‘ਚੌਂਕੀਦਾਰ’ ਹੀ ਬਣ ਗਿਆ ‘ਚੋਰ’: ਰਾਹੁਲ
ਰਾਫੇਲ ਡੀਲ ਵਿਵਾਦ: ਰਾਹੁਲ ਦਾ ਮੋਦੀ ‘ਤੇ ਹੁਣ ਤੱਕ ਦਾ ਸਭ ਤੋਂ ਵੱਡਾ ਹਮਲਾ
ਏਜੰਸੀ, ਨਵੀਂ ਦਿੱਲੀ
ਰਾਫੇਲ ਜਹਾਜ਼ ਸੌਦੇ ਦੇ ਆਫਸੈਟ ਸਮਝੌਤੇ ਸਬੰਧੀ ਫਰਾਂਸ ਦੇ ਸਾਬਕਾ ਰਾਸ਼ਟਰਪਤੀ ਫਰਾਂਸੁਆ ਓਲਾਂਦ ਦੇ ਖੁਲਾਸੇ ਤੋਂ ਬਾਅਦ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਹੁਣ ਤੱਕ ਦਾ ਸਭ ਤੋਂ ਵੱਡਾ ਜੁਬਾਨੀ ਹਮਲਾ ਕੀਤਾ ਰਾਹੁਲ ਨੇ ਮੋਦੀ ਤੋਂ ਇਸ ‘ਤੇ ਸਫਾਈ ਦੇਣ ਦੀ ਮੰਗ ਕੀਤੀ ਅਤੇ ਦੋਸ਼ ਲਾਇਆ ਕਿ ਦੇਸ਼ ਦੇ ‘ਚੌਂਕੀਦਾਰ’ ਨੇ ਹੀ ‘ਚੋਰੀ’ ਕੀਤੀ ਹੈ
ਗਾਂਧੀ ਨੇ ਸ਼ਨਿੱਚਰਵਾਰ ਨੂੰ ਕਾਂਗਰਸ ਦਫ਼ਤਰ ‘ਚ ਵਿਸ਼ੇਸ਼ ਰੂਪ ਨਾਲ ਕਾਨਫਰੰਸ ‘ਚ ‘ਚ ਕਿਹਾ ਕਿ ਰਾਫੇਲ ਸੌਦੇ ਦਾ ਸਮਝੌਤਾ ਓਲਾਂਦ ਅਤੇ ਮੋਦੀ ਨੇ ਕੀਤਾ ਸੀ ਅਤੇ ਫਰਾਂਸ ਦੇ ਸਾਬਕਾ ਰਾਸ਼ਟਰਪਤੀ ਨੇ ਕਿਹਾ ਹੈ ਕਿ ਮੋਦੀ ਨੇ ਹੀ ਅਨਿਲ ਅੰਬਾਨੀ ਦੀ ਕੰਪਨੀ ਨੂੰ ਆਫਸੇਟ ਸਾਂਝੇਦਾਰ ਬਣਾਉਣ ਲਈ ਕਿਹਾ ਸੀ
ਉਨ੍ਹਾਂ ਨੇ ਕਿਹਾ ਕਿ ਓਲਾਂਦ ਹਿੰਦੁਸਤਾਨ ਦੇ ਪ੍ਰਧਾਨ ਮੰਤਰੀ ਨੂੰ ‘ਚੋਰ’ ਕਹਿ ਰਹੇ ਹਨ ਪਰ ਉਹ ਚੁੱਪ ਵੱਟੀ ਹੋਏ ਹਨ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਇਸ ‘ਤੇ ਆਪਣੀ ਸਫਾਈ ਦੇਣੀ ਚਾਹੀਦੀ ਹੈ ਕਿ ਸੱਚ ਕੀ ਹੈ ਉਨ੍ਹਾਂ ਨੂੰ ਕਹਿਣਾ ਚਾਹੀਦਾ ਹੈ ਕਿ ਫਰਾਂਸ ਦੇ ਸਾਬਕਾ ਰਾਸ਼ਟਰਪਤੀ ਸਹੀ ਨਹੀਂ ਕਹਿ ਰਹੇ ਹਨ ਪਰ ਉਨ੍ਹਾਂ ਦੇ ਮੂੰਹ ‘ਚੋਂ ਆਵਾਜ਼ ਨਹੀਂ ਨਿਕਲ ਰਹੀ ਹੈ ਇਹ ਦੇਸ਼ ਦੇ ਜਵਾਨਾਂ ਦੇ ਭਵਿੱਖ, ਦੇਸ਼ ਦੀ ਸੁਰੱਖਿਆ ਅਤੇ ਭ੍ਰਿਸ਼ਟਾਚਾਰ ਦਾ ਮੁੱਦਾ ਹੈ
ਕਿਸੇ ਦਾ ਦਬਾਅ ਨਹੀਂ, ਖੁਦ ਚੁਣਿਆ ਰਿਲਾਂਇਸ ਨੂੰ: ਡਸਾਲਟ
ਨਵੀਂ ਦਿੱਲੀ ਫਰਾਂਸ ਸਰਕਾਰ ਤੋਂ ਬਾਅਦ ਹੁਣ ਰਾਫੇਲ ਜਹਾਜ਼ ਬਣਾਉਣ ਵਾਲੀ ਕੰਪਨੀ ਡਸਾਲਟ ਏਵੀਏਸ਼ਨ ਨੇ ਵੀ ਫਰਾਂਸ ਦੇ ਸਾਬਕਾ ਰਾਸ਼ਟਰਪਤੀ ਰਾਂਸੁਆ ਓਲਾਂਦ ਦੇ ਬਿਆਨ ‘ਤੇ ਸਫਾਈ ਦਿੰਦਿਆਂ ਕਿਹਾ ਹੈ ਕਿ ਰਾਫੇਲ ਜਹਾਜ਼ ਸੌਦੇ ‘ਚ ਆਫਸੇਟ ਸਮਝੌਤੇ ਤਹਿਤ ਖੁਦ ਉਸ ਨੇ ਹੀ ਅਨਿਲ ਅੰਬਾਨੀ ਨੀਤ ਰਿਲਾਂਇਸ ਸਮੂਹ ਦੀ ਕੰਪਨੀ ਨੂੰ ਸਾਂਝੇਦਾਰ ਬਣਾਇਆ ਸੀ ਡਸਾਲਟ ਵੱਲੋਂ ਜਾਰੀ ਇੱਕ ਬਿਆਨ ‘ਚ ਕਿਹਾ ਗਿਆ ਹੈ, ‘ਇਹ ਆਫਸੇਟ ਸਮਝੌਤਾ ਰੱਖਿਆ ਖਰੀਦ ਪ੍ਰਕਿਰਿਆ, 2016 ਦੇ ਨਿਯਮਾਂ ਤਹਿਤ ਕੀਤਾ ਗਿਆ ਹੈ
ਇਸ ਤਹਿਤ ਅਤੇ ਮੇਕ ਇਨ ਇੰਡੀਆ ਨੀਤੀ ਦੇ ਅਨੁਸਾਰ ਡਸਾਲਟ ਏਵੀਏਸ਼ਨ ਨੇ ਭਾਰਤ ਦੇ ਰਿਲਾਂਇਸ ਸੂਹ ਦੇ ਨਾਲ ਸਾਂਝੇਦਾਰੀ ਦਾ ਫੈਸਲਾ ਲਿਆ ਸੀ ਇਹ ਡਸਾਲਟ ਏਵੀਏਸ਼ਨ ਦੀ ਪਸੰਦ ਹੈ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਏਰਿਕ ਟ੍ਰੇਪਿਅਰ ਨੇ ਬੀਤੇ ਅਪਰੈਲ ‘ਚ ਇੱਕ ਇੰਟਰਵਿਊ ‘ਚ ਇਹ ਸਪੱਸ਼ਟ ਵੀ ਕੀਤਾ ਸੀ’ ਬਿਆਨ ‘ਚ ਅੱਗੇ ਕਿਹਾ ਗਿਆ ਹੈ ਕਿ ਇਸ ਸਾਂਝੇਦਾਰੀ ਦੇ ਨਤੀਜੇ ਵਜੋਂ ਫਰਵਰੀ 2017 ‘ਚ ਇੱਕ ਸਾਂਝੀ ਉਪਕ੍ਰਮ ਡਸਾਲਟ ਰਿਲਾਂਇਸ ਏਅਰੋਸਪੇਸ ਲਿਮੀਟਿਡ ਬਣੀ ਡਸਾਲਟ ਏਵੀਏਸ਼ਨ ਅਤੇ ਰਿਲਾਂਇਸ ਨੇ ਫਾਲਕਨ ਅਤੇ ਰਾਫੇਲ ਜਹਾਜ਼ਾਂ ਦੇ ਕਲਪੂਰਜੇ ਬਣਾਉਣ ਲਈ ਨਾਗਪੁਰ ‘ਚ ਇੱਕ ਪਲਾਂਟ ਬਣਾਇਆ ਹੈ
ਗੰਭੀਰ ਦੋਸ਼ ਲਾਉਣ ਤੋਂ ਪਹਿਲਾਂ ਚਾਰ ਵਾਰ ਸੋਚਣ ਰਾਹੁਲ: ਰਾਜਨਾਥ
ਅਮਰੇਲੀ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਅੱਜ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਸਲਾਹ ਦਿੱਤੀ ਕਿ ਕਿਸੇ ਖਿਲਾਫ਼ ਗੰਭੀਰ ਦੋਸ਼ ਲਾਉਣ ਤੋਂ ਪਹਿਲਾਂ ਉਨ੍ਹਾਂ ਨੂੰ ਘੱਟੋ-ਘੱਟ ਚਾਰ ਵਾਰ ਸੋਚਣਾ ਚਾਹੀਦਾ ਹੈ ਰਾਫੇਲ ਮੁੱਦੇ ਸਬੰਧੀ ਪੈਦਾ ਹੋਏ ਵਿਵਾਦ ਅਤੇ ਗਾਂਧੀ ਵੱਲੋਂ ਪ੍ਰਧਾਨ ਮੰਤਰੀ ‘ਤੇ ਲਾਏ ਗਏ ਦੋਸ਼ ਅਤੇ ਸਖ਼ਤ ਟਿੱਪਣੀ ਬਾਰੇ ਕੁਝ ਵੀ ਕਹਿਣ ਤੋਂ ਨਾਂਹ ਕਰ ਦਿੱਤੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।