ਲੁਧਿਆਣਾ (ਜਸਵੀਰ ਸਿੰਘ ਗਹਿਲ)। ਭਾਰੀ ਸੁਰੱਖਿਆ ਦੇ ਬਾਵਜੂਦ ਹਾਲ ਹੀ ’ਚ ਦੋ ਦਰਜ਼ਨ ਦੇ ਕਰੀਬ ਮੋਬਾਇਲ ਮਿਲਣ ਕਾਰਨ ਲੁਧਿਆਣਾ ਦੀ ਕੇਂਦਰੀ ਜ਼ੇਲ੍ਹ ਦੇ ਅਧਿਕਾਰੀਆਂ ਦੀ ਕਾਰਗੁਜ਼ਾਰੀ ਇੱਕ ਵਾਰ ਫ਼ਿਰ ਸਵਾਲਾਂ ਦੇ ਘੇਰੇ ’ਚ ਹੈ। ਭਾਵੇਂ ਸਬੰਧਿਤ ਜ਼ੇਲ੍ਹ ਅਧਿਕਾਰੀਆਂ ਵੱਲੋਂ ਜ਼ੇਲ੍ਹ ਦੀ ਸੁਰੱਖਿਆ ਦੇ ਦਮਗਜੇ ਮਾਰੇ ਜਾ ਰਹੇ ਹਨ ਪਰ ਬਾਵਜੂਦ ਇਸ ਦੇ ਜ਼ੇਲ੍ਹ ਅੰਦਰੋਂ ਮੋਬਾਇਲ ਤੇ ਹੋਰ ਪਾਬੰਦੀਸ਼ੁਦਾ ਸਮੱਗਰੀ ਮਿਲਣਾ ਚਿੰਤਾ ਦਾ ਵਿਸ਼ਾ ਹੈ। ਹਾਲ ਹੀ ’ਚ ਤਲਾਸ਼ੀ ਮੁਹਿੰਮ ਦੌਰਾਨ ਜ਼ੇਲ੍ਹ ਅਧਿਕਾਰੀਆਂ ਨੂੰ ਜ਼ੇਲ੍ਹ ਅੰਦਰੋਂ ਹਵਾਲਾਤੀ/ਕੈਦੀ ਜਾਂ ਲਵਾਰਿਸ ਹਾਲਤ ’ਚ 22 ਮੋਬਾਇਲ ਮਿਲੇ ਹਨ। ਜਿੰਨ੍ਹਾਂ ਦੀ ਜ਼ੇਲ੍ਹ ਅੰਦਰ ਵਰਤੋਂ ਕਰਨ ਦੇ ਦੋਸ਼ ’ਚ ਜ਼ੇਲ੍ਹ ਅਧਿਕਾਰੀਆਂ ਵੱਲੋਂ ਹਰ ਵਾਰ ਦੀ ਤਰਾਂ ਸਥਾਨਕ ਪੁਲਿਸ ਥਾਣੇ ’ਚ ਨਾਮਲੂਮ ਹਵਾਲਾਤੀ/ਕੈਦੀਆਂ ਵਿਰੁੱਧ ਮਾਮਲੇ ਦਰਜ਼ ਕਰਵਾ ਦਿੱਤੇ ਗਏ ਹਨ। (Central Jail Ludhiana)
ਇਹ ਪਹਿਲੀ ਵਾਰ ਨਹੀਂ ਹੋਇਆ ਜਦੋਂ ਜ਼ੇਲ੍ਹ ਅੰਦਰੋਂ ਮੋਬਾਇਲ ਮਿਲੇ ਹੋਣ ਤੇ ਮਾਮਲੇ ਦਰਜ਼ ਹੋਏ ਹੋਣ ਪਰ ਸੋਚਣ ਵਾਲੀ ਗੱਲ ਹੈ ਕਿ ਕੀ ਸਿਰਫ਼ ਮਾਮਲੇ ਦਰਜ਼ ਕਰਵਾਉਣ ਦੀ ਕਾਰਵਾਈ ਕੀਤੇ ਜਾਣ ਤੋਂ ਬਾਅਦ ਜੇਲ ਦੀ ਚਾਰਦੀਵਾਰੀ ਅੰਦਰੋਂ ਮੋਬਾਇਲ ਜਾਂ ਹੋਰ ਪਾਬੰਦੀਸ਼ੁਦਾ ਸਮੱਗਰੀ ਮਿਲਣ ਦੇ ਮਾਮਲੇ ਰੁਕੇ। ਜੇਕਰ ਨਹੀਂ ਰੁਕੇ ਤਾਂ ਫ਼ਿਰ ਥਾਣੇ ’ਚ ਮਾਮਲੇ ਦਰਜ਼ ਕਰਵਾ ਕੇ ਕੀਤੀ ਜਾਣ ਵਾਲੀ ਕਾਰਵਾਈ ਸਿਰਫ਼ ਤੇ ਸਿਰਫ਼ ਖਾਨਾਪੂਰਤੀ ਨਹੀਂ ਤਾਂ ਹੋਰ ਕੀ ਹੈ। ਪ੍ਰਾਪਤ ਵੇਰਵਿਆਂ ਮੁਤਾਬਕ ਚਾਲੂ ਮਹੀਨੇ ’ਚ 1 ਨਵੰਬਰ ਤੋਂ 22 ਨਵੰਬਰ ਤੱਕ 53 ਮਾਮਲੇ ਕੇਂਦਰੀ ਜੇਲ ਦੇ ਅਧਿਕਾਰੀਆਂ ਵੱਲੋਂ ਮੌਸ਼ੂਲ ਹੋਣ ’ਤੇ ਪੁਲਿਸ ਵੱਲੋਂ ਦਰਜ਼ ਕੀਤੇ ਗਏ ਹਨ। (Central Jail Ludhiana)
ਇਹ ਵੀ ਪੜ੍ਹੋ : ਹਰਿਆਣਾ ਟੈੱਟ ਸਬੰਧੀ ਆਈ ਵੱਡੀ ਅਪਡੇਟ
ਇੰਨ੍ਹਾਂ ਦਰਜ਼ ਮਾਮਲਿਆਂ ’ਚ ਪੁਲਿਸ ਵੱਲੋਂ ਹਵਾਲਾਤੀ/ਕੈਦੀ ਜਾਂ ਫ਼ਿਰ ਲਵਾਰਿਸ ਹਾਲਤ ’ਚ ਮੋਬਾਇਲ ਜਾਂ ਵਰਜਿਤ ਸਮੱਗਰੀ ਮਿਲਣ ਦੇ ਦੋਸ਼ਾਂ ਦਾ ਜ਼ਿਕਰ ਕੀਤਾ ਗਿਆ ਹੈ। ਉਕਤ ਦਰਜ਼ ਕੁੱਲ ਮਾਮਲਿਆਂ ’ਚ ਸਿਰਫ਼ 17 ਮਾਮਲਿਆਂ ਅੰਦਰ ਹੀ ਹਵਾਲਾਤੀਆਂ/ਕੈਦੀਆਂ ਨੂੰ ਨਾਮਜਦ ਕੀਤਾ ਗਿਆ ਹੈ। ਜਦਕਿ ਬਾਕੀ ’ਚ ਨਾਮਲੂਮ ਹਵਾਲਾਤੀ/ਕੈਦੀ ਖਿਲਾਫ਼ ਕਾਰਵਾਈ ਰਜ਼ਿਸਟਰ ਕੀਤੀ ਗਈ ਹੈ। ਚਾਲੂ ਮਹੀਨੇ ਦੀ 22 ਨਵੰਬਰ ਨੂੰ ਜ਼ੇਲ੍ਹ ਅਧਿਕਾਰੀਆਂ ਵੱਲੋਂ 3 ਮਾਮਲੇ ਦਰਜ਼ ਕਰਵਾਏ ਗਏ ਹਨ। ਜਿੰਨ੍ਹਾਂ ’ਚ ਲਵਾਰਿਸ ਹਾਲਤ ’ਚ ਜ਼ੇਲ੍ਹ ਅੰਦਰੋਂ 22 ਮੋਬਾਇਲ ਮਿਲਣ ਦਾ ਜ਼ਿਕਰ ਕਰਦਿਆਂ ਪੁਲਿਸ ਵੱਲੋਂ ਨਾਮਲੂਮ ਖਿਲਾਫ਼ ਪੁਲਿਸ ਕੇਸ ਦਰਜ਼ ਕੀਤੇ ਗਏ ਹਨ। (Central Jail Ludhiana)
ਇਹ ਵੀ ਪੜ੍ਹੋ : ਸਫ਼ਾਈ ਕਰਮਚਾਰੀਆਂ ਨੂੰ ਸਰਕਾਰ ਨੇ ਦਿੱਤੀ ਖੁਸ਼ਖਬਰੀ, ਪ੍ਰੋਤਸ਼ਾਹਨ ਰਾਸ਼ੀ ਦਾ ਐਲਾਨ
ਜ਼ਿਕਰਯੋਗ ਹੈ ਕਿ ਦਰਜ਼ ਹੋਏ ਜ਼ਿਆਦਾਤਰ ਮਾਮਲਿਆਂ ’ਚ ਮੋਬਾਇਲ ਮਿਲਣ ਦੀਆਂ ਪਿਛਲੀਆਂ ਤਾਰੀਖਾਂ ਦਾ ਜ਼ਿਕਰ ਕੀਤਾ ਗਿਆ ਹੈ। ਜਦਕਿ ਜ਼ੇਲ੍ਹ ਅੰਦਰ ਕਥਿੱਤ ਰੋਜ਼ਾਨਾਂ ਵਾਂਗ ਬੈਰਕਾਂ ’ਤੇ ਹਵਾਲਾਤੀਆਂ/ਕੈਦੀਆਂ ਵੱਲੋਂ ਵਰਤੋ ਕੀਤੀਆਂ ਜਾਂਦੀਆਂ ਥਾਵਾਂ ਦੀ ਚੈਕਿੰਗ ਕੀਤੀ ਜਾਂਦੀ ਹੈ। ਕਈ ਮਾਮਲਿਆਂ ਵਿੱਚ ਤਿੰਨ-ਤਿੰਨ ਦਿਨ ਪਹਿਲਾਂ ਦੀ ਤਾਰੀਖ ਨੂੰ ਵਰਜਿਤ ਸਮੱਗਰੀ ਮਿਲਣ ਦਾ ਜ਼ਿਕਰ ਵੀ ਕੀਤਾ ਹੋਇਆ ਹੈ। ਦੱਸ ਦਈਏ ਕਿ ਇੱਥੇ ਸਾਮਲ ਕੀਤੇ ਗਏ ਅੰਕੜੇ ਜ਼ਿਲ੍ਹਾ ਲੁਧਿਆਣਾ ਦੀ ਕਮਿਸ਼ਨਰੇਟ ਪੁਲਿਸ ਵੱਲੋਂ ਜਾਰੀ ਕੀਤੀਆਂ ਗਈਆਂ ਰਿਪੋਰਟਾਂ ਮੁਤਾਬਕ ਹਨ। (Central Jail Ludhiana)
22 ਦਿਨਾਂ ਦਾ ਵੇਰਵਾ | Central Jail Ludhiana
- ਕੁੱਲ ਮਾਮਲੇ – 53
- ਨਾਮਜਦ ਹਵਾਲਾਤੀ/ਕੈਦੀ – 46
- ਮੋਬਾਇਲ – 87
- ਹੈਰੋਇਨ – 12 ਗ੍ਰਾਮ
- ਕਾਲੇ ਰੰਗ ਦਾ ਪਾਊਡਰ – 70 ਗ੍ਰਾਮ
- ਨਸ਼ੀਲੀਆਂ ਗੋਲੀਆਂ – 3250
- ਨਸ਼ੀਲਾ ਪਾਊਡਰ – 3 ਗ੍ਰਾਮ