ਸਾਡੇ ਨਾਲ ਸ਼ਾਮਲ

Follow us

14 C
Chandigarh
Tuesday, January 20, 2026
More
    Home ਦੇਸ਼ ਜੋੜ ਸ਼ਰਧਾ ਨਾਲ ...

    ਜੋੜ ਸ਼ਰਧਾ ਨਾਲ ਮਨਾਇਆ ‘ਮਹਾਂ ਪਰਉਪਕਾਰ ਦਿਵਸ’

    Celebrated, Great, Devotion, Maha Parupkaar Day

    ਪਵਿੱਤਰ ਮਹਾਂ ਪਰਉਪਕਾਰ ਦਿਵਸ ਮਾਨਵਤਾ ਭਲਾਈ ਕਾਰਜਾਂ ਦੇ ਨਾਂਅ ਰਿਹਾ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦਾ ਪਵਿੱਤਰ ਗੁਰਗੱਦੀ ਦਿਵਸ

    ਸਰਸਾ, ਸੱਚ ਕਹੂੰ ਨਿਊਜ਼ 

    ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਲਈ 23 ਸਤੰਬਰ (ਪਵਿੱਤਰ ਗੁਰਗੱਦੀ ਦਿਵਸ) ਦਾ ਦਿਨ ਹਰ ਸਾਲ ਵਾਂਗ ਇਸ ਸਾਲ ਵੀ ਅਥਾਹ ਅਤੇ ਬੇਜੋੜ ਸ਼ਰਧਾ ਦਾ ਤਿਉਹਾਰ ਰਿਹਾ ਰਿਮਝਿਮ ਵਰ ਬੱਦਲਾਂ ਹੇਠ ਡੇਰਾ ਸੱਚਾ ਸੌਦਾ ਦਾ ਪੰਡਾਲ, ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਚਾਹਣ ਵਾਲਿਆਂ ਦਾ ਫਿਰ ਤੋਂ ਸ਼ਰੇਆਮ ਗਵਾਹ ਬਣਿਆ|

    Celebrated, Great, Devotion, Maha Parupkaar Day

    ਸ਼ਾਹ ਸਤਿਨਾਮ ਜੀ ਧਾਮ ‘ਚ ਹੋਈ ਨਾਮ ਚਰਚਾ ‘ਚ ਦੇਸ਼-ਵਿਦੇਸ਼ ਤੋਂ ਲੱਖਾਂ ਦੀ ਗਿਣਤੀ ‘ਚ ਆਏ ਡੇਰਾ ਸ਼ਰਧਾਲੂਆਂ ਨੇ ਆਪਣੇ ਮੁਰਸ਼ਿਦ-ਏ-ਕਾਮਿਲ ਦਾ ਪਵਿੱਤਰ ਗੁਰਗੱਦੀ ਦਿਵਸ ਬਹੁਤ ਹੀ ਸ਼ਰਧਾ ਨਾਲ ਮਨਾਇਆ ਨਾਮ ਚਰਚਾ ਦੌਰਾਨ ਸਾਧ-ਸੰਗਤ ਨੇ ਰਿਕਾਰਡਿਡ ਵੀਡੀਓ ਰਾਹੀਂ ਪੂਜਨੀਕ ਗੁਰੂ ਜੀ ਦੇ ਅਨਮੋਲ ਬਚਨਾਂ ਨੂੰ ਸਰਵਣ ਕੀਤਾ|

    ਇਸ ਪਵਿੱਤਰ ਦਿਵਸ ਮੌਕੇ ਸ਼ਾਹ ਸਤਿਨਾਮ ਜੀ ਧਾਮ ਸਥਿਤ ਸੱਚਖੰਡ ਹਾਲ ‘ਚ ਲਾਏ ਖੂਨਦਾਨ ਕੈਂਪ ‘ਚ 3488 ਯੂਨਿਟ ਖੂਨ ਇਕੱਠਾ ਕੀਤਾ ਗਿਆ ਪਰਉਪਕਾਰ ਦੀ ਇਸ ਲੜੀ ‘ਚ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ‘ਚ ਲੱਗੇ ਜਨ ਕਲਿਆਣ ਪਰਮਾਰਥੀ ਕੈਂਪ ‘ਚ ਮਾਹਿਰ ਡਾਕਟਰਾਂ ਨੇ  1547 ਮਰੀਜ਼ਾਂ ਦੀ ਮੁਫ਼ਤ ਜਾਂਚ ਕਰਕੇ ਮੁਫਤ ਦਵਾਈਆਂ ਦਿੱਤੀਆਂ ਗਈਆਂ ਖੂਨ ਦੇਣ ਲਈ ਲਾਈਨਾਂ ‘ਚ ਆਪਣੀ ਵਾਰੀ ਦੀ ਉਡੀਕ ਕਰ ਰਹੇ ਖੂਨਦਾਨੀਆਂ ਦਾ ਜੋਸ਼ ਵੇਖਦੇ ਹੀ ਬਣ ਰਿਹਾ ਸੀ|

    Celebrated, Great, Devotion, Maha Parupkaar Day

    ਨਾਮ ਚਰਚਾ ਦੌਰਾਨ 23 ਗਰੀਬ ਜ਼ਰੂਰਤਮੰਦ ਪਰਿਵਾਰਾਂ ਨੂੰ ਰਾਸ਼ਨ, 31 ਜ਼ਰੂਰਤਮੰਦ ਦਿਵਿਆਂਗਾਂ ਨੂੰ ਟਰਾਈਸਾਈਕਲਾਂ ਵੰਡੀਆਂ ਗਈਆਂ ਇਸ ਦੇ ਨਾਲ ਹੀ ‘ਆਸ਼ਿਆਨਾ’ ਮੁਹਿੰਮ ਤਹਿਤ ਸਾਧ-ਸੰਗਤ ਵੱਲੋਂ ਬਣਾਏ ਮਕਾਨਾਂ ਦੀਆਂ ਚਾਬੀਆਂ 2 ਗਰੀਬ ਜ਼ਰੂਰਤਮੰਦ ਪਰਿਵਾਰਾਂ ਨੂੰ ਪ੍ਰਦਾਨ ਕੀਤੀਆਂ ਨਾਮ ਚਰਚਾ ਦੀ ਸਮਾਪਤੀ ‘ਤੇ ਕੁਝ ਮਿੰਟਾਂ ‘ਚ ਹੀ ਸਮੂਹ ਸਾਧ-ਸੰਗਤ ਨੂੰ ਪ੍ਰਸਾਦ ਅਤੇ ਲੰਗਰ ਵੰਡ ਦਿੱਤਾ ਗਿਆ|

    ਜ਼ਿਕਰਯੋਗ ਹੈ ਕਿ 23 ਸਤੰਬਰ 1990 ਨੂੰ ਡੇਰਾ ਸੱਚਾ ਸੌਦਾ ਦੀ ਦੂਜੀ ਪਾਤਸ਼ਾਹੀ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਡੇਰਾ ਸੱਚਾ ਸੌਦਾ ਦੀ ਪਵਿੱਤਰ ਗੁਰਗੱਦੀ ਦੀ ਬਖਸ਼ਿਸ਼ ਕੀਤੀ ਸੀ ਪੂਜਨੀਕ ਗੁਰੂ ਜੀ ਨੇ ਸਮਾਜ ‘ਚ ਕੁਰੀਤੀਆਂ ਦਾ ਖਾਤਮਾ ਕਰਨ ਲਈ ਵੱਡੇ ਪੱਧਰ ‘ਤੇ ਜਾਗਰੂਕਤਾ ਅਭਿਆਨ ਛੇੜਿਆ ਅਤੇ ਮਾਨਵਤਾ ਭਲਾਈ ਦੇ 133 ਕਾਰਜ ਸ਼ੁਰੂ ਕੀਤੇ|

    Celebrated, Great, Devotion, Maha Parupkaar Day

    ਮਾਨਵਤਾ ਭਲਾਈ ਕਾਰਜਾਂ ‘ਚ ਅੱਜ ਡੇਰਾ ਸੱਚਾ ਸੌਦਾ ਦੇ ਨਾਂਅ 79 ਵਰਲਡ ਰਿਕਾਰਡ ਅਤੇ ਏਸ਼ੀਆ ਬੁੱਕ ਆਫ ਰਿਕਾਰਡ ਦਰਜ ਹਨ ਇਨ੍ਹਾਂ ਵਰਲਡ ਰਿਕਾਰਡਾਂ ‘ਚ ਪੂਜਨੀਕ ਗੁਰੂ ਜੀ ਦੇ ਨਾਂਅ ਖੂਨਦਾਨ, ਅੱਖਾਂਦਾਨ, ਮਹਾਂ ਸਫਾਈ ਅਭਿਆਨ, ਪੌਦੇ ਲਾਉਣ, ਰਕਤਚਾਪ (ਬਲੱਡ ਪ੍ਰੈਸ਼ਰ) ਜਾਂਚ, ਕੋਲੇਸਟਰਾਲ ਜਾਂਚ, ਡਾਈਬੀਟੀਜ਼ ਜਾਂਚ ਅਤੇ ਦਿਲ ਦੀ ਈਕੋ ਜਾਂਚ ਸਮੇਤ ਵੱਖ-ਵੱਖ ਖੇਤਰਾਂ ‘ਚ ਗਿੰਨੀਜ਼ ਬੁਕ ਆਫ ਵਰਲਡ ਰਿਕਾਰਡ ਸ਼ਾਮਲ ਹਨ ਵਾਤਾਵਰਨ ਸੁਰੱਖਿਆ ਮੁਹਿੰਮ ਤਹਿਤ ਦੁਨੀਆ ਭਰ ‘ਚ ਲਾਏ ਗਏ ਪੌਦਿਆਂ ‘ਚ ਵੀ ਚਾਰ ਵਿਸ਼ਵ ਰਿਕਾਰਡ ਸ਼ਾਮਲ ਹਨ|

    ਦਿਲੋਂ ਸਲੂਟ ਕਰਦਾ ਹਾਂ…

    ਸਾਡੀ ਟੀਮ ਲਗਾਤਾਰ 16 ਸਾਲਾਂ ਤੋਂ ਡੇਰਾ ਸੱਚਾ ਸੌਦਾ ‘ਚ ਖੂਨ ਇਕੱਠਾ ਕਰਨ ਲਈ ਆ ਰਹੀ ਹੈ ਡੇਰਾ ਸੱਚਾ ਸੌਦਾ ਮਾਨਵਤਾ ਦੀ ਸੇਵਾ ਲਈ ਕੀਤੀਆਂ ਜਾ ਰਹੀਆਂ ਕੋਸ਼ਿਸਾਂ ਦੀ ਜਿੰਨੀ ਸ਼ਲਾਘਾ ਕੀਤੀ ਜਾਵੇ ਘੱਟ ਹੈ ਮੇਰੇ ਕੋਲ ਸ਼ਬਦ ਨਹੀਂ ਹਨ ਪੂਜਨੀਕ ਗੁਰੂ ਜੀ ਦੀ ਪ੍ਰੰਸਸਾ ਲਈ, ਮੈਂ ਦਿਲੋਂ ਸਲੂਟ ਕਰਦਾਂ ਹਾਂ| ਸਿਰਫ ਇੰਨਾ ਕਹਿਣਾ ਚਾਹੁੰਦਾ ਹਾਂ:- ਦੁਨੀਆ ‘ਚ ਲੋਕ ਖੂਨ ਵਹਾਉਂਦੇ ਹਨ ਅੱਤਵਾਦ ਫੈਲਾਉਣ ਲਈ, ਡੇਰਾ ਸੱਚਾ ਸੌਦਾ ਦੇ ਲੋਕ ਖੂਨਦਾਨ ਕਰਦੇ ਜਾਨ ਬਚਾਉਣ ਲਈ|

    ਹਰਦੀਪ ਸਿੰਘ,
    ਪ੍ਰੀਤਮਪੁਰਾ ਬਲੱਡ ਬੈਂਕ, ਦਿੱਲੀ

    ਖੂਨਦਾਨ ਲਈ ਅਜੀਬ ਜਨੂੰਨ ਹੈ ਇੱਥੇ….

    ਡੇਰਾ ਸੱਚਾ ਸੌਦਾ ਵੱਲੋਂ ਜਦੋਂ ਤੋਂ ਕੈਂਪ ਲਾਉਣੇ ਸ਼ੁਰੂ ਕੀਤੇ ਹਨ ਸਾਡੀ ਟੀਮ ਖੂਨ ਇਕੱਠਾ ਕਰਨ ਲਈ ਆ ਰਹੀ ਹੈ ਇੱਥੇ ਲੋਕਾਂ ਦਾ ਖੂਨਦਾਨ ਕਰਨ ਲਈ ਜਨੂੰਨ ਵੇਖ ਕੇ ਸਾਨੂੰ ਬਹੁਤ ਖੁਸ਼ੀ ਮਹਿਸੂਸ ਹੁੰਦੀ ਹੈ

    ਕਰਤਾਰ ਸਿੰਘ,
    ਸੰਜੀਵਨੀ ਬਲੱਡ ਬੈਂਕ, ਸ੍ਰੀ ਗੰਗਾਨਗਰ

    ਮਨੁੱਖਤਾ ਦੀ ਸੇਵਾ…

    ਮਨੁੱਖਤਾ ਦੀ ਸੇਵਾ ਲਈ ਜੋ ਡੇਰਾ ਸੱਚਾ ਸੌਦਾ ਕਰ ਰਿਹਾ ਹੈ, ਉਸ ਦੀ ਜਿੰਨੀ ਸਲਾਘਾ ਕੀਤੀ ਜਾਵੇ ਘੱਟ ਹੈ ਸੰਗਤ ‘ਚ ਖੂਨਦਾਨ ਕਰਨ ਸਬੰੰਧੀ ਬਹੁਤ ਹੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ ਇਹੋ ਜਿਹਾ ਹੋਰ ਕਿਤੇ ਵੀ ਨਹੀਂ ਮਿਲਦਾ

    ਗੁਰਪਿੰਦਰ ਸਿੰਘ,
    ਸ੍ਰੀਰਘੂਨਾਥ ਬਲੱਡ ਬੈਂਕ, ਲੁਧਿਆਣਾ

    ਹਰ ਵਾਲ ਪਹਿਲਾਂ ਤੋਂ ਵੱਧ ਚੜ੍ਹ ਕੇ ਹਿਸਾ ਲੈਂਦੇ ਹਨ ਖੂਨਦਾਨੀ…

    ਸਾਡੀ ਟੀਮ ਬੀਤੇ ਸੱਤ-ਅੱਠ ਸਾਲਾਂ ਤੋਂ ਲਗਾਤਾਰ ਡੇਰਾ ਸੱਚਾ ਸੌਦਾ ਵੱਲੋਂ  ਲਾਏ ਜਾ ਰਹੇ ਖੂਨਦਾਨ ਕੈਂਪਾਂ ‘ਚ ਖੂਨ ਇਕੱਠਾ ਕਰਨ ਲਈ ਆ ਰਹੀ ਹੈ ਪੂਜਨੀਕ ਗੁਰੂ ਜੀ ਵੱਲੋਂ ਸ਼ਰਧਾਲੂਆਂ ‘ਚ ਜੋ ਖੂਨਦਾਨ ਲਈ ਜਜ਼ਬਾ ਭਰਿਆ ਗਿਆ ਹੈ ਉਹ ਕਾਬਿਲੇ-ਏ-ਤਾਰੀਫ ਹੈ ਹਰ ਕੈਂਪ ‘ਚ ਖੂਨਦਾਨੀ ਪਹਿਲਾਂ ਤੋਂ ਵੀ ਵੱਧ-ਚੜ੍ਹ ਕੇ ਹਿੱਸਾ ਲੈਂਦੇ ਹਨ ਖੂਨਦਾਨੀਆਂ ‘ਚ ਜੋ ਉਤਸਾਹ ਇੱਥੇ ਵੇਖਣ ਨੂੰ ਮਿਲਦਾ ਹੈ ਅਤੇ ਕਿਤੇ ਨਹੀਂ ਮਿਲਦਾ

    ਪ੍ਰਵੀਨ ਸਾਂਠਵਨੇ
    ਲਾਈਫ ਲਾਈਨ ਲੱਡ ਬੈਂਕ ਨਾਗਪੁਰ

    • 3488 ਯੂਨਿਟ ਖੂਨਦਾਨ
    • 1547 ਮਰੀਜ਼ਾਂ ਦੀ ਮੁਫ਼ਤ ਜਾਂਚ
    • 31 ਜ਼ਰੂਰਤਮੰਦ ਦਿਵਿਆਂਗਾਂ ਨੂੰ ਵੰਡੀਆਂ ਟਰਾਈ ਸਾਈਕਲਾਂ
    • 23 ਗਰੀਬ ਜ਼ਰੂਰਤਮੰਦ ਪਰਿਵਾਰਾਂ ਨੂੰ ਵੰਡਿਆ ਰਾਸ਼ਨ
    • 02 ਗਰੀਬ ਪਰਿਵਾਰਾਂ ਨੂੰ ਮਿਲਿਆ ਆਸ਼ਿਆਨਾ

    Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here