
(ਸੁਸ਼ੀਲ ਕੁਮਾਰ) ਭਾਦਸੋਂ। ਅੱਜ ਗਊਧਾਮ ਗਊਸ਼ਾਲਾ ਭਾਦਸੋਂ ਵਿਖੇ ਇੱਕ ਨਵੀਂ ਪਹਿਲ ਦੇ ਤਹਿਤ ਵੈਦ ਹਰਿਸ਼ਰਨ ਪਾਠਕ ਨੇ ਅਪਣੇ ਬੇਟੇ ਅਦਿਤਿਆ ਪਾਠਕ ਦਾ ਜਨਮ ਦਿਨ ਅਨੋਖੀ ਤਰ੍ਹਾਂ ਦਾ ਕੇਕ ਬਣਾ ਕੇ ਮਨਾਇਆ। ਪਾਠਕ ਪਰਿਵਾਰ ਵੱਲੋਂ ਗਊਆਂ ਦੇ ਲਈ ਗਿੱਲੇ ਦਾਣੇ ਦਾ ਕੇਕ ਬਣਾ ਕੇ ਕੱਟਿਆ ਗਿਆ। (Celebrated Birthday)

ਤਸਵੀਰ ਤੇ ਵੇਰਵਾ ਸੁਸ਼ੀਲ ਕੁਮਾਰ
ਇਸ ਦੌਰਾਨ ਗੱਲਬਾਤ ਕਰਦੇ ਹੋਏ ਪਾਠਕ ਨੇ ਕਿਹਾ ਕੇ ਇਸ ਪ੍ਰੋਗਰਾਮ ਦਾ ਮਕਸਦ ਬੱਚਿਆਂ ਅਤੇ ਪਰਿਵਾਰਾਂ ਨੂੰ ਗਊ ਭਗਤੀ ਅਤੇ ਸੱਭਿਅਤਾ ਨਾਲ ਜੋੜਨਾ ਹੈ ਅਤੇ ਉਨ੍ਹਾਂ ਕਿਹਾ ਕੇ ਅਜਿਹਾ ਕਰਨ ਨਾਲ ਮੇਰੇ ਪਰਿਵਾਰ ਨੂੰ ਬਹੁਤ ਹੀ ਜ਼ਿਆਦਾ ਖੁਸ਼ੀ ਮਿਲੀ ਹੈ, ਪਾਠਕ ਪਰਿਵਾਰ ਵੱਲੋਂ ਬੇਨਤੀ ਹੈ ਕਿ ਅਜਿਹੇ ਉਪਰਾਲੇ ਸਾਨੂੰ ਗਊਆਂ ਲਈ ਵੱਧ ਤੋਂ ਵੱਧ ਕਰਨੇ ਚਾਹੀਦੇ ਹਨ। ਇਸ ਮੌਕੇ ਪਾਠਕ ਪਰਿਵਾਰ ਨਾਲ ਗਊਧਾਮ ਗਊਸ਼ਾਲਾ ਕਮੇਟੀ ਭਾਦਸੋਂ ਦੇ ਮੈਂਬਰ ਹਾਜ਼ਰ ਸਨ।