ਹਥਿਆਰ ਲਾਈਸੰਸ ਮਾਮਲੇ ’ਚ ਸੀਬੀਆਈ ਨੇ 22 ਟਿਕਾਣਿਆਂ ’ਤੇ ਮਾਰੇ ਛਾਪੇ

ਸਾਰੇ ਮੁਖ ਮਾਰਗਾਂ ਨੂੰ ਕੀਤਾ ਗਿਆ ਸੀਲ

ਸ੍ਰੀਨਗਰ। ਕੇਂਦਰੀ ਜਾਂਚ ਏਜੰਸੀ (ਸੀਬੀਆਈ) ਨੇ ਸ਼ਨਿੱਚਰਵਾਰ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ-ਕਸ਼ਮੀਰ ’ਚ ਬੰਦੂਕ ਲਾਈਸੰਸ ਦੇ ਫਰਜੀਵਾੜੇ ਨਾਲ ਸਬੰਧਿਤ ਮਾਮਲਿਆਂ ’ਚ ਸੂਬੇ ਦੇ 22 ਟਿਕਾਣਿਆਂ ’ਤੇ ਛਾਪੇਮਾਰੀ ਕੀਤੀ ਅਧਿਕਾਰਿਕ ਸੂਤਰਾਂ ਨੇ ਕਿਹਾ ਕਿ ਸੀਬੀਆਈ ਅਧਿਕਾਰੀਆਂ ਨੇ ਪੁਲਿਸ ਤੇ ਕੇਂਦਰੀ ਰਿਜ਼ਰਵ ਪੁਲਿਸ ਬਲ (ਸੀਆਰਪੀਐਫ) ਦੀ ਮੱਦਦ ਨਾਲ ਸਵੇਰ ਤੋਂ ਕਸ਼ਮੀਰ ਸੰਭਾਗ ਦੇ 12 ਤੇ ਜੰਮੂ ਸੰਭਾਗ ਦੇ 10 ਟਿਕਾਣਿਆਂ ’ਤੇ ਛਾਪੇਮਾਰੀ ਕੀਤੀ ਉਨ੍ਹਾਂ ਦੱਸਿਆ ਕਿ ਇਨ੍ਹਾਂ ਟਿਕਾਣਿਆਂ ਵੱਲ ਜਾਣ ਵਾਲੇ ਸਾਰੇ ਮੁਖ ਮਾਰਗਾਂ ਨੂੰ ਸੀਲ ਕਰ ਦਿੱਤਾ ਗਿਆ।

ਇਨ੍ਹਾਂ 12 ਟਿਕਾਣਿਆਂ ’ਚ ਜਨਜਾਤੀ ਮਾਮਲਿਆਂ ਦੇ ਵਿਭਾਗ ਸਕੱਤਰ, ਜੰਮੂ ਕਸ਼ਮੀਰ ਸਰਕਾਰ ਤੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਮਿਸ਼ਨ ਯੂਥ ਜੰਮੂ-ਕਸ਼ਮੀਰ ਤੇ ਕੌਸ਼ਲ ਵਿਕਾਸ ਡਾ. ਸ਼ਾਹਿਦ ਇਕਬਾਲ ਚੌਧਰੀ ਦਾ ਸ੍ਰੀਨਗਰ ’ਚ ਤੁਲਸੀ ਬਾਗ ਸਥਿਤ ਸਰਕਾਰੀ ਕੁਆਰਟਰ ਵੀ ਸ਼ਾਮਲ ਹੈ ਸੂਤਰਾਂ ਅਨੁਸਾਰ ਚੌਧਰੀ ਨੇ ਰਾਜੌਰੀ ਤੇ ਸ੍ਰੀਨਗਰ ਦੇ ਕਮਿਸ਼ਨਰ ਵਜੋਂ ਆਪਣੀ ਸੇਵਾ ਦਿੱਤੀ ਸੀ ਅੰਤਿਮ ਰਿਪੋਰਟ ਮਿਲਣ ਤੱਕ ਛਾਪੇਮਾਰੀ ਜਾਰੀ ਸੀ ਸੀਬੀਆਈ ਨੇ ਮਾਰਚ 2020 ’ਚ ਕੁਪਵਾੜਾ ਦੇ ਸਾਬਕਾ ਜ਼ਿਲ੍ਹਾ ਮੈਜਿਸਟ੍ਰੇਟ ਭਾਰਤੀ ਪ੍ਰਸ਼ਾਸਨਿਕ ਸੇਵਾ ਦੇ ਅਧਿਕਾਰੀ ਰਾਜੀਵ ਰੰਜਨ ਤੇ ਇਤਰੀਤ ਹੁਸਨੈ ਰਫੀਕੀ ਨੂੰ ਗ੍ਰਿਫ਼ਤਾਰ ਕੀਤਾ ਸੀ ਸੀਬੀਆਈ ਨੇ 2018 ’ਚ ਜੰਮੂ ਕਸ਼ਮੀਰ ਪੁਲਿਸ ਤੋਂ ਬੰਦੂਕ ਲਾਈਸੰਸ ਰੈਕੇਟ ਦੀ ਜਾਂਚ ਆਪਣੇ ਹੱਥਾਂ ’ਚ ਲੈ ਲਈ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ