ਕਾਰਨੇਵਾਰ ਨੇ ਬਣਾਈਆਂ 102 ਦੌੜਾਂ, ਸ਼ੇਸ਼ ਭਾਰਤ ਨੇ ਦੂਜੀ ਪਾਰੀ ‘ਚ ਦੋ ਵਿਕਟਾਂ ਗੁਆ ਕੇ 102 ਦੌੜਾਂ ਬਣਾਈਆਂ
ਨਾਗਪੁਰ | ਅਕਸ਼ੈ ਕਾਰਨੇਵਾਰ (102) ਦੇ ਪਹਿਲੇ ਫਸਟ ਕਲਾਸ ਸੈਂਕੜੇ ਨਾਲ ਰਣਜੀ ਚੈਂਪੀਅਨ ਵਿਦਰਭ ਨੇ ਸੇਸ਼ ਭਾਰਤ ਖਿਲਾਫ ਇਰਾਨੀ ਕੱਪ ਮੈਚ ਦੇ ਤੀਜੇ ਦਿਨ ਵੀਰਵਾਰ ਨੂੰ ਪਹਿਲੀ ਪਾਰੀ ‘ਚ 425 ਦੌੜਾਂ ਬਣਾ ਕੇ ਆਪਣੀ ਸਥਿਤੀ ਮਜ਼ਬੂਤ ਕਰ ਲਈ ਸ਼ੇਸ਼ ਭਾਰਤ ਨੇ ਪਹਿਲੀ ਪਾਰੀ ‘ਚ 330 ਦੌੜਾਂ ਬਣਾਈਆਂ ਸਨ, ਜਦੋਂਕਿ ਵਿਦਰਭ ਨੇ 425 ਦੌੜਾਂ ਬਣਾ ਕੇ 95 ਦੌੜਾਂ ਦਾ ਵਾਧਾ ਹਾਸਲ ਕੀਤਾ ਕਾਰਨੇਵਾਰ ਨੇ 133 ਗੇਂਦਾਂ ‘ਤੇ 102 ਦੌੜਾਂ ‘ਤੇ 13 ਚੌਕੇ ਅਤੇ ਦੋ ਛੱਕੇ ਲਾਏ ਉਨ੍ਹਾਂ ਨੈ ਹੇਠਲੇ ਕ੍ਰਮ ਦੇ ਬੱਲੇਬਾਜ਼ਾਂ ਨਾਲ ਅਸਰਦਾਰ ਸਾਂਝੇਦਾਰੀ ਕਰਦਿਆਂ ਰਣਜੀ ਚੈਂਪੀਅਨ ਵਿਦਰਭ ਨੂੰ ਛੇ ਵਿਕਟਾਂ ‘ਤੇ 226 ਦੌੜਾ ਦੀ ਨਾਜ਼ੁਕ ਸਥਿਤੀ ਤੋਂ ਉਭਾਰ ਲਿਆ ਵਿਦਰਭ ਨੇ ਕੱਲ੍ਹ ਦੀਆਂ ਛੇ ਵਿਕਟਾਂ ‘ਤੇ 245 ਦੌੜਾ ਤੋਂ ਅੰਗੇ ਖੇਡਣਾ ਸ਼ੁਰੂ ਕੀਤਾ ਅਕਸ਼ੈ ਵਾਡਕਰ ਨੇ 50 ਤੇ ਕਾਰਨੇਵਾਰ ਨੇ 15 ਦੌੜਾਂ ਨਾਲ ਆਪਣੀ ਪਾਰੀ ਨੂੰ ਅੱਗੇ ਵਧਾਇਆ
ਵਾਡਕਰ 139 ਗੇਂਦਾਂ ‘ਚ 14 ਚੌਕਿਆਂ ਦੀ ਮੱਦਦ ਨਾਲ 73 ਦੌੜਾਂ ਬਣਾ ਕੇ ਲੈੱਗ ਸਪਿੱਨਰ ਰਾਹੁਲ ਚਾਹਰ ਦੀ ਗੇਂਦ ‘ਤੇ ਬੋਲਡ ਹੋਏ ਵਿਦਰਭ ਦੀ ਸੱਤਵੀਂ ਵਿਕਟ 305 ਦੌੜਾ ਦੇ ਸਕੋਰ ‘ਤੇ ਡਿੱਗੀ ਵਾਡਕਰ ਤੇ ਕਾਰਨੇਵਾਰ ਨੇ ਸੱਤਵੀਂ ਵਿਕਟ ਲਈ 79 ਦੌੜਾਂ ਦੀ ਸਾਂਝੇਦਾਰੀ ਕੀਤੀ ਕਾਰਨੇਵਾਰ ਨੇ ਫਿਰ ਅਕਸ਼ੈ ਵਖਾਰੇ (20) ਨਾਲ ਅੱਠਵੀਂ ਵਿਕਟ ਲਈ 76 ਦੌੜਾਂ ਜੋੜੀਆਂ ਕਾਰਨੇਵਾਰ ਆਪਣੇ 12ਵੇਂ ਪਹਿਲੇ ਸ਼੍ਰੇਣੀ ਮੈਚ ‘ਚ ਸੈਂਕੜਾ ਪੂਰਾ ਕਰਨ ਤੋਂ ਬਾਦਅ ਰਹੁਲ ਚਾਹਰ ਦੀ ਗੇਂਦ ‘ਤੇ ਲੱਤ ਅੜਿੱਕਾ ਹੋਏ ਕਾਰਨੇਵਾਰ ਦੀ ਵਿਕਟ 381 ਦੌੜਾਂ ਦੇ ਸਕੋਰ ‘ਤੇ ਡਿੱਗੀ ਕਾਰਨੇਵਾਰ ਨੂੰ ਆਊਟ ਕਰਨ ਤੋਂ ਬਾਅਦ ਚਾਹਰ ਨੇ ਅਕਸ਼ੈ ਵਖਾਰੇ ਨੂੰ ਵੀ ਬੋਲਡ ਕੀਤਾ
ਵਖਾਰੇ ਨੇ 75 ਗੇਂਦਾਂ ‘ਤੇ 20 ਦੌੜਾਂ ‘ਚ ਦੋ ਚੌਕੇ ਲਾਏ ਰਜਨੀਸ਼ ਗੁਰਬਾਨੀ ਤੇ ਯਸ਼ ਠਾਕੁਰ ਨੇ ਆਖਰੀ ਵਿਕਟ ਲਈ 39 ਦੌੜਾਂ ਦੀ ਸਾਂਝੇਦਾਰੀ ਕਰਕੇ ਵਿਦਰਭ ਨੂੰ 425 ਦੌੜਾਂ ਤੱਕ ਪਹੁੰਚਾਇਆ ਅੰਕਿਤ ਰਾਜਪੂਤ ਨੇ ਠਾਕੁਰ ਨੂੰ ਲੱਤ ਅੜਿੱਕਾ ਕਰਕੇ ਵਿਦਰਭ ਦੀ ਪਾਰੀ 142.1 ਓਵਰਾਂ ‘ਚ ਸਮਾਪਤ ਕੀਤੀ ਠਾਕੁਰ ਨੇ 28 ਗੇਂਦਾਂ ‘ਤੇ 10 ਦੌੜਾਂ ਬਣਾਈਆਂ ਜਦੋਂਕਿ ਰਜਨੀਸ਼ 49 ਗੇਂਦਾਂ ‘ਤੇ 28 ਦੌੜਾਂ ਬਣਾ ਕੇ ਨਾਬਾਦ ਪਵੇਲੀਅਨ ਪਰਤੇ ਸ਼ੇਸ਼ ਭਾਰਤ ਵੱਲੋਂ ਚਾਹਰ 40 ਓਵਰਾਂ ‘ਓ 112 ਦੌੜਾਂ ‘ਤੇ ਚਾਰ ਵਿਕਟਾਂ ਲੈ ਕੇ ਸਭ ਤੋਂ ਸਫਲ ਗੇਂਦਬਾਜ਼ ਰਹੇ ਰਾਜਪੂਤ ਨੇ 84 ਦੋੜਾਂ ‘ਤੇ ਦੋ ਵਿਕਟਾਂ, ਕ੍ਰਿਸ਼ਨੱਪਾ ਗੌਤਮ ਨੇ 33 ਦੌੜਾਂ ‘ਤੇ ਦੋ ਵਿਕਟਾਂ ਤੇ ਧਰਮਿੰਦਰ ਸਿੰ ਜਡੇਜਾ ਨੇ 111 ਦੌੜਾਂ ‘ਤੇ ਦੋ ਵਿਕਟਾਂ ਲਈਆਂ
ਸ਼ੇਸ਼ ਭਾਰਤ ਨੇ ਆਪਣੀ ਦੂਜੀ ਪਾਰੀ ‘ਚ ਤੀਜੇ ਦਿਨ ਦਾ ਖੇਡ ਸਮਾਪਤ ਹੋਣ ਤੱਕ ਦੋ ਵਿਕਟਾਂ ਗੁਆ ਕੇ 102 ਦੌੜਾਂ ਬਣਾ ਲਈਆਂ ਹਨ ਤੇ ਉਸ ਕੋਲ ਹੁਣ ਸੱਤ ਦੌੜਾਂ ਦਾ ਵਾਧਾ ਹੈ ਅਨਮੋਲਪ੍ਰੀਤ ਸਿੰਘ ਛੇ ਤੇ ਮਿਅੰਕ ਅਗਰਵਾਲ 27 ਦੌੜਾਂ ਬਣਾ ਕੇ ਆਊਟ ਹੋਏ ਪਹਿਲੀ ਪਾਰੀ ਦੇ ਸੈਂਕੜੇਧਾਰੀ ਹਨੁਮਾ ਵਿਹਾਰੀ 85 ਗੇਂਦਾਂ ‘ਚ ਚਾਰ ਚੌਕਿਆਂ ਤੇ ਇੱਕ ਛੱਕੇ ਦੀ ਮੱਦਦ ਨਾਲ 40 ਦੌੜਾਂ ਅਤੇ ਕਪਤਾਨ ਅਜਿੰਕਿਆ ਰਹਾਨੇ 65 ਗੇਂਦਾਂ ‘ਚ ਇੱਕ ਚੌਕੇ ਦੇ ਸਹਾਰੇ 25 ਦੌੜਾਂ ਬਣਾ ਕੇ ਕ੍ਰੀਜ਼ ‘ਤੇ ਹਨ ਹਨੁਮਾ ਤੇ ਰਹਾਨੇ ਨੇ ਤੀਜੀ ਵਿਕਟ ਲਈ ਅਜਿੱਤ ਸਾਂਝੇਦਾਰੀ ‘ਚ 56 ਦੌੜਾਂ ਜੋੜ ਦਿੱਤੀਆਂ ਹਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।