Eid Mubarak 2025: ਚੇਅਰਮੈਨ ਜੱਸੀ ਸੋਹੀਆਂ ਵਾਲਾ ਨੇ ਚਾਸਵਾਲ ਵਿਖੇ ਮੁਸਲਿਮ ਭਾਈਚਾਰੇ ਨਾਲ ਈਦ ਦਾ ਤਿਉਹਾਰ ਮਨਾਇਆ

Eid Mubarak 2025
ਭਾਦਸੋਂ : ਚੇਅਰਮੈਨ ਜੱਸੀ ਸੋਹੀਆਂ ਵਾਲਾ ਦਾ ਸਨਮਾਨ ਕਰਦੇ ਹੋਏ ਗੋਲਡੀ ਖਾਂ, ਜੋਧ ਖਾਂ, ਲਖਵੀਰ ਸਿੰਘ, ਸੁੱਖ ਘੁੰਮਣ ਚਾਸਵਾਲ ਹੋਰ । ਤਸਵੀਰ : ਸੁਸ਼ੀਲ ਕੁਮਾਰ

Eid Mubarak 2025: (ਸੁਸ਼ੀਲ ਕੁਮਾਰ) ਭਾਦਸੋਂ । ਚਾਸਵਾਲ ਵਿਖੇ ਮੁਸਲਿਮ ਭਾਈਚਾਰੇ ਨੇ ਈਦ ਦਾ ਤਿਉਹਾਰ ਮਨਾਇਆ । ਇਸ ਦੌਰਾਨ ਭਾਈਚਾਰੇ ਵੱਲੋਂ ਮਿੱਠੀ ਖੀਰ ਅਤੇ ਚੌਲਾਂ ਦਾ ਲੰਗਰ ਵੀ ਲਗਾਇਆ ਗਿਆ। ਇਸ ਮੌਕੇ ਜਿਲ੍ਹਾ ਪਲੈਨਿੰਗ ਬੋਰਡ ਦੇ ਚੇਅਰਮੈਨ ਜਸਵੀਰ ਸਿੰਘ ਜੱਸੀ ਸੋਹੀਆਂ ਵਾਲਾ ਨੇ ਭਾਈਚਾਰੇ ਨਾਲ ਈਦ ਸਾਂਝੀ ਕਰਦੇ ਹੋਏ ਮੁਬਾਰਕਬਾਦ ਦਿੱਤੀ। ਉਨਾ ਸੰਬੋਧਨ ਕਰਦੇ ਹੋਏ ਕਿਹਾ ਕਿ ਇਸ ਤਰ੍ਹਾਂ ਦੇ ਤਿਉਹਾਰ ਸਾਨੂੰ ਆਪਸੀ ਭਾਈਚਾਰਕ ਸਾਂਝ ਦਾ ਸੰਦੇਸ਼ ਦਿੰਦੇ ਹਨ ਸੋ ਸਾਨੂੰ ਸਾਰਿਆ ਨੂੰ ਰਲ ਮਿਲਕੇ ਇਸ ਤਰ੍ਹਾਂ ਦੇ ਤਿਉਹਾਰ ਮਨਾਉਣੇ ਚਾਹੀਦੇ ਹਨ।

ਇਹ ਵੀ ਪੜ੍ਹੋ: Eid Mubarak: ਮਾਲੇਰਕੋਟਲਾ ’ਚ ਮਨਾਇਆ ਈਦ ਦਾ ਪਵਿੱਤਰ ਤਿਉਹਾਰ, ਮੁੱਖ ਮੰਤਰੀ ਮਾਨ ਨੇ ਕੀਤੀ ਸ਼ਿਰਕਤ

ਭਾਈਚਾਰੇ ਵਲੋਂ ਚੇਅਰਮੈਨ ਜੱਸੀ ਸੋਹੀਆਂ ਵਾਲਾ ਦਾ ਸਿਰੋਪਾਓ ਪਾ ਕੇ ਸਨਮਾਨ ਕੀਤਾ ਗਿਆ ।ਇਸ ਮੌਕੇ ਗੋਲਡੀ ਖਾਂ, ਭੀਮ ਖਾਂ, ਸੁੱਖ ਘੁੰਮਣ ਚਾਸਵਾਲ, ਮਲੂਕ ਖਾਂ, ਸਲਮਾਨ ਖਾਂ, ਮੇਜਰ ਖਾਂ, ਨਬੀ ਖਾਂ, ਜੋਧ ਖਾਂ, ਲਖਵੀਰ ਸਿੰਘ ਲੱਖੀ, ਕਰਨਵੀਰ ਖਾਂ, ਸਾਬਰ ਖਾਂ, ਅਮਾਮਦੀਂ ਖਾਂਨ ਸਕਰਾਲੀ, ਲਖਵੀਰ ਸਿੰਘ ਗੋਲੂ, ਬਲਵਿੰਦਰ ਖਾਂ, ਜਸਕਰਨਵੀਰ ਸਿੰਘ ਤੇਜੇ, ਗੁਰਸੇਵਕ ਸਿੰਘ ਆਦਿ ਵੀ ਹਾਜ਼ਰ ਸਨ ।