ਸਾਥੀ ਭੱਜਣ ‘ਚ ਹੋਏ ਸਫਲ
ਮੇਰਠ, ਏਜੰਸੀ। ਉਤਰ ਪ੍ਰਦੇਸ਼ ‘ਚ ਮੇਰਠ ਦੇ ਸਰਧਨਾ ਖੇਤਰ ‘ਚ ਮੰਗਲਵਾਰ ਸਵੇਰੇ ਹੋਏ ਪੁਲਿਸ ਮੁਕਾਬਲੇ ‘ਚ ਇੱਕ ਪਸ਼ੂ ਤਸਕਰ ਮਾਰਿਆ ਗਿਆ ਜਦੋਂ ਕਿ ਉਸ ਦੇ ਹੋਰ ਸਾਥੀ ਭੱਜਣ ‘ਚ ਸਫਲ ਰਹੇ। ਪੁਲਿਸ ਬੁਲਾਰੇ ਨੇ ਦੱਸਿਆ ਕਿ ਸਵੇਰੇ ਲਗਭਗ ਸਵਾ ਤਿੰਨ ਵਜੇ ਸੂਚਨਾ ਮਿਲੀ ਕਿ ਕੁਝ ਪਸ਼ੂ ਤਸਕਰ ਚਾਰ ਸਰਕਾਰੀ ਸਾਨ੍ਹ ਲੱਦ ਕੇ ਇੱਕ ਵਾਹਨ ‘ਚ ਲਿਜਾ ਰਹੇ ਹਨ। ਪੁਲਿਸ ਦਲ ਨੇ ਪਸ਼ੂ ਤਸਕਰਾਂ ਨੂੰ ਰੋਕਣ ਦਾ ਯਤਨ ਕੀਤਾ ਤਾਂ ਪਹਿਲਾਂ ਉਹਨਾਂ ਨੇ ਚਲਦੇ ਵਾਹਨ ‘ਤੇ ਪੁਲਿਸ ‘ਤੇ ਪਥਰਾਅ ਕਰ ਦਿੱਤਾ ਅਤੇ ਗੋਲੀ ਚਲਾਉਂਦੇ ਹੋਏ ਭੱਜਣ ਲੱਗੇ। ਇਸ ਘਟਨਾ ‘ਚ ਸੱਟ ਲੱਗਣ ਕਾਰਨ ਸਬ ਇੰਸਪੈਕਟਰ ਓਮ ਪ੍ਰਕਾਸ਼ ਪਾਠਕ ਜ਼ਖਮੀ ਹੋ ਗਿਆ। ਪੁਲਿਸ ਨੇ ਗੋਲੀ ਚਲਾਈ ਜੋ ਪਸ਼ੂ ਤਸਕਰ ਇਰਸ਼ਾਦ ਦੇ ਸਿਰ ‘ਚ ਲੱਗੀ। ਗੰਭੀਰ ਹਾਲਤ ‘ਚ ਪਸ਼ੂ ਤਸਕਰ ਨੂੰ ਮੇਰਠ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ। ਸਰਧਾਨਾ ਕੋਤਵਾਲੀ ਦੇ ਇੰਚਾਰਜ ਪ੍ਰਸ਼ਾਂਤ ਕਪਿਲ ਅਨੁਸਾਰ ਪਸ਼ੂ ਤਸਕਰਾਂ ਦੀ ਗਿਣਤੀ ਲਗਭਗ ਅੱਠ ਸੀ। ਪੁਲਿਸ ਫਰਾਰ ਪਸ਼ੂ ਤਸਕਰਾਂ ਦੀ ਭਾਲ ਕਰ ਰਹੀ ਹੈ। (Pile)
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।