ਸਾਵਧਾਨ ! ਅਕਤੂਬਰ ਵਿੱਚ ਫਿਰ ਸਿਖਰ ‘ਤੇ ਹੋ ਸਕਦਾ ਹੈ ਕੋਰੋਨਾ, ਬੱਚਿਆਂ ਨੂੰ ਲੈਕੇ ਚਿੰਤਤ ਸਰਕਾਰ

ਸਾਵਧਾਨ ! ਅਕਤੂਬਰ ਵਿੱਚ ਫਿਰ ਸਿਖਰ ‘ਤੇ ਹੋ ਸਕਦਾ ਹੈ ਕੋਰੋਨਾ, ਬੱਚਿਆਂ ਨੂੰ ਲੈਕੇ ਚਿੰਤਤ ਸਰਕਾਰ

ਨਵੀਂ ਦਿੱਲੀ। ਬੇਸ਼ਕ ਦੇਸ਼ ਵਿੱਚ ਕੋਰੋਨਾ ਦੀ ਲਹਿਰ ਹੌਲੀ ਹੋ ਗਈ ਹੈ। ਫਿਰ ਵੀ ਖ਼ਤਰਾ ਅਜੇ ਪੂਰੀ ਤਰ੍ਹਾਂ ਖਤਮ ਨਹੀਂ ਹੋਇਆ ਹੈ। ਕੇਂਦਰੀ ਗ੍ਰਹਿ ਮੰਤਰਾਲੇ ਦੁਆਰਾ ਗਠਿਤ ਕਮੇਟੀ ਦੇ ਅਨੁਸਾਰ, ਕੋਰੋਨਾ ਵਾਇਰਸ (ਕੋਵਿਡ 19) ਦੀ ਤੀਜੀ ਲਹਿਰ ਅਕਤੂਬਰ ਦੇ ਆਸ ਪਾਸ ਆਪਣੇ ਸਿਖਰ ‘ਤੇ ਪਹੁੰਚ ਸਕਦੀ ਹੈ। ਇਹ ਬੱਚਿਆਂ ਅਤੇ ਬਾਲਗਾਂ ਨੂੰ ਵੀ ਗੰਭੀਰਤਾ ਨਾਲ ਪ੍ਰਭਾਵਤ ਕਰ ਸਕਦਾ ਹੈ। ਪ੍ਰਧਾਨ ਮੰਤਰੀ ਦਫਤਰ (ਪੀਐਮਓ) ਨੂੰ ਸੌਂਪੀ ਆਪਣੀ ਰਿਪੋਰਟ ਵਿੱਚ, ਕਮੇਟੀ ਡਾਕਟਰਾਂ, ਸਟਾਫ ਅਤੇ ਵੈਂਟੀਲੇਟਰਾਂ ਅਤੇ ਐਂਬੂਲੈਂਸਾਂ ਵਰਗੇ ਉਪਕਰਣਾਂ ਸਮੇਤ ਬਾਲ ਸਹੂਲਤਾਂ ਦੀ ਸਖਤ ਜ਼ਰੂਰਤ ਬਾਰੇ ਗੱਲ ਕਰਦੀ ਹੈ।

ਰਿਪੋਰਟ ਦੇ ਅਨੁਸਾਰ, ਐਮਐਚਏ ਦੇ ਨੈਸ਼ਨਲ ਇੰਸਟੀਚਿਊਟ ਆਫ ਡਿਜ਼ਾਸਟਰ ਮੈਨੇਜਮੈਂਟ ਦੇ ਅਧੀਨ ਮਾਹਿਰਾਂ ਦੀ ਇੱਕ ਕਮੇਟੀ ਦਾ ਗਠਨ ਕੀਤਾ ਗਿਆ ਸੀ। ਰਿਪੋਰਟ ਵਿੱਚ, ਮਾਹਰਾਂ ਨੇ ਹੋਰ ਬਿਮਾਰੀਆਂ ਵਾਲੇ ਬੱਚਿਆਂ ਅਤੇ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਲਈ ਵਾਇਰਸ ਵਿWੱਧ ਟੀਕਾਕਰਨ ਮੁਹਿੰਮਾਂ ਨੂੰ ਤਰਜੀਹ ਦੇਣ ਬਾਰੇ ਵੀ ਲਿਖਿਆ।

ਮਹੱਤਵਪੂਰਨ ਗੱਲ ਇਹ ਹੈ ਕਿ ਦੇਸ਼ ਦੇ ਡਰੱਗ ਰੈਗੂਲੇਟਰਾਂ ਨੇ 12 ਸਾਲ ਤੋਂ ਵੱਧ ਉਮਰ ਦੇ ਬੱਚਿਆਂ ਲਈ ਜ਼ਾਇਡਸ ਕੈਡੀਲਾ ਦੇ ਜ਼ਾਇਕੋਵ ਡੀ ਟੀਕੇ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ ਮੁਹਿੰਮ ਅਜੇ ਸ਼ੁਰੂ ਹੋਣੀ ਬਾਕੀ ਹੈ। ਇਸ ਤੋਂ ਪਹਿਲਾਂ, ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਸੰਕੇਤ ਦਿੱਤਾ ਸੀ ਕਿ ਸਤੰਬਰ ਤੋਂ ਬੱਚਿਆਂ ਨੂੰ ਵਾਇਰਸ ਦੇ ਵਿWੱਧ ਟੀਕੇ ਦੀ ਖੁਰਾਕ ਮਿਲਣੀ ਸ਼ੁਰੂ ਹੋ ਸਕਦੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ