ਕੈਦੀ ’ਤੇ ਕਰਦਾਂ ਤੇ ਸੂਏ ਨਾਲ ਹਮਲਾ, ਚਾਰ ਵਿਰੁੱਧ ਮਾਮਲਾ ਦਰਜ
ਗੁਰਦਾਸਪੁਰ। ਕੇਂਦਰੀ ਜ਼ੇਲ੍ਹ ਗੁਰਦਾਸਪੁਰ (Central Jail Gurdaspur) ਤੋਂ ਖ਼ਬਰ ਸਾਹਮਣੇ ਆ ਰਹੀ ਹੈ। ਜਾਣਕਾਰੀ ਅਨੁਸਾਰ ਸ਼ਬਜੀ ਲੈਣ ਲਈ ਕੰਟੀਨ ’ਤੇ ਖੜ੍ਹੇ ਉਮਰਕੈਦ ਦੀ ਸਜ਼ਾ ਕੱਟ ਰਹੇ ਇਕ ਕੈਦੀ ’ਤੇ ਸੂਏ ਅਤੇ ਚਾਕੂਆਂ ਨਾਲ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਸਬੰਧੀ 2 ਹਵਾਲਾਤੀਆਂ, ਇਕ ਕੈਦੀ ਤੇ ਇਕ ਬੰਦੀ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ।
ਇਸ ਸਬੰਧੀ ਸਹਾਇਕ ਸਬ ਇੰਸਪੈਕਟਰ ਜਗੀਰ ਚੰਦ ਨੇ ਦੱਸਿਆ ਕਿ ਕੇਂਦਰੀ ਜੇਲ੍ਹ ਗੁਰਦਾਸਪੁਰ ‘ਚ ਉਮਰਕੈਦ ਦੀ ਸਜ਼ਾ ਭੁਗਤ ਰਹੇ ਕੈਦੀ ਸੇਵਕ ਸਿੰਘ ਪੁੱਤਰ ਗੁਰਜੀਤ ਸਿੰਘ ਵਾਸੀ ਜੋੜਾ ਛੱਤਰਾਂ ਨੇ ਬਿਆਨ ਦਿੱਤਾ ਕਿ ਉਹ ਥਾਣਾ ਸਦਰ ਗੁਰਦਾਸਪੁਰ ਦੇ ਸਬੰਧ ’ਚ ਉਮਰਕੈਦ ਦੀ ਸਜ਼ਾ ਕੱਟ ਰਿਹਾ ਹੈ। ਉਸ ਦੇ ਤਾਏ ਦਾ ਪੁੱਤਰ ਵੀ ਅਮਰਿੰਦਰ ਸਿੰਘ ਵੀ ਸਜ਼ਾ ਕੱਟ ਰਿਹਾ ਹੈ।
ਸੂਏ ਅਤੇ ਕਰਦਾਂ ਨਾਲ ਹਮਲਾ
31 ਦਸੰਬਰ 2022 ਨੂੰ ਜਦੋਂ ਉਹ ਕੇਂਦਰੀ ਜੇਲ੍ਹ ’ਚ ਹੀ ਸਬਜ਼ੀ ਲੈਣ ਲਈ ਕੰਟੀਨ ‘ਤੇ ਖੜ੍ਹਾ ਸੀ ਤਾਂ ਹਵਾਲਾਤੀ ਗੁਰਵਿੰਦਰ ਸਿੰਘ ਪੁੱਤਰ ਮੇਜ਼ਰ ਸਿੰਘ, ਹਵਾਲਾਤੀ ਗੁਰਸੇਵਕ ਸਿੰਘ ਪੁੱਤਰ ਜਸਵੰਤ ਸਿੰਘ, ਕੈਦੀ ਹਰਪ੍ਰੀਤ ਸਿੰਘ ਪੁੱਤਰ ਜਗੀਰ ਸਿੰਘ, ਬੰਦੀ ਪਵਨ ਕੁਮਾਰ ਪੁੱਤਰ ਬਲਵੀਰ ਸਿੰਘ ਕੇਂਦਰੀ ਜੇਲ੍ਹ ਗੁਰਦਾਸਪੁਰ ਨੇ ਸੂਏ ਅਤੇ ਕਰਦਾਂ ਨਾਲ ਹਮਲਾ ਕਰਕੇ ਉਸ ਨੂੰ ਜਖ਼ਮੀ ਕਰ ਦਿੱਤਾ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਕੈਦੀ ਸੇਵਕ ਦੇ ਬਿਆਨਾਂ ’ਤੇ ਉਕਤ ਕੈਂਦੀਆਂ ’ਤੇ ਮਾਮਲਾ ਦਰਜ ਕੀਤਾ ਗਿਆ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ