ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ)। Sunam News: ਸੱਚੇ ਰੂਹਾਨੀ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਪ੍ਰੇਰਨਾਵਾਂ ’ਤੇ ਚਲਦਿਆਂ ਬੇਟੇ ਦਾ ਜਨਮਦਿਨ 50 ਪੌਦੇ ਲਾ ਕੇ ਮਨਾਇਆ। ਬਲਾਕ ਪ੍ਰੇਮੀ ਸੇਵਕ ਰਣਜੀਤ ਸਿੰਘ ਇੰਸਾਂ ਨੇ ਕਿਹਾ ਕਿ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਪੂਜਨੀਕ ਗੁਰੂ ਜੀ ਦੀਆਂ ਪਵਿੱਤਰ ਪ੍ਰੇਰਨਾਵਾਂ ’ਤੇ ਚੱਲਦਿਆਂ ਜਿਵੇਂ ਜਨਮਦਿਨ ਤੇ ਹੋਰ ਖੁਸ਼ੀ ਦੇ ਮੌਕੇ ’ਤੇ ਪੌਦੇ ਲਾਉਣਾ, ਖੂਨਦਾਨ ਕਰਨਾ ਆਦਿ ਵਰਗੇ ਮਾਨਵਤਾ ਭਲਾਈ ਕਾਰਜ ਵੱਧ-ਚੜ੍ਹ ਕੇ ਕਰ ਰਹੇ ਹਨ, ਇਸੇ ਤਰ੍ਹਾਂ ਹੀ ਪਿੰਡ ਨਮੋਲ ਦੇ ਵਾਸੀ ਭੁਪਿੰਦਰ ਸਿੰਘ ਇੰਸਾਂ ਨੇ ਆਪਣੇ ਪੁੱਤਰ ਪ੍ਰਭਨੂਰ ਸਿੰਘ ਦਾ ਪੰਜਵਾਂ ਜਨਮ ਦਿਨ 50 ਪੌਦੇ ਲਗਾ ਕੇ ਮਨਾਇਆ ਹੈ। ਇਸ ਮੌਕੇ ਬੱਚੇ ਦੀ ਦਾਦੀ ਮੂਰਤੀ ਇੰਸਾਂ, ਪਿਤਾ ਭੁਪਿੰਦਰ ਸਿੰਘ ਇੰਸਾਂ, ਮਾਤਾ ਕਰਮਜੀਤ ਇੰਸਾਂ ਅਤੇ ਭੈਣ ਸੁਖਮੀਤ ਕੌਰ ਵੱਲੋਂ ਵੱਖ-ਵੱਖ ਜਗ੍ਹਾ ’ਤੇ 50 ਪੌਦੇ ਲਾਏ ਗਏ ਹਨ।
ਇਹ ਖਬਰ ਵੀ ਪੜ੍ਹੋ : Punjab Highway News: ਯਾਤਰਾ ਦੇ ਸ਼ੌਕੀਨ ਲੋਕਾਂ ਲਈ ਖੁਸ਼ਖਬਰੀ! ਬਣਨ ਜਾ ਰਿਹੈ ਇਹ ਨਵਾਂ ਹਾਈਵੇਅ