾ ਬੋਰਡ ਪਟਿਆਲਾ ਚੇਅਰਮੈਨ ਅਤੇ ਆਮ ਆਦਮੀ ਪਾਰਟੀ ਪੰਜਾਬ ਦੇ ਸੀਨੀਅਰ ਆਗੂ ਜੱਸੀ ਸੋਹੀਆਂ ਵਾਲਾ ਵੱਲੋਂ ਮੁਲਾਕਾਤ ਕਰ ਉਨ੍ਹਾਂ ਨੂੰ ਸੰਸਦ ਮੈਂਬਰ ਬਣਨ ’ਤੇ ਵਧਾਈ ਦਿੱਤੀ ਗਈ। (MP Susil Kumar) ਦੋਨੋਂ ਸੀਨੀਅਰ ਆਪ ਆਗੂਆਂ ਵਿਚਾਲੇ ਸੂਬੇ ਦੇ ਸਿਆਸੀ ਅਤੇ ਆਰਥਿਕ ਮੁੱਦਿਆਂ ਸੰਬੰਧੀ ਅਹਿਮ ਵਿਚਾਰਾਂ ਕੀਤੀਆਂ ਗਈਆਂ। ਜਾਣਕਾਰੀ ਦਿੰਦਿਆਂ ਚੇਅਰਮੈਨ ਜੱਸੀ ਸੋਹੀਆਂ ਵਾਲਾ ਨੇ ਕਿਹਾ ਕਿ ਸੁਸੀਲ ਕੁਮਾਰ ਰਿੰਕੂ ਨੂੰ ਸੰਸਦ ਮੈਂਬਰ ਬਣਾਉਣ ਲਈ ਜਲੰਧਰ ਵਾਸੀਆਂ ਨੇ ਜੋ ਭਰਪੂਰ ਸਹਿਯੋਗ ਦਿੱਤਾ ਹੈ, ਉਸ ਪਿਆਰ ਸਤਿਕਾਰ ਦਾ ਕੋਈ ਵੀ ਮੁੱਲ ਨਹੀਂ ਉਤਾਰ ਸਕਦਾ ਪਰੰਤੂ ਭਗਵੰਤ ਮਾਨ ਸਰਕਾਰ ਜਲੰਧਰ ਵਾਸੀਆਂ ਦੀਆਂ ਸਹੂਲਤਾਂ ਅਤੇ ਵਿਕਾਸ ਕਿਸੇ ਪੱਖੋਂ ਢਿੱਲ ਨਹੀਂ ਵਰਤੇਗੀ।

ਇਹ ਵੀ ਪੜ੍ਹੋ : ਬਿਪਰਜੋਏ ਤੋਂ ਬਾਅਦ ਗੁਜਰਾਤ ’ਚ ਭਾਰੀ ਮੀਂਹ

ਜਲੰਧਰ ਵਾਸੀਆਂ ਦੇ ਜਤਾਏ ਭਰੋਸੇ ਨਾਲ ਜਿਥੇ 16ਵੀਂ ਲੋਕ ਸਭਾ ’ਚ ਆਪ ਦੇ ਇਕਲੌਤੇ ਸੰਸਦ ਮੈਬਰ ਸੁਸੀਲ ਰਿੰਕੂ ਹਲਕੇ ਦੀਆਂ ਸਮੱਸਿਆਵਾਂ ਜੋਰਦਾਰ ਤਰੀਕੇ ਨਾਲ ਸੰਸਦ ਵਿੱਚ ਉਠਾਉਣਗੇ ਉਥੇ ਹੀ ਉਹ ਪੰਜਾਬ ਦੇ ਹੱਕਾਂ ਲਈ ਵੀ ਆਪਣੀ ਆਜ਼ਾਦ ਬੁਲੰਦ ਕਰਨਗੇ। ਉਨ੍ਹਾਂ ਕਿਹਾ ਕਿ ਇਕ ਹੋਣਹਾਰ, ਜੂਝਾਰੂ ਤੇ ਸੂਝਵਾਨ ਆਗੂ ਵਜੋਂ ਉਭਰੇ ਸੁਸੀਲ ਰਿੰਕੂ (MP Susil Kumar) ’ਤੇ ਆਮ ਆਦਮੀ ਪਾਰਟੀ ਨੂੰ ਪੂਰਾ ਮਾਣ ਹੈ। ਇਸ ਮੌਕੇ ਸੰਸਦ ਮੈਬਰ ਜਲੰਧਰ ਸੁਸੀਲ ਰਿੰਕੂ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਵੱਲੋ ਲਏ ਜਾ ਰਹੇ ਵਿਲੱਖਣ ਅਤੇ ਸਖਤ ਫੈਸਲਿਆ ਬਦੋਲਤ ਪੰਜਾਬੀ ਕਾਫ਼ੀ ਸੰਤੁਸ਼ਟ ਹਨ। ਉਨ੍ਹਾਂ ਕਿਹਾ ਕਿ ਆਮ ਲੋਕਾਂ ਦੇ ਵਰਤਾਰੇ ਅਤੇ ਨਿੱਘੇ ਪਿਆਰ ਤੋਂ ਸਪੱਸ਼ਟ ਨਜਰ ਆ ਰਿਹਾ ਹੈ ਕਿ ਆਉਦੀਆਂ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਪੰਜਾਬ ਦੀਆਂ ਸਾਰੀਆਂ ਸੀਟਾਂ ’ਤੇ ਹੂੰਝਾਫੇਰ ਜਿੱਤ ਪ੍ਰਾਪਤ ਕਰੇਗੀ।

LEAVE A REPLY

Please enter your comment!
Please enter your name here