Israel-Hamas War: ਅਮਨ ਲਈ ਜੰਗਬੰਦੀ ਦੀ ਪਹਿਲ

Israel-Hamas War
Israel-Hamas War: ਅਮਨ ਲਈ ਜੰਗਬੰਦੀ ਦੀ ਪਹਿਲ

Israel-Hamas War: ਆਖਰ 15 ਮਹੀਨਿਆਂ ਬਾਅਦ ਇਜ਼ਰਾਈਲ ਤੇ ਹਮਾਸ ਨੇ ਜੰਗਬੰਦੀ ਦਾ ਫੈਸਲਾ ਲਿਆ ਹੈ ਇਸ ਰਾਜ਼ੀਨਾਮੇ ਦੇ ਤਹਿਤ ਦੋਵਾਂ ਧਿਰਾਂ ਵੱਲੋਂ ਇੱਕ-ਦੂਜੇ ਦੇ ਬੰਦੀਆਂ ਨੂੰ ਰਿਹਾਅ ਕੀਤਾ ਜਾਵੇਗਾ ਭਾਵੇਂ ਜੰਗਬੰਦੀ 42 ਦਿਨਾਂ ਤੱਕ ਹੀ ਸੀਮਿਤ ਹੈ, ਫਿਰ ਵੀ ਇਸ ਨਾਲ ਜੰਗ ਦੀ ਮਾਰ ਘਟਣ ਤੇ ਅਮਨ ਵੱਲ ਵਧਣ ਦੀ ਸੰਭਾਵਨਾ ਜ਼ਰੂਰ ਬਣ ਗਈ ਹੈ ਇਹ ਵੀ ਤੱਥ ਹਨ ਕਿ ਭਾਵੇਂ ਜ਼ਿਆਦਾ ਨੁਕਸਾਨ ਹਮਾਸ ਨੂੰ ਝੱਲਣਾ ਪਿਆ ਹੈ ਫਿਰ ਵੀ ਬਰਬਾਦੀ ਤੋਂ ਇਜ਼ਰਾਈਲ ਵੀ ਨਹੀਂ ਬਚ ਸਕਿਆ ਦੋਵੇਂ ਪਾਸੇ ਭਾਰੀ ਜਾਨੀ ਤੇ ਮਾਲੀ ਨੁਕਸਾਨ ਹੋਇਆ ਹੈ ਕੁਝ ਕੁ ਮੁਲਕ ਛੱਡ ਕੇ ਪੂਰਾ ਵਿਸ਼ਵ ਇਸ ਜੰਗ ਦੇ ਖਿਲਾਫ ਹੈ ਹਮਾਸ ਤੇ ਇਜ਼ਰਾਈਲ ਦੋਵਾਂ ਦੀ ਆਲੋਚਨਾ ਹੋਈ ਹੈ।

ਇਹ ਖਬਰ ਵੀ ਪੜ੍ਹੋ : Dera sacha sauda: ਮਾਲਕ ਦੇ ਪਿਆਰ ਮੁਹੱਬਤ ‘ਚ ਮਿਲਦੀਆਂ ਹਨ ਅਲੌਕਿਕ ਖੁਸ਼ੀਆਂ

ਇਹ ਕਹਿਣਾ ਵੀ ਗਲਤ ਨਹੀਂ ਹੋਵੇਗਾ ਕਿ ਜੰਗ ਜੰਗ ਵਰਗੀ ਵੀ ਨਹੀਂ ਸੀ ਜੰਗ ਦੇ ਅਸੂਲ ਹੁੰਦੇ ਹਨ ਪਰ ਇੱਥੇ ਅਸੂਲਾਂ ਨੂੰ ਛਿੱਕੇ ’ਤੇ ਟੰਗ ਦਿੱਤਾ ਗਿਆ ਫੌਜਾਂ ਆਪਸ ’ਚ ਲੜਨ ਦੀ ਬਜਾਇ ਨਿਰਦੋਸ਼ ਨਿਹੱਥੇ ਨਾਗਰਿਕਾਂ ਨੂੰ ਮਾਰਨ ’ਚ ਜੁਟੀਆਂ ਰਹੀਆਂ ਵਿਰੋਧੀ ਫੌਜ ਦੀ ਬਜਾਇ ਵਿਰੋਧੀ ਧਰਮ ਦੇ ਲੋਕਾਂ ਨੂੰ ਹੀ ਨਿਸ਼ਾਨਾ ਬਣਾਇਆ ਗਿਆ ਇਸ ਜੰਗ ’ਚ ਸਹੀ ਮਾਇਨਿਆਂ ’ਚ ਜਿੱਤ ਦਾ ਜਸ਼ਨ ਕੋਈ ਵੀ ਨਹੀਂ ਮਨਾ ਸਕੇਗਾ ਇਹ ਸਪੱਸ਼ਟ ਹੈ ਕਿ ਜੰਗ ਸਿਰਫ ਬਰਬਾਦੀ ਦਿੰਦਾ ਹੈ ਗੱਲਬਾਤ ਹੀ ਕਿਸੇ ਮਸਲੇ ਦਾ ਇੱਕੋ-ਇੱਕ ਰਾਹ ਹੈ ਜੰਗ ਦੇ 15 ਮਹੀਨਿਆਂ ’ਚ 46 ਹਜ਼ਾਰ ਲਾਸ਼ਾਂ ਵਿਛ ਗਈਆਂ ਤਰਕ ਦੀ ਥਾਂ ਅੜੀ ਤੇ ਹੰਕਾਰ ਹੀ ਜ਼ਿਆਦਾ ਨਜ਼ਰ ਆਇਆ ਫਿਰ ਵੀ ਦੇਰ ਆਇਦ ਦਰੁਸਤ ਆਇਦ ਅਨੁਸਾਰ ਅਮਨ ਲਈ ਸ਼ੁਰੂਆਤ ਕਰਨਾ ਚੰਗੀ ਗੱਲ ਹੈ ਦੋਵੇਂ ਧਿਰਾਂ ਸਥਾਈ ਜੰਗਬੰਦੀ ਵੱਲ ਵਧਣ ਇਹ ਸਮੇਂ ਦੀ ਮੰਗ ਹੈ। Israel-Hamas War