ਸ਼ਾਹ ਸਤਿਨਾਮ ਜੀ ਗਰਲਜ਼ ਸਕੂਲ ਸ੍ਰੀ ਗੁਰੂਸਰ ਮੋਡੀਆ ਦਾ ਨਤੀਜਾ ਰਿਹਾ 100 ਫੀਸਦੀ | Cbse Results
ਸ਼੍ਰੀਗੰਗਾਨਗਰ (ਸੱਚ ਕਹੂੰ ਨਿਊਜ਼)। ਸ਼ਾਹ ਸਤਿਨਾਮ ਜੀ ਗਰਲਜ਼ ਸਕੂਲ ਸ੍ਰੀ ਗੁਰੂਸਰ ਮੋਡੀਆ ਨੇ ਸੀਬੀਐੱਸਈ 12ਵੀਂ ਅਤੇ 10ਵੀਂ ਦੀ ਪ੍ਰੀਖਿਆ ਦਾ ਨਤੀਜਾ 100% ਹਾਸਲ ਕੀਤਾ ਹੈ। ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਕੂਲ ਦੀਆਂ ਵਿਦਿਆਰਥਣਾਂ ਨੇ ਆਪਣੀ ਪ੍ਰਤਿਭਾ ਦਾ ਸਬੂਤ ਦਿੰਦੇ ਹੋਏ ਆਪੋ-ਆਪਣੇ ਗਰੁੱਪਾਂ ਵਿੱਚ ਵਧੀਆ ਪ੍ਰਦਰਸ਼ਨ ਕੀਤਾ। ਸਕੂਲ ਦੀ ਵਿਦਿਆਰਥਣ ਗੁਰਪਵੀਤ ਕੌਰ ਨੇ ਆਰਟਸ ਵਿੱਚੋਂ 94.2 ਫੀਸਦੀ ਅੰਕ, ਪ੍ਰਾਚੀ ਨੇ ਕਾਮਰਸ ਵਿੱਚ 93.4 ਫੀਸਦੀ ਅੰਕ ਅਤੇ ਅੰਸ਼ਦੀਪ ਨੇ 92.6 ਫੀਸਦੀ ਅੰਕ ਪ੍ਰਾਪਤ ਕੀਤੇ ਹਨ। (Cbse Results)
ਸਕੂਲ ਪ੍ਰਸ਼ਾਸ਼ਿਕਾ ਡਾ. ਨਵਜੋਤ ਕੌਰ ਗਿੱਲ ਅਤੇ ਪ੍ਰਿੰਸੀਪਲ ਸ਼ਾਲੂ ਇੰਸਾਂ ਨੇ ਇਸ ਸਫ਼ਲਤਾ ਦਾ ਸਿਹਰਾ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਮਾਰਗ-ਦਰਸ਼ਨ ਨੂੰ ਦਿੱਤਾ ਨਾਲ ਹੀ ਉਨ੍ਹਾਂ ਨੇ ਵਿਦਿਆਰਥਣਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਵੀ ਕੀਤੀ ਅਤੇ ਪ੍ਰੀਖਿਆ ਦੇ ਸ਼ਾਨਦਾਰ ਨਤੀਜੇ ਪ੍ਰਾਪਤ ਕਰਨ ਲਈ ਸਾਰਿਆਂ ਨੂੰ ਵਧਾਈ ਦਿੱਤੀ। ਸਕੂਲ ਦੀ ਪ੍ਰਿੰਸੀਪਲ ਸ਼ਾਲੂ ਇੰਸਾਂ ਨੇ ਦੱਸਿਆ ਕਿ 12ਵੀਂ ਜਮਾਤ ਦੀ ਪ੍ਰੀਖਿਆ ਵਿੱਚ ਸਕੂਲ ਦੀਆਂ 61 ਵਿਦਿਆਰਥਣਾਂ ਨੇ ਭਾਗ ਲਿਆ, ਜਿਨ੍ਹਾਂ ਵਿੱਚੋਂ 7 ਵਿਦਿਆਰਥਣਾਂ ਨੇ 90 ਫੀਸਦੀ ਤੋਂ ਵੱਧ, 25 ਵਿਦਿਆਰਥਣਾਂ ਨੇ 89 ਫੀਸਦੀ ਤੋਂ ਵੱਧ ਅਤੇ 9 ਵਿਦਿਆਰਥਣਾਂ ਨੇ ਡਿਸਟਿੰਗਸ਼ਨ ਅੰਕ ਪ੍ਰਾਪਤ ਕੀਤੇ।
Cbse Results
ਸਕੂਲ ਦੀਆਂ ਵਿਦਿਆਰਥਣਾਂ ਕਮਲਦੀਪ, ਉਸ਼ਨਦੀਪ, ਗਰਿਮਾ ਅਤੇ ਕਾਜਲ ਸਿੰਘ ਨੇ 90 ਫੀਸਦੀ ਤੋਂ ਵੱਧ ਅੰਕ ਪ੍ਰਾਪਤ ਕੀਤੇ ਹਨ। ਪ੍ਰਿੰ. ਸ਼ਾਲੂ ਇੰਸਾਂ ਨੇ ਦੱਸਿਆ ਕਿ ਸਕੂਲ ਦੀਆਂ 66 ਵਿਦਿਆਰਥਣਾਂ ਨੇ 10ਵੀਂ ਜਮਾਤ ਦੀ ਪ੍ਰੀਖਿਆ ਵਿੱਚ ਭਾਗ ਲਿਆ, ਜਿਨ੍ਹਾਂ ਵਿੱਚੋਂ 20 ਵਿਦਿਆਰਥਣਾਂ ਨੇ ਮੈਰਿਟ ਨਾਲ ਪ੍ਰੀਖਿਆ ਪਾਸ ਕੀਤੀ, ਜਦੋਂਕਿ 4 ਵਿਦਿਆਰਥਣਾਂ ਨੇ ਡਿਸਟਿੰਕਸ਼ਨ ਨਾਲ ਪ੍ਰੀਖਿਆ ਪਾਸ ਕੀਤੀ। ਵਿਦਿਆਰਥਣ ਰੂਹਾਨੀ ਨੇ 94.2 ਫੀਸਦੀ ਅੰਕ ਲੈ ਕੇ ਪਹਿਲਾ, ਦਿਵਿਆ ਸੁਥਾਰ ਨੇ 88.8 ਫੀਸਦੀ ਅੰਕ ਲੈ ਕੇ ਦੂਜਾ ਅਤੇ ਹਰਪ੍ਰੀਤ ਕੌਰ 88.4 ਫੀਸਦੀ ਅੰਕ ਲੈ ਕੇ ਤੀਜੇ ਸਥਾਨ ’ਤੇ ਰਹੀ। ਉਨ੍ਹਾਂ ਦੱਸਿਆ ਕਿ ਵਿਦਿਆਰਥੀ ਗੁਰਪਵੀਤ ਨੇ ਭੂਗੋਲ ਅਤੇ ਰਾਜਨੀਤੀ ਸ਼ਾਸਤਰ ਵਿੱਚ 100 ਵਿੱਚੋਂ 100 ਅੰਕ, ਕਮਲਦੀਪ ਨੇ ਪੰਜਾਬੀ ਵਿੱਚ 100 ਵਿੱਚੋਂ 100 ਅੰਕ ਪ੍ਰਾਪਤ ਕੀਤੇ। ਇਸੇ ਤਰ੍ਹਾਂ ਪ੍ਰਾਚੀ ਨੇ ਅਕਾਊਂਟ ਵਿੱਚ 99 ਅਤੇ ਬਿਜ਼ਨਸ ਵਿੱਚ 99 ਅੰਕ ਪ੍ਰਾਪਤ ਕੀਤੇ ਹਨ। (Cbse Results)
ਸ਼ਾਹ ਸਤਿਨਾਮ ਜੀ ਬੁਆਇਜ਼ ਸਕੂਲ ਸ੍ਰੀ ਗੁਰੂਸਰ ਮੋਡੀਆ ਦਾ ਨਤੀਜਾ ਰਿਹਾ ਸ਼ਾਨਦਾਰ | Cbse Results
ਸ੍ਰੀ ਗੁਰੂਸਰ ਮੋਡੀਆ (ਸੁਨੀਲ ਸੇਤੀਆ)। ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ, ਨਵੀਂ ਦਿੱਲੀ ਵੱਲੋਂ ਐਲਾਨੇ ਗਏ 10ਵੀਂ ਅਤੇ 12ਵੀਂ ਦੇ ਨਤੀਜਿਆਂ ਵਿੱਚ ਸ਼ਾਹ ਸਤਿਨਾਮ ਜੀ ਬੁਆਇਜ਼ ਸਕੂਲ, ਸ਼੍ਰੀ ਗੁਰੂਸਰ ਮੋਡੀਆ ਦੇ ਹੋਣਹਾਰ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਸਕੂਲ ਦੇ ਪ੍ਰਿੰਸੀਪਲ ਨਰੋਤਮ ਇੰਸਾਂ ਨੇ ਦੱਸਿਆ ਕਿ 10ਵੀਂ ਜਮਾਤ ਦੇ ਵਿਦਿਆਰਥੀ ਗਗਨਪ੍ਰੀਤ ਨੇ ਗਣਿਤ ਵਿੱਚ 100 ਵਿੱਚੋਂ 100 ਅੰਕ ਪ੍ਰਾਪਤ ਕਰਕੇ 94 ਫ਼ੀਸਦੀ ਅੰਕ ਲੈ ਕੇ ਜਮਾਤ ਵਿੱਚੋਂ ਪਹਿਲਾ ਅਤੇ ਗੁਰਵਿੰਦਰ ਸਿੰਘ 93.6 ਫ਼ੀਸਦੀ ਅੰਕ ਲੈ ਕੇ ਦੂਜੇ ਸਥਾਨ ’ਤੇ ਰਿਹਾ। ਇਸੇ ਤਰ੍ਹਾਂ 12ਵੀਂ ਜਮਾਤ ਦੇ ਸਾਇੰਸ ਗਰੁੱਪ ਵਿੱਚ ਵਿਨੀਤ 90.2 ਫ਼ੀਸਦੀ ਅੰਕ ਲੈ ਕੇ ਪਹਿਲੇ ਸਥਾਨ ’ਤੇ ਰਿਹਾ। ਪ੍ਰਿੰ. ਨਰੋਤਮ ਇੰਸਾਂ ਨੇ ਇਸ ਸਫਲਤਾ ਦਾ ਸਿਹਰਾ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ਨੂੰ ਦਿੱਤਾ।
ਸ਼ਾਹ ਸਤਿਨਾਮ ਜੀ ਗਰਲਜ਼ ਸਕੂਲ ਤਾਰਾਨਗਰ ਦੀਆਂ ਵਿਦਿਆਰਥਣਾਂ ਨੇ ਫਿਰ ਰਚਿਆ ਇਤਿਹਾਸ | Cbse Results
ਤਾਰਾਨਗਰ। ਰਾਜਸਥਾਨ ਦੇ ਪੇਂਡੂ ਖੇਤਰ ਵਿੱਚ ਪੈਂਦੇ ਅਤੇ ਅੱਜ-ਕੱਲ੍ਹ ਸਿੱਖਿਆ ਸ਼ਹਿਰ ਕਹੇ ਜਾਂਦੇ ਤਾਰਾਨਗਰ ਇਲਾਕੇ ਦੇ ਸ਼ਾਹ ਸਤਿਨਾਮ ਜੀ ਗਰਲਜ਼ ਸਕੂਲ ਦਾ ਬੋਰਡ ਪ੍ਰੀਖਿਆ ਦਾ ਨਤੀਜਾ 100 ਫੀਸਦੀ ਮੈਰਿਟ ਨਾਲ ਰਿਹਾ। ਸਕੂਲ ਦੀ ਪ੍ਰਿੰਸੀਪਲ ਭਾਰਤੀ ਇੰਸਾਂ ਨੇ ਦੱਸਿਆ ਕਿ 10ਵੀਂ ਜਮਾਤ ਵਿੱਚ ਕੁੱਲ 22 ਵਿਦਿਆਰਥਣਾਂ ਸਨ, ਜਿਨ੍ਹਾਂ ਵਿੱਚੋਂ 17 ਵਿਦਿਆਰਥਣਾਂ ਨੇ ਮੈਰਿਟ ਹਾਸਲ ਕੀਤੀ ਹੈ। ਇਨ੍ਹਾਂ ’ਚ ਪ੍ਰੀਤੀ 95.40 ਫੀਸਦੀ, ਨੇਹਾ 95 ਫੀਸਦੀ, ਯਚਨਾ 92.8 ਫੀਸਦੀ, ਰੇਹਾ 90 ਫੀਸਦੀ, ਨਿਕਿਤਾ 90 ਫੀਸਦੀ, ਆਸਥਾ 87.6 ਫੀਸਦੀ, ਭੂਮਿਕਾ 87.6 ਫੀਸਦੀ, ਖੁਸ਼ਬੂ 86.4 ਫੀਸਦੀ, ਅੰਜੂ 86.2 ਫੀਸਦੀ, ਰਿਤਿਕਾ 85 ਫੀਸਦੀ, ਅਨੁਸ਼ਕਾ 84.2 ਫੀਸਦੀ, ਸਿਮਰਨ 83.2 ਫੀਸਦੀ, ਅਲੀਸ਼ਾ 82 ਫੀਸਦੀ, ਲਿਛਮਾ 81.8 ਫੀਸਦੀ, ਟੀਨਾ 81 ਫੀਸਦੀ, ਯਸ਼ਮੀਨ 80 ਫੀਸਦੀ, ਸੂਫੀਅਤ ਨੇ 80 ਫੀਸਦੀ ਅੰਕ ਪ੍ਰਾਪਤ ਕੀਤੇ।
ਇਸੇ ਤਰ੍ਹਾਂ 12ਵੀਂ ਆਰਟਸ ਜਮਾਤ ’ਚ ਕੁੱਲ 5 ਵਿਦਿਆਰਥਣਾਂ ਨੇ ਪ੍ਰੀਖਿਆ ਦਿੱਤੀ, ਜਿਨ੍ਹਾਂ ’ਚੋਂ 4 ਨੇ ਮੈਰਿਟ ਹਾਸਲ ਕੀਤੀ, ਜਿਨ੍ਹਾਂ ’ਚੋਂ ਪ੍ਰੀਤੀ ਨੇ 92.2 ਫੀਸਦੀ, ਸਪਨਾ ਨੇ 91 ਫੀਸਦੀ, ਜੋਤੀ ਚਰਨ ਨੇ 91 ਫੀਸਦੀ ਅਤੇ ਖੁਸ਼ੀ ਨੇ 81 ਫੀਸਦੀ ਅੰਕ ਪ੍ਰਾਪਤ ਕੀਤੇ। ਇਸ ਤਰ੍ਹਾਂ ਸਕੂਲ ਦੀਆਂ ਬੋਰਡ ਜਮਾਤਾਂ ਦਾ ਪ੍ਰੀਖਿਆ ਨਤੀਜਾ 100 ਫੀਸਦੀ ਮੈਰਿਟ ਨਾਲ ਰਿਹਾ। ਪ੍ਰੀਖਿਆ ਦੇ ਸ਼ਾਨਦਾਰ ਨਤੀਜੇ ਤੋਂ ਬਾਅਦ ਸਕੂਲ ਦੀ ਪ੍ਰਿੰਸੀਪਲ ਭਾਰਤੀ ਇੰਸਾਂ ਅਤੇ ਡੀਐੱਸਪੀ ਮੀਨਾਕਸ਼ੀ ਨੇ ਵਿਦਿਆਰਥਣਾਂ ਦਾ ਸਾਫਾ ਅਤੇ ਹਾਰ ਪਾ ਕੇ ਸੁਆਗਤ ਕੀਤਾ ਅਤੇ ਸਕੂਲ ਵੱਲੋਂ ਜੇਤੂ ਜਲੂਸ ਦੇ ਰੂਪ ਵਿੱਚ ਮੁੱਖ ਮਾਰਗਾਂ ਰਾਹੀਂ ਪੂਰੇ ਸ਼ਹਿਰ ਵਿੱਚ ਰੈਲੀ ਕੱਢੀ ਗਈ।
Cbse Results
ਰੈਲੀ ਦਾ ਵੱਖ-ਵੱਖ ਥਾਵਾਂ ’ਤੇ ਮੰਡੀ ਦੇ ਵਪਾਰੀਆਂ ਨੇ ਫੁੱਲਾਂ ਦੀ ਵਰਖਾ ਕਰਕੇ ਸ਼ਾਨਦਾਰ ਸਵਾਗਤ ਕੀਤਾ ਡੀਐੱਸਪੀ ਮੀਨਾਕਸ਼ੀ ਨੇ ਕਿਹਾ ਕਿ ਸ਼ਾਹ ਸਤਿਨਾਮ ਜੀ ਸਿੱਖਿਆ ਸੰਸਥਾਨ ਦਾ ਲੜਕੀਆਂ ਦੀ ਸਿੱਖਿਆ ਨੂੰ ਪ੍ਰਫੁੱਲਤ ਕਰਨ ਵਿੱਚ ਅਹਿਮ ਰੋਲ ਹੈ ਅਤੇ ਮੈਂ ਖੁਸ਼ਕਿਸਮਤ ਹਾਂ ਕਿ ਮੈਨੂੰ ਦੇਸ਼ ਦੇ ਭਵਿੱਖ ਨਾਲ ਖੁਸ਼ੀ ਮਨਾਉਣ ਦੇ ਜਸ਼ਨ ਵਿੱਚ ਸ਼ਾਮਲ ਹੋਣ ਦਾ ਮੌਕਾ ਮਿਲਿਆ ਹੈ। ਡੀਐੱਸਪੀ ਮੀਨਾਕਸ਼ੀ ਨੇ ਮੈਰਿਟ ਵਿੱਚ ਆਉਣ ਵਾਲੀਆਂ ਸਾਰੀਆਂ ਵਿਦਿਆਰਥਣਾਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ। ਪ੍ਰਿੰਸੀਪਲ ਭਾਰਤੀ ਇੰਸਾਂ ਨੇ ਕਿਹਾ ਕਿ ਅੱਜ ਸਕੂਲ ਨੂੰ ਜੋ ਖੁਸ਼ੀ ਦਾ ਮੌਕਾ ਮਿਲਿਆ ਹੈ, ਉਹ ਸਭ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਬਦੌਲਤ ਹੈ।
ਸਾਰੇ ਬੱਚੇ ਪੂਜਨੀਕ ਗੁਰੂ ਜੀ ਦੇ ਦਰਸਾਏ ਟਿੱਪਸ ਅਨੁਸਾਰ ਸਿੱਖਿਆ ਪ੍ਰਾਪਤ ਕਰਦੇ ਹਨ। ਪ੍ਰਿੰ. ਭਾਰਤੀ ਇੰਸਾਂ ਨੇ ਇਸ ਸਭ ਦਾ ਸਿਹਰਾ ਪੂਜਨੀਕ ਗੁਰੂ ਜੀ ਅਤੇ ਬੱਚਿਆਂ ਦੀ ਮਿਹਨਤ ਨੂੰ ਦਿੱਤਾ। ਇਸ ਮੌਕੇ ਰਾਜਵੀਰ, ਆਮਰਪਾਲੀ, ਪ੍ਰੇਮਚੰਦ, ਪ੍ਰਭੂਦਿਆਲ ਦਾਤਾਰਾਮ, ਪ੍ਰਭੂਰਾਮ, ਇਮੀਚੰਦ, ਰਾਜਪਾਲ, ਜਗਦੀਸ਼, ਸ਼ਿਆਮਲਾਲ, ਬਾਦੋ, ਸਰਿਤਾ, ਪੁਸ਼ਪਾ, ਕ੍ਰਿਸ਼ਨ, ਸਕੂਲ ਸਟਾਫ਼ ਤੋਂ ਰੇਖਾ, ਰੀਨਾ, ਪ੍ਰਵੀਨ, ਅੰਜੂ, ਸੋਨਿਕਾ, ਅਲਕਾ, ਮਨੀਸ਼ਾ, ਕਾਂਤਾ, ਪੂਜਾ, ਦੀਪਿਕਾ, ਅਨੁ ਸਮੇਤ ਬੱਚਿਆਂ ਦੇ ਮਾਪੇ ਅਤੇ ਬੱਚੇ ਹਾਜ਼ਰ ਸਨ।
Also Read : ਗਰਮੀ ਕੱਢੇਗੀ ਵੱਟ, ਮੌਸਮ ਵਿਭਾਗ ਵੱਲੋਂ ਲੂ ਦਾ ਅਲਰਟ ਜਾਰੀ