ਵੀਰਾਂ ਨੂੰ ਫੇਸ ਟੂ ਫੇਸ ਮਿਲ ਕੇ ਭਾਵੁਕ ਹੋਈਆਂ ਭੈਣਾਂ
- ਜ਼ੇਲ੍ਹ ’ਚ ਬੰਦ ਕੈਦੀਆਂ ਤੇ ਹਵਾਲਾਤੀਆਂ ਨੂੰ ਉਨ੍ਹਾਂ ਦੀਆਂ ਭੈਣਾਂ ਨੇ ਫੇਸ ਟੂ ਫੇਸ ਮਿਲ ਬੰਨ੍ਹੀ ਰੱਖੜੀ
- ਸਾਡੇ ਦਰ ’ਤੇ ਆਈ ਹਰ ਭੈਣ ਨੂੰ ਉਸ ਦੇ ਭਰਾ ਨਾਲ ਮਿਲਿਵਾਇਆ ਜਾਵੇਗਾ : ਸੁਪਰਡੈਂਟ ਜ਼ੇਲ੍ਹ
- ਭਰਾ ਦੇ ਗੁਨਾਹਾਂ ਦੀ ਸਜਾ ਭੈਣ ਨੂੰ ਨਹੀਂ ਦਿੱਤੀ ਜਾ ਸਕਦੀ : ਜ਼ੇਲ੍ਹ ਸੁਪਰਡੈਂਟ
ਫ਼ਰੀਦਕੋਟ (ਅਜੈ ਮਨਚੰਦਾ)। Raksha Bandhan 2025: ਅੱਜ ਰੱਖੜੀ ਦੇ ਸੁਭ ਦਿਹਾੜੇ ’ਤੇ ਕੇਂਦਰੀ ਮਾਡਰਨ ਜ਼ੇਲ੍ਹ ਫਰੀਦਕੋਟ ਵੱਲੋਂ ਪੰਜਾਬ ਸਰਕਾਰ ਤੇ ਜ਼ੇਲ੍ਹ ਵਿਭਾਗ ਦੇ ਦਿਸ਼ਾ ਨਿਰਦੇਸ਼ਾ ’ਤੇ ਅਹਿਮ ਉਪਰਾਲਾ ਕਰ ਜ਼ੇਲ੍ਹ ’ਚ ਬੰਦ ਕੈਦੀਆਂ ਤੇ ਹਵਾਲਾਤੀਆਂ ਨੂੰ ਮਿਲਵਾਉਣ ਅਤੇ ਰੱਖੜੀ ਬੰਨ੍ਹਣ ਲਈ ਵਿਸ਼ੇਸ ਪ੍ਰਬੰਧ ਕੀਤਾ ਗਿਆ। ਜਿਸ ਤਹਿਤ ਸੈਂਕੜੇ ਭੈਣਾਂ ਨੇ ਜ਼ੇਲ੍ਹ ਦੀ ਡਿਉਟੀ ਅੰਦਰ ਆਪਣੇ ਭਰਾਵਾਂ ਨੂੰ ਫੇਸ ਟੂ ਫੇਸ ਮਿਲ ਰੱਖੜੀ ਬੰਨ੍ਹੀ ਤੇ ਉਹਨਾਂ ਨਾਲ ਦੁੱਖ ਸੁੱਖ ਸਾਂਝਾ ਕੀਤਾ। ਇਸ ਮੌਕੇ ਕੁਝ ਭੈਣਾਂ ਆਪਣੇ ਵੀਰਾਂ ਨੂੰ ਲੰਬੇ ਸਮੇਂ ਬਾਅਦ ਇਸ ਤਰਾਂ ਖੁਲ੍ਹੇ ਵਾਤਾਵਰਨ ’ਚ ਮਿਲ ਕੇ ਭਾਵੁਕ ਵੀ ਹੋਈਆਂ ਤੇ ਜ਼ੇਲ੍ਹ ਪ੍ਰਸ਼ਾਸਨ ਦਾ ਧੰਨਵਾਦ ਕਰਦੀਆਂ ਵੀ ਨਜਰ ਆਈਆਂ।
ਇਹ ਖਬਰ ਵੀ ਪੜ੍ਹੋ : ਸੰਘਣੇ ਜੰਗਲਾਂ ’ਚ ਮਿਲਦੀ ਹੈ ‘ਭੁਟਕੀ’ ਨਾਂਅ ਦੀ ਅਨੋਖੀ ਸਬਜ਼ੀ, ਕੀਮਤ ਸੁਣ ਤੁਸੀਂ ਰਹਿ ਜਾਓਗੇ ਹੈਰਾਨ
ਇਸ ਮੌਕੇ ਆਪਣੇ ਵੀਰਾਂ ਨੂੰ ਮਿਲਣ ਆਈਆਂ ਭੈਣਾਂ ਨੇ ਕਿਹਾ ਕਿ ਉਨ੍ਹਾਂ ਨੂੰ ਖੁਸ਼ੀ ਹੈ ਕਿ ਅੱਜ ਉਹ ਕਾਫੀ ਲੰਬੇ ਸਮੇਂ ਬਾਅਦ ਜ਼ੇਲ੍ਹਾਂ ’ਚ ਬੰਦ ਆਪਣੇ ਭਰਾਵਾਂ ਨੂੰ ਮਿਲ ਕੇ ਖੁਸ਼ ਹਨ। ਉਹਨਾਂ ਕਿਹਾ ਕਿ ਭਾਵੇਂ ਸਮੇਂ-ਸਮੇਂ ’ਤੇ ਮੁਲਾਕਾਤ ਹੁੰਦੀ ਰਹਿੰਦੀ ਹੈ ਪਰ ਇਸ ਤਰਾਂ ਆਪਣੇ ਭਰਾਵਾਂ ਨੂੰ ਖੁਲੇ ਵਾਤਾਵਰਨ ਵਿੱਚ ਗਲੇ ਮਿਲ ਕੇ ਸਕੂਨ ਮਿਲਿਆ। ਉਹਨਾਂ ਇਹਨਾਂ ਪ੍ਰਬੰਧਾਂ ਲਈ ਜ਼ੇਲ੍ਹ ਪ੍ਰਸ਼ਾਸਨ ਦਾ ਧੰਨਵਾਦ ਵੀ ਕੀਤਾ। ਇਸ ਮੌਕੇ ਜਾਣਕਾਰੀ ਦਿੰਦਿਆਂ ਕੇਂਦਰੀ ਮਾਡਰਨ ਜ਼ੇਲ੍ਹ ਫ਼ਰੀਦਕੋਟ ਦੇ ਸੁਪਰਡੈਂਟ ਇਕਬਾਲ ਸਿੰਘ ਧਾਲੀਵਾਲ ਨੇ ਦੱਸਿਆ ਕਿ ਪੰਜਾਬ ਸਰਕਾਰ ਤੇ ਜ਼ੇਲ੍ਹ ਪ੍ਰਸ਼ਾਸਨ ਦੇ ਦਿਸ਼ਾ ਨਿਰਦੇਸ਼ਾਂ ’ਤੇ ਜ਼ੇਲ੍ਹ ’ਚ ਬੰਦ ਕੈਦੀਆ ਤੇ ਹਵਾਲਾਤੀਆਂ ਨੂੰ ਰੱਖੜੀ ਦੇ ਤਿਉਹਾਰ ਤੇ ਸੁਖਾਵੇਂ ਮਹੌਲ ’ਚ ਰੱਖੜੀ ਬਨਵਾਉਣ ਤੇ ਉਨ੍ਹਾਂ ਦੀਆਂ ਭੈਣਾਂ ਨਾਲ ਮਿਲਵਾਉਣ ਦਾ ਪ੍ਰਬੰਧ ਕੀਤਾ ਗਿਆ ਹੈ। Raksha Bandhan 2025
ਜਿਸ ਤਹਿਤ ਰਜਿਸਟਰੇਸ਼ਨ ਕਾਉਂਟਰ ਤੋਂ ਲੈ ਕੇ ਡਿਉਡੀ ਤੱਕ ਪੂਰੇ ਪ੍ਰਬੰਧ ਕੀਤੇ ਗਏ ਹਨ ਜਿਸ ਤਹਿਤ ਛਾਂ ਲਈ ਟੈਂਟ ਦਾ ਪ੍ਰਬੰਧ ਕੀਤਾ ਗਿਆ ਹੈ, ਪੀਣ ਵਾਲੇ ਪਾਣੀ ਦਾ ਪ੍ਰਬੰਧ ਕੀਤਾ ਗਿਆ ਹੈ ਤੇ ਜ਼ੇਲ੍ਹ ਅੰਦਰ ਹੀ ਵਾਜਬ ਰੇਟਾਂ ਤੇ ਮਿਠਿਆਈ ਦਾ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜੋ ਅਸਲ ’ਚ ਕੈਦੀਆਂ ਦੀਆਂ ਭੈਣਾਂ ਹਨ ਉਨ੍ਹਾਂ ਨੂੰ ਅੱਜ ਉਹਨਾਂ ਦੇ ਭਰਾਵਾਂ ਨਾਲ ਡਿਉਡੀ ’ਚ ਮਿਲਾ ਕੇ ਰੱਖੜੀ ਬਨਵਾਈ ਜਾ ਰਹੀ ਹੈ। ਉਨ੍ਹਾਂ ਨਾਲ ਹੀ ਰੱਖੜੀ ਬੰਨ੍ਹਣ ਲਈ ਆਂਉਣ ਵਾਲੀਆਂ ਭੈਣਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਨਾਲ ਜਰੂਰੀ ਦਸਤਾਵੇਜ ਲੇ ਕੇ ਆਉਣ, ਮਿਠਿਆਈ ਵਗੈਰਾ ਬਾਹਰੋਂ ਨਾਂ ਲਿਆਦੀ ਜਾਵੇ, ਅਤੇ ਕੋਈ ਵੀ ਅਜਿਹੀ ਵਸਤੂ ਆਪਣੇ ਨਾਲ ਨਾਂ ਲਿਉਣ ਜੋ ਜ਼ੇਲ੍ਹ ਨਿਯਮਾਂ ਤਹਿਤ ਵਰਜਿਤ ਹੈ। ਤਾਂ ਜੋ ਕਿਸੇ ਨੂੰ ਵੀ ਕੋਈ ਸਮੱਸਿਆ ਨਾਂ ਆਵੇ। Raksha Bandhan 2025