ਸੀਵੀਸੀ ਦੋ ਹਫਤੇ ‘ਚ ਸੀਬੀਆਈ ਮਾਮਲੇ ਦੀ ਜਾਂਚ ਕਰੇ: ਸੁਪਰੀਮ ਕੋਰਟ

CBI Row, Notices, Parties Concerned Asks, CVC, Complete, Probe 2 Weeks

ਜਾਂਚ ਕਰਨ ਤੇ ਦੋ ਹਫਤਿਆਂ ‘ਚ ਰਿਪੋਰਟ ਪੇਸ਼ ਕਰਨ ਦੇ ਦਿੱਤੇ ਆਦੇਸ਼ (CVC)

ਏਜੰਸੀ, ਨਵੀਂ ਦਿੱਲੀ, 26 ਅਕਤੂਬਰ

ਸੁਪਰੀਮ ਕੋਰਟ ਨੇ ਅੱਜ ਕੇਂਦਰੀ ਸਾਵਧਾਨੀ ਆਯੋਗ (ਸੀਵੀਸੀ) (CVC) ਨੂੰ ਕੇਂਦਰੀ ਜਾਂਚ ਬਿਓਰੋ (ਸੀਬੀਆਈ) ਨਿਦੇਸ਼ਕ ਆਲੋਕ ਵਰਮਾ ਖਿਲਾਫ ਜਾਂਚ ਕਰਨ ਤੇ ਦੋ ਹਫਤਿਆਂ ‘ਚ ਰਿਪੋਰਟ ਪੇਸ਼ ਕਰਨ ਦੇ ਆਦੇਸ਼ ਦਿੱਤਾ ਹਨ। ਮੁੱਖ ਜੱਜ ਰੰਜਨ ਗੋਗੋਈ ਦੀ ਪ੍ਰਧਾਨਗੀ ਵਾਲੀ ਤਿੰਨ ਮੈਂਬਰੀ ਦੀ ਬੈਂਚ ਨੇ ਸੀਬੀਆਈ ਨਿਦੇਸ਼ਕ ਆਲੋਕ ਵਰਮਾ ਦੀ ਪੁਟੀਸ਼ਨ ‘ਤੇ ਸੁਣਵਾਈ ਕਰਦਿਆਂ ਕੇਂਦਰ ਤੇ ਸੀਵੀਸੀ ਨੂੰ ਵੀ ਨੋਟਿਸ ਜਾਰੀ ਕੀਤਾ ਹੈ। ਮੁੱਖ ਜੱਜ ਗੋਗੋਈ, ਜਸਟਿਸ ਸੰਜੈ ਕਿਸ਼ਨ ਕੌਲ ਤੇ ਜਸਟਿਸ ਕੇ ਐਮ ਜੋਸਫੇ ਵਾਲੀ ਤਿੰਨ ਮੈਂਬਰੀ ਬੈਂਚ ਨੇ ਸੁਪਰੀਮ ਕੋਰਟ ਦੇ ਸਾਬਕਾ ਜੱਜ ਏਕੇ ਪਟਨਾਇਕ ਦੀ ਦੇਖਰੇਖ ‘ਚ ਇਹ ਪੂਰੀ ਜਾਂਚ ਕਰਨ ਦਾ ਆਦੇਸ਼ ਦਿੱਤਾ ਹੈ। ਵਰਮਾ ਨੇ ਖੁਦ ਨੂੰ ਛੁੱਟੀ ‘ਤੇ ਭੇਜਣ ਦੇ ਕੇਂਦਰ ਸਰਕਾਰ ਦੇ ਫੈਸਲੇ ਖਿਲਾਫ ਬੁੱਧਵਾਰ ਨੂੰ ਇੱਕ ਪੁਟੀਸ਼ਨ ਦਰਜ ਕੀਤੀ ਸੀ। (CVC)

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।