ਅਵਤਾਰ ਮਹੀਨੇ ਦੀ ਖ਼ੁਸ਼ੀ ’ਚ ਨਾਮ ਚਰਚਾ ਕਰਕੇ ਮਨਾਈ 

ਅਵਤਾਰ ਮਹੀਨੇ ਦੀ ਖ਼ੁਸ਼ੀ ’ਚ ਨਾਮ ਚਰਚਾ (NaamChrcha ) ਕਰਕੇ ਮਨਾਈ

ਮੋਹਾਲੀ (ਐੱਮ. ਕੇ. ਸ਼ਾਇਨਾ)। ਬਲਾਕ ਸੰਗਰੂਰ ਦੇ ਪਿੰਡ ਰਾਮ ਨਗਰ ਸਿਬੀਆ  ਵੱਲੋਂ ਪਵਿੱਤਰ ਅਵਤਾਰ ਮਹੀਨੇ ਨੂੰ ਮੁੱਖ ਰੱਖਦਿਆਂ ਨਾਮਚਰਚਾ ਬੜੀ ਧੂਮ-ਧਾਮ ਭੰਗੀਦਾਸ ਰਣਜੀਤ ਸਿੰਘ ਦੇ ਘਰ ਕੀਤੀ ਗਈ। ਇਸ ਮੌਕੇ ਵੱਡੀ ਗਿਣਤੀ ਵਿੱਚ ਸਾਧ-ਸੰਗਤ ਨੇ ਨਾਮ ਚਰਚਾ ਵਿੱਚ ਸ਼ਿਰਕਤ ਕਰਕੇ ਗੁਰੂ ਜੱਸ ਗਾਇਆ। ਨਾਮ ਚਰਚਾ (NaamChrcha ) ਦੀ ਸ਼ੁਰੂਆਤ ਭੰਗੀਦਾਸ ਰਣਜੀਤ ਸਿੰਘ ਇੰਸਾਂ ਵੱਲੋਂ ਪਵਿੱਤਰ ਨਾਅਰਾ ਲਗਾ ਕੇ ਕੀਤੀ ਗਈ। ਸਾਰੀ ਸਾਧ ਸੰਗਤ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਪਵਿੱਤਰ ਨਾਅਰਾ ਲਗਾ ਕੇ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ਦੇ ਅਵਤਾਰ ਮਹੀਨੇ ਦੀ ਵਧਾਈ ਦਿੱਤੀ। ਅਵਤਾਰ ਮਹੀਨੇ ਦੀ ਖੁਸ਼ੀ ਸਾਧ-ਸੰਗਤ ਦੇ ਚਿਹਰਿਆਂ ’ਤੇ ਸਾਫ ਝਲਕ ਰਹੀ ਸੀ। ਇਸ ਮੌਕੇ ਨਾਮ ਚਰਚਾ ਤੋਂ ਬਾਅਦ ਪੰਜ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ।

 

ਨਾਮ ਚਰਚਾ ਦੌਰਾਨ ਕਈ ਕਵੀਰਾਜ ਭਰਾਵਾਂ ਨੇ ਅਵਤਾਰ ਮਹੀਨੇ ਦੇ ਸ਼ਬਦ ਭਜਨਾਂ ਰਾਹੀਂ ਗੁਰੂ ਦੀ ਮਹਿਮਾ ਕੀਤੀ। ਨਾਮ ਚਰਚਾ ਵਿੱਚ ਮਾਨਵਤਾ ਭਲਾਈ ਲਈ ਕੀਤੇ ਜਾ ਰਹੇ 147 ਕੰਮਾਂ ਬਾਰੇ ਵੀ ਚਾਨਣਾ ਪਾਇਆ ਗਿਆ ਅਤੇ ਇਨ੍ਹਾਂ ਕੰਮਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਆ ਗਿਆ। ਇਸ ਮੌਕੇ ਕਵੀਰਾਜਾਂ ਨੇ ਡੇਰਾ ਸੱਚਾ ਸੌਦਾ ਦੇ ਪਵਿੱਤਰ ਗ੍ਰੰਥਾਂ ਵਿਚੋਂ ਪੂਜਨੀਕ ਗੁਰੂ ਜੀ ਦੇ ਅਨਮੋਲ ਬਚਨ ਪੜ੍ਹ ਕੇ ਸੁਣਾਏ।

ਨਾਮ ਚਰਚਾ ਉਪਰੰਤ ਸਮੂਹ ਸਾਧ-ਸੰਗਤ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ‘ਤੇ ਡਟੇ ਰਹਿਣ ਦਾ ਪ੍ਰਣ ਕੀਤਾ। ਇਸ ਮੌਕੇ ਗਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਮੈਂਬਰ, ਨਾਮ-ਜਾਮ ਸੰਮਤੀ ਅਤੇ ਸਹਿਯੋਗੀ ਭੈਣਾਂ ਤੇ ਭਾਈ ਮੌਜ਼ਦੂ ਸਨ। ਇਸ ਤੋਂ ਇਲਾਵਾ ਸਮੂਹ ਸਾਧ-ਸੰਗਤ ਵੀ ਵੱਡੀ ਗਿਣਤੀ ’ਚ ਪਹੁੰਚੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ