ਤੁਸੀਂ ਵੀ ਕਰ ਰਹੇ ਹੋ ਨੌਕਰੀ ਦੀ ਭਾਲ, ਤਾਂ ਤੁਹਾਡੇ ਲਈ ਆਈ ਖੁਸ਼ਖ਼ਬਰੀ…

CRPF Recruitment

CRPF ‘ਚ ਹੈੱਡ ਕਾਂਸਟੇਬਲ ਦੇ 1300 ਤੋਂ ਵਧੇਰੇ ਅਹੁਦਿਆਂ ‘ਤੇ ਨਿਕਲੀਆਂ ਭਰਤੀਆਂ, 12ਵੀਂ ਪਾਸ ਕਰਨ ਅਪਲਾਈ

ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਕੇਂਦਰੀ ਰਿਜ਼ਰਵ ਪੁਲਸ ਫ਼ੋਰਸ (CRPF) ਨੇ ਹੈੱਡ ਕਾਂਸਟੇਬਲ ਮਿਨੀਸਟ੍ਰੀਅਲ ਅਤੇ ਅਸਿਸਟੈਂਟ ਸਬ ਇੰਸਪੈਕਟਰ ਏ.ਐੱਸ.ਆਈ. (ASI) ਸਟੇਨੋ ਭਰਤੀ ਲਈ ਨੋਟੀਫਿਕੇਸ਼ਨ (CRPF Recruitment) ਜਾਰੀ ਕਰ ਦਿੱਤਾ ਹੈ। ਹੈੱਡ ਕਾਂਸਟੇਬਲ ਮਿਨੀਸਟ੍ਰੀਅਲ ਦੇ 1315 ਅਤੇ ਅਸਿਸਟੈਂਟ ਸਬ-ਇੰਸਪੈਕਟਰ ਸਟੇਨੋ ਦੇ 143 ਅਹੁਦਿਆਂ ‘ਤੇ ਭਰਤੀ ਕੀਤੀ ਜਾਣੀ ਹੈ। ਉਮੀਦਵਾਰ 4 ਜਨਵਰੀ 2023 ਤੋਂ ਆਨਲਾਈਨ ਅਪਲਾਈ ਕਰ ਸਕਦੇ ਹਨ। ਉਮੀਦਵਾਰ 25 ਜਨਵਰੀ 2023 ਤੱਕ ਅਪਲਾਈ ਕਰ ਸਕਦੇ ਹਨ।

ਉਮਰ

ਇਸ ਭਰਤੀ ਲਈ 18 ਸਾਲ ਤੋਂ 25 ਸਾਲ ਤੱਕ ਦੇ ਉਮੀਦਵਾਰ ਅਪਲਾਈ ਕਰ ਸਕਦੇ ਹਨ। ਉਮਰ ਹੱਦ ‘ਚ ਨਿਯਮ ਅਨੁਸਾਰ ਛੋਟ ਦਾ ਵੀ ਪ੍ਰਬੰਧ ਹੈ।

ਸਿੱਖਿਆ ਯੋਗਤਾ

ਉਮੀਦਵਾਰ ਕਿਸੇ ਮਾਨਤਾ ਪ੍ਰਾਪਤ ਸਕੂਲ ਜਾਂ ਬੋਰਡ ਤੋਂ 12ਵੀਂ ਪਾਸ ਹੋਣਾ ਵੀ ਜ਼ਰੂਰੀ ਹੈ।

ਚੋਣ ਪ੍ਰਕਿਰਿਆ

ਉਮੀਦਵਾਰਾਂ ਨੂੰ ਤੈਅ ਸਰੀਰਕ ਪ੍ਰੀਖਿਆ ਵੀ ਪਾਸ ਕਰਨੀ ਹੋਵੇਗੀ।

ਨੌਕਰੀ ਤੇ ਰੁਜ਼ਗਾਰ ਸਬੰਧੀ ਹੋਰ ਵੀ ਜਾਣਕਾਰੀਆਂ ਲੈਣ ਲਈ ਸੱਚ ਕਹੂੰ ਨਾਲ ਜੁੜੇ ਰਹੋ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ