ਏਜੰਸੀ, ਰਾਂਚੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੇ ਦਸ ਕਰੋੜ ਪਰਿਵਾਰਾਂ ਨੂੰ ਸਿਹਤ ਬੀਮਾ ਯੋਜਨਾ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਸ਼ੁਰੂ ਕੀਤੀ ਗਈ ਆਯੁਸ਼ਮਾਨ ਭਾਰਤ ਯੋਜਨਾ ਨੂੰ ‘ਗੇਮਚੇਂਜਰ’ ਦੱਸਿਆ ਅਤੇ ਕਿਹਾ ਕਿ ਇਹ ਗਰੀਬਾਂ ਦੇ ਮਜ਼ਬੂਤੀਕਰਨ ਦੀ ਦਿਸ਼ਾ ‘ਚ ਚੁੱਕਿਆ ਗਿਆ ਕਦਮ ਹੈ ਮੋਦੀ ਨੇ ਇੱਥੇ ਪ੍ਰਧਾਨ ਮੰਤਰੀ ਜਨ ਆਰੋਗਿਆ ਯੋਜਨਾ (ਪੀਐਮਜੇਏਵਾਈ)- ਆਯੁਸ਼ਮਾਨ ਭਾਰਤ ਦੀ ਸ਼ੁਰੂਆਤ ਕਰਨ ਤੋਂ ਬਾਅਦ ਆਪਣੇ ਸੰਬੋਧਨ ‘ਚ ਕਾਂਗਰਸ ‘ਤੇ ‘ਗਰੀਬੀ ਹਟਾਓ’ ਨਾਅਰੇ ਦੀ ਵਰਤੋਂ ਸਿਰਫ ਵੋਟ ਬੈਂਕ ਲਈ ਕਰਨ ਦਾ ਦੋਸ਼ ਲਾਉਂਦਿਆਂ ਕਿਹਾ ਕਿ ਸਿਹਤ ਦੇ ਖੇਤਰ ‘ਚ ਅੱਜ ਸ਼ੁਰੂ ਕੀਤੀ ਗਈ
ਇਸ ਯੋਜਨਾ ਦਾ ਲਾਭ ਹਰ ਜਾਤੀ, ਧਰਮ ਅਤੇ ਹਰ ਫਿਰਕੇ ਦੇ ਗਰੀਬ ਲੋਕਾਂ ਨੂੰ ਮਿਲੇਗਾ ਉਨ੍ਹਾਂ ਨੇ ਕਿਹਾ ਕਿ ‘ਪੀਐਮਜੇਵਾਈ-ਆਯੁਸ਼ਮਾਨ ਭਾਰਤ ਯੋਜਨਾ ਗਰੀਬਾਂ ਨੂੰ ਮਜ਼ਬੂਤ ਬਣਾਉਣ ਦੀ ਦਿਸ਼ਾ ‘ਚ ਚੁੱਕਿਆ ਗਿਆ ਕਦਮ ਹੈ ਅਤੇ ਇਹ ਗੇਮਚੇਂਜਰ ਸਾਬਤ ਹੋਵੇਗਾ’ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਯੋਜਨਾ ਨੂੰ ਕੁਝ ਲੋਕ ‘ਮੋਦੀਕੇਅਰ’ ਤੇ ਕੁਝ ਗਰੀਬਾਂ ਦੀ ਯੋਜਨਾ ਕਹਿ ਰਹੇ ਹਨ ਯਕੀਨੀ ਰੂਪ ਨਾਲ ਇਸ ਯੋਜਨਾ ਨਾਲ ਗਰੀਬਾਂ ਦੀ ਸੇਵਾ ਹੋ ਸਕੇਗੀ ਇਸ ਨਾਲ ਗਰੀਬੀ ਦੂਰ ਕਰਨ ‘ਚ ਜ਼ਰੂਰ ਮੱਦਦ ਮਿਲੇਗੀ ਉਨ੍ਹਾਂ ਨੇ ਕਿਹਾ ਕਿ ਹਰੇਕ ਗਰੀਬ ਨੂੰ ਸਨਮਾਨ ਨਾਲ ਜਿਉਣ ਦਾ ਅਧਿਕਾਰ ਹੈ ਉਨ੍ਹਾਂ ਦੀ ਸਰਕਾਰ ‘ਸਬਕਾ ਸਾਥ ਸਬਕਾ ਵਿਕਾਸ’ ‘ਚ ਭਰੋਸਾ ਕਰਦੀ ਹੈ
ਪੀਐਮਜੇਈ ਨਾਲ 50 ਕਰੋੜ ਲੋਕਾਂ ਨੂੰ ਹੋਵੇਗਾ ਫਾਇਦਾ: ਨੈਟਹੈਲਥ
ਸਿਹਤ ਖੇਤਰ ਨਾਲ ਜੁੜੇ ਸੰਗਠਨ ਹੈਲਥਕੇਅਰ ਫੈਡਰੇਸ਼ਨ ਆਫ ਇੰਡੀਆ (ਨੈਟਹੇਲਥ) ਅਨੁਸਾਰ ਕੌਮੀ ਸਿਹਤ ਸੁਰੱਖਿਆ ਮਿਸ਼ਨ, ਆਯੁਸ਼ਮਾਨ ਭਾਰਤ ਤਹਿਤ ਅੱਜ ਸ਼ੁਰੂ ਕੀਤੀ ਗਈ ਕੇਂਦਰ ਸਰਕਾਰ ਦੀ ਮਹੱਤਵਪੂਰਨ ਪ੍ਰਧਾਨ ਮੰਤਰੀ ਜਨ ਆਰੋਗਿਆ ਯੋਜਨਾ (ਪੀਐਮਜੇਈ) ਨਾਲ ਦੇਸ਼ ਭਰ ਦੇ 50 ਕਰੋੜ ਲੋਕਾਂ ਨੂੰ ਲਾਭ ਮਿਲੇਗਾ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।