Online Fraud: ਸਾਵਧਾਨ! ਤੁਸੀ ਏਦਾਂ ਵੀ ਹੋ ਸਕਦੇ ਓ ਆਨਲਾਈਨ ਠੱਗੀ ਦਾ ਸ਼ਿਕਾਰ

Online-Fraud
ਤਪਾ ਦੇ ਲੋਹਾ ਵਪਾਰੀ ਨੂੰ ਠੱਗ ਵੱਲੋ ਪੈਮੇਂਟ ਕਰਨ ਦੇ ਭੇਜੇ ਗਏ ਨਕਲੀ ਮੈਸੇਜ।

Online Fraud: (ਸੁਰਿੰਦਰ ਕੁਮਾਰ) ਤਪਾ। ਆਨਲਾਈਨ ਠੱਗੀ ਪੰਜਾਬ ’ਚ ਬਹੁਤ ਤੇਜ਼ੀ ਨਾਲ ਵਧ ਰਹੀ ਹੈ। ਜਿਸ ਨਾਲ ਲੋਕਾਂ ਨੂੰ ਲੱਖਾਂ ਰੁਪਏ ਦਾ ਚੂਨਾ ਲੱਗ ਰਿਹਾ ਹੈ। ਇਸੇ ਤਰ੍ਹਾਂ ਆਨਲਾਈਨ ਠੱਗਾਂ ਨੇ ਬੀਤੇ ਸ਼ਨਿੱਚਰਵਾਰ ਤਪਾ ਦੇ ਇੱਕ ਲੋਹਾ ਵਪਾਰੀ ਨੂੰ ਆਪਣਾ ਸ਼ਿਕਾਰ ਬਣਾਉਣ ਦੀ ਕੋਸ਼ਿਸ਼ ਕੀਤੀ। ਉਕਤ ਠੱਗ ਨੇ ਫੋਨ ਨੰਬਰ 86849-71379 ਤੋਂ ਗੱਲ ਕਰਦੇ ਹੋਏ ਆਪਣਾ ਨਾਂਅ ਮਨਜੀਤ ਸਿੰਘ ਦੱਸ ਕੇ ਕਿਹਾ ਕਿ ਅਸੀਂ ਤੁਹਾਡੇ ਖਾਤੇ ਵਿੱਚ ਪੈਸੇ ਪਾਉਣੇ ਹਨ ਤੁਸੀਂ ਆਪਣਾ ਅਕਾਊਂਟ ਨੰਬਰ ਜਾਂ ਗੂਗਲ-ਪੇ ਨੰਬਰ ਦੱਸੋ ਤਾਂ ਕਿ ਮੈਂ ਉਸ ਵਿੱਚ ਪੈਸੇ ਪਾ ਸਕਾਂ।

ਇਸ ਸਬੰਧੀ ਲੋਹਾ ਵਪਾਰੀ ਪੰਕਜ ਸਿੰਗਲਾ ਨੇ ਦੱਸਿਆ ਕਿ ਉਹਨਾਂ ਨੇ ਉਸਨੂੰ ਆਪਣਾ ਗੂਗਲ ਪੇ ਫੋਨ ਨੰਬਰ ਦੱਸ ਦਿੱਤਾ ਕਿਉਂਕਿ ਉਸ ਦਿਨ ਹੀ ਖਾਤੇ ’ਚ ਰਕਮ ਪਾਉਣ ਦੀ ਗੱਲ ਸਥਾਨਕ ਕਿਸੇ ਵਿਅਕਤੀ ਨਾਲ ਹੋਈ ਸੀ। ਜਿਸ ’ਤੇ ਉਸਨੇ ਕਿਹਾ ਕਿ ਪਹਿਲਾਂ ਉਹ 10 ਰੁਪਏ ਪਾ ਕੇ ਕਨਫਰਮ ਕਰ ਰਿਹਾ ਹੈ ਉਸਨੇ ਉਸ ਦੇ ਨੰਬਰ ’ਤੇ 10 ਰੁਪਏ ਭੇਜ ਦੇਣ ਦਾ ਮੈਸੇਜ ਮੈਨੂੰ ਭੇਜ ਦਿੱਤਾ ਅਤੇ ਫੋਨ ਲਾ ਕੇ ਪੈਸੇ ਪੁੱਜਣ ਬਾਰੇ ਪੁੱਛਿਆਂ ਉਹਨਾਂ ਜਲਦੀ ’ਚ ਮੈਸੇਜ ਦੇਖ ਹੀ ਹਾਂ ਕਹਿ ਦਿੱਤਾ।

ਇਸੇ ਤਰ੍ਹਾਂ ਫਿਰ ਉਸਨੇ ਪੰਜ ਹਜ਼ਾਰ ਰੁਪਏ ਹੋਰ ਪਾ ਕੇ ਤੇ ਮੈਸੇਜ ਭੇਜ ਕੇ ਦੇਖਣ ਲਈ ਕਿਹਾ ਤਾਂ ਉਸ ਨੇ ਫਿਰ ਮੈਸੇਜ ਦੇਖ ਕੇ ਹਾਂ ਕਹਿ ਦਿੱਤੀ। ਇਸ ਤੋਂ ਬਾਅਦ ਉਸ ਨੇ ਕਿਹਾ ਕਿ ਉਹ ਤਿੰਨ ਹਜ਼ਾਰ ਰੁਪਏ ਹੋਰ ਤੁਹਾਡੇ ਖਾਤੇ ਵਿੱਚ ਪਾ ਰਿਹਾ ਹੈ ਅਤੇ ਉਹ ਪਹਿਲਾਂ ਵਾਂਗ ਹੀ ਮੈਸੇਜ ਕਰਕੇ ਪੁੱਛਣ ਲੱਗਾ ਅਤੇ ਜਲਦੀ-ਜਲਦੀ ਕਹਿਣ ਲੱਗਾ ਕਿ ਉਸ ਕੋਲੋਂ ਗਲਤੀ ਨਾਲ 30 ਹਜ਼ਾਰ ਰੁਪਏ ਤੁਹਾਡੇ ਖਾਤੇ ਵਿੱਚ ਪੈ ਗਏ ਹਨ ਮੈਂ ਤੁਹਾਨੂੰ ਨੰਬਰ ਦੱਸ ਰਿਹਾ ਹਾਂ, ਗੂਗਲ ਪੇ ਖੋਲ੍ਹ ਕੇ ਉਸ ’ਤੇ ਤੁਸੀਂ ਆਪਣੇ ਪੈਸੇ ਰੱਖ ਕੇ ਬਾਕੀ ਪੈਸੇ ਉਸ ਦੇ ਖਾਤੇ ਵਿੱਚ ਵਾਪਸ ਕਰ ਦਿਓ। Online Fraud

ਇਹ ਵੀ ਪੜ੍ਹੋ: Rajasthan News: ਰਾਜਸਥਾਨ ’ਚ ਤਿੰਨ ਥਾਵਾਂ ‘ਤੇ ਬੰਬ ਦੀ ਧਮਕੀ ਨਾਲ ਦਹਿਸ਼ਤ, ਜਾਂਚ ਜਾਰੀ

ਪੰਕਜ ਨੇ ਦੱਸਿਆ ਕਿ ਉਸ ਨੇ ਇੱਕ ਵਾਰ ਫੇਰ ਉਸਦੇ ਕੀਤੇ ਮੈਸੇਜ ਨੂੰ ਦੇਖ ਕੇ ਹੀ ਹਾਂ ਕਹਿ ਦਿੱਤੀ ਤੇ ਕਿਹਾ ਕਿ ਤੁਸੀਂ ਆ ਕੇ ਦੁਕਾਨ ਤੋਂ ਵਾਪਿਸ ਨਗਦ ਲੈ ਜਾਓ। ਪਰ ਉਹ ਵਾਰ-ਵਾਰ ਗੂਗਲ ਪੇ ’ਤੇ ਇਹ 95099-84862 ਨੰਬਰ ਲਗਵਾ ਕੇ ਰਕਮ ਪੁਵਾਉਣ ਦਾ ਜ਼ੋਰ ਪਾ ਰਿਹਾ ਸੀ, ਜਦੋਂ ਮੈਂ ਉਸਨੂੰ ਨਾਂਅ ਪੁੱਛਿਆ ਤਾਂ ਉਸਨੇ ਸੰਗੀਤਾ ਨਾਂਅ ਦੱਸਿਆ ਤੇ ਉਹ ਮੈਨੂੰ ਹੋਰ ਪ੍ਰੈਸ਼ਰ ਕਰ ਰਿਹਾ ਸੀ ਕਿ ਨਾਂਅ ਗੂਗਲ ਪੇ ਤੋਂ ਮੈਂ ਹੀ ਉਸਨੂੰ ਸਪੱਸ਼ਟ ਕਰਾਂ ਅਤੇ ਜਲਦੀ ਪੈਮੇਂਟ ਕਰ ਦੇਵਾਂ।

ਪਰ ਫੇਰ ਇੱਕ ਦਮ ਮੈਨੂੰ ਖਿਆਲ ਆਇਆ ਤੇ ਆਪਣਾ ਗੂਗਲ ਪੇ ਖਾਤਾ ਚੈੱਕ ਕੀਤਾ ਤਾਂ ਉਸ ਵਿੱਚ ਕੋਈ ਵੀ ਰਕਮ ਕਿਸੇ ਨੰਬਰ ਤੋਂ ਨਹੀਂ ਆਈ ਹੋਈ ਸੀ ਜਿਸ ’ਤੇ ਮੈਂ ਹੈਰਾਨ ਹੋਇਆ ਅਤੇ ਫੋਨ ’ਤੇ ਹੀ ਉਸਨੂੰ ਕਿਹਾ ਕਿ ਮੇਰੇ ਖਾਤੇ ’ਚ ਕੋਈ ਰਕਮ ਤੁਹਾਡੀ ਭੇਜੀ ਹੋਈ ਨਹੀਂ ਆਈ ਤਾਂ ਉਹ ਗਲਤ ਭਾਸ਼ਾ ਦੀ ਵਰਤੋਂ ਕਰਨ ਲੱਗਾ ਜਦ ਮੈਂ ਉਕਤ ਉਸ ਵੱਲੋਂ ਆਏ ਮੈਸੇਜ ਤਸੱਲੀ ਨਾਲ ਚੈੱਕ ਕੀਤੇ ਤਾਂ ਉਹ ਉਸਦੇ ਫੋਨ ਨੰਬਰ ਤੋਂ ਟਾਈਪ ਕੀਤੇ ਹੋਏ ਟੈਕਸਟ ਮੈਸਜ ਸਨ ਨਾ ਕਿ ਬੈਂਕ ਵੱਲੋਂ ਰਕਮ ਜਮ੍ਹਾਂ ਹੋਣ ਬਾਰੇ ਕੋਈ ਮੈਸਜ ਸੀ। ਇਸ ਤਰ੍ਹਾਂ ਉਕਤ ਵਪਾਰੀ ਪੰਕਜ ਸਿੰਗਲਾ ਆਨਲਾਈਨ ਠੱਗੀ ਦਾ ਸ਼ਿਕਾਰ ਹੋਣ ਤੋਂ ਬਚ ਗਿਆ।