Faridkot News: ‘ਚਾਹ ਦੀ ਸਾਂਝ’ ਲੋਕਾਂ ਨਾਲ ਸਿੱਧਾ ਸੰਵਾਦ, ਲੋਕਾਂ ਦੇ ਮੁੱਦਿਆਂ ਦਾ ਜ਼ਮੀਨੀ ਹੱਲ : ਅਰਸ਼ ਸੱਚਰ

Chah Di Sanjh
Faridkot News: ‘ਚਾਹ ਦੀ ਸਾਂਝ’ ਲੋਕਾਂ ਨਾਲ ਸਿੱਧਾ ਸੰਵਾਦ, ਲੋਕਾਂ ਦੇ ਮੁੱਦਿਆਂ ਦਾ ਜ਼ਮੀਨੀ ਹੱਲ : ਅਰਸ਼ ਸੱਚਰ

Faridkot News: (ਗੁਰਪ੍ਰੀਤ ਪੱਕਾ) ਫ਼ਰੀਦਕੋਟ। ਹਲਕਾ ਫਰੀਦਕੋਟ ਵਿੱਚ ਲੋਕਾਂ ਦੀਆਂ ਰੋਜ਼ਾਨਾ ਸਮੱਸਿਆਵਾਂ ਨੂੰ ਸਿੱਧੇ ਤੌਰ ’ਤੇ ਸੁਣਨ, ਉਨ੍ਹਾਂ ਦੇ ਹੱਲ ਲਈ ਪ੍ਰਭਾਵਸ਼ਾਲੀ ਮੰਚ ਤਿਆਰ ਕਰਨ ਅਤੇ ਪ੍ਰਸ਼ਾਸਨ ਨੂੰ ਜਵਾਬਦੇਹ ਬਣਾਉਣ ਦੇ ਉਦੇਸ਼ ਨਾਲ “ਚਾਹ ਦੀ ਸਾਂਝ” ਨਾਮਕ ਲੋਕ-ਸੰਵਾਦ ਮੁਹਿੰਮ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਇਹ ਜਾਣਕਾਰੀ ਆਮ ਆਦਮੀ ਪਾਰਟੀ ਦੇ ਸਰਗਰਮ ਸਮਾਜਸੇਵੀ ਅਤੇ ਲੋਕਾਂ ਨਾਲ ਜੁੜੇ ਆਗੂ ਅਰਸ਼ ਸੱਚਰ ਨੇ ਦਿੱਤੀ। ਅਰਸ਼ ਸੱਚਰ ਨੇ ਕਿਹਾ ਕਿ ਇਹ ਮੁਹਿੰਮ ਸਿਰਫ਼ ਇੱਕ ਪ੍ਰੋਗਰਾਮ ਨਹੀਂ, ਸਗੋਂ ਲੋਕਤੰਤਰ ਨੂੰ ਮਜ਼ਬੂਤ ਕਰਨ ਦੀ ਇਕ ਜ਼ਮੀਨੀ ਕੋਸ਼ਿਸ਼ ਹੈ, ਜਿਸ ਅਧੀਨ ਉਹ ਹਲਕੇ ਦੇ ਹਰ ਪਿੰਡ, ਹਰ ਵਾਰਡ ਵਿੱਚ ਲੋਕਾਂ ਨਾਲ ਬੈਠ ਕੇ ਚਾਹ ਦੀ ਮੇਜ਼ ’ਤੇ ਸਿੱਧਾ ਸੰਵਾਦ ਕਰਨਗੇ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਸਮਝ ਕੇ ਉਨ੍ਹਾਂ ਦਾ ਹੱਲ ਕਰਵਾਉਣ ਲਈ ਪ੍ਰਸ਼ਾਸਨ ਤੱਕ ਮਜ਼ਬੂਤ ਢੰਗ ਨਾਲ ਪਹੁੰਚ ਬਣਾਉਣਗੇ।

ਉਨ੍ਹਾਂ ਕਿਹਾ ਕਿ “ਚਾਹ ਦੀ ਸਾਂਝ” ਰਾਹੀਂ ਲੋਕ ਬਿਨਾਂ ਕਿਸੇ ਡਰ ਜਾਂ ਰੁਕਾਵਟ ਦੇ ਆਪਣੇ ਮੁੱਦੇ ਰੱਖ ਸਕਣਗੇ। ਸਿਹਤ, ਸਿੱਖਿਆ, ਨੌਜਵਾਨਾਂ ਦੇ ਰੋਜ਼ਗਾਰ, ਨਸ਼ਾ ਰੋਕਥਾਮ, ਮਹਿਲਾ ਸੁਰੱਖਿਆ, ਪ੍ਰਸ਼ਾਸਕੀ ਲਾਪਰਵਾਹੀ, ਬੁਨਿਆਦੀ ਸੁਵਿਧਾਵਾਂ ਅਤੇ ਵਿਕਾਸ ਨਾਲ ਜੁੜੇ ਹਰ ਮੁੱਦੇ ਨੂੰ ਗੰਭੀਰਤਾ ਨਾਲ ਦਰਜ ਕਰਕੇ ਉਸ ’ਤੇ ਕਾਰਵਾਈ ਯਕੀਨੀ ਬਣਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ।

ਇਹ ਵੀ ਪੜ੍ਹੋ: Punjab Vidhan Sabha Session: ਵੀਬੀ ‘ਜੀ ਰਾਮ ਜੀ’ ਦੀ ਬਹਿਸ ’ਚ ਸਦਨ ’ਚ ਭਾਰੀ ਹੰਗਾਮਾ, ਸੁਖਪਾਲ ਖਹਿਰਾ ਨੂੰ ਸਦਨ ਤੋ…

ਅਰਸ਼ ਸੱਚਰ ਨੇ ਜ਼ੋਰ ਦਿੰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਰਾਜਨੀਤੀ ਸੱਤਾ ਦੀ ਨਹੀਂ, ਸੇਵਾ ਦੀ ਰਾਜਨੀਤੀ ਹੈ। “ਜਦੋਂ ਨੇਤਾ ਲੋਕਾਂ ਦੇ ਵਿਚਕਾਰ ਬੈਠ ਕੇ ਉਨ੍ਹਾਂ ਦੀ ਗੱਲ ਸੁਣਦਾ ਹੈ, ਤਦ ਹੀ ਅਸਲ ਲੋਕਤੰਤਰ ਜ਼ਿੰਦਾ ਰਹਿੰਦਾ ਹੈ। ਚਾਹ ਦੀ ਸਾਂਝ ਲੋਕਾਂ ਦੀ ਆਵਾਜ਼ ਨੂੰ ਸਿਸਟਮ ਤੱਕ ਪਹੁੰਚਾਉਣ ਦਾ ਸਾਧਨ ਬਣੇਗੀ।” ਉਨ੍ਹਾਂ ਹਲਕਾ ਫ਼ਰੀਦਕੋਟ ਦੇ ਸਾਰੇ ਨਾਗਰਿਕਾਂ, ਨੌਜਵਾਨਾਂ, ਮਹਿਲਾਵਾਂ, ਬਜ਼ੁਰਗਾਂ ਅਤੇ ਸਮਾਜਿਕ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਉਹ ਇਸ ਮੁਹਿੰਮ ਨਾਲ ਜੁੜਨ, ਆਪਣੀਆਂ ਸਮੱਸਿਆਵਾਂ, ਸੁਝਾਅ ਅਤੇ ਵਿਚਾਰ ਸਾਂਝੇ ਕਰਨ ਤਾਂ ਜੋ ਮਿਲ ਕੇ ਇੱਕ ਜਵਾਬਦੇਹ, ਪਾਰਦਰਸ਼ੀ ਅਤੇ ਲੋਕ-ਹਿਤੈਸ਼ੀ ਪ੍ਰਸ਼ਾਸਨ ਦੀ ਨੀਂਹ ਰੱਖੀ ਜਾ ਸਕੇ। ਹਲਕੇ ਦੀ ਸੇਵਾ ਹੀ ਸਾਡਾ ਧਰਮ ਹੈ। ਲੋਕਾਂ ਨਾਲ ਮਿਲ ਕੇ, ਲੋਕਾਂ ਲਈ ਅਤੇ ਲੋਕਾਂ ਦੇ ਹੱਕ ਵਿੱਚ ਲੜਨਾ ਹੀ ਸਾਡੀ ਅਸਲੀ ਰਾਜਨੀਤੀ ਹੈ। Faridkot News