ਅਣਪਛਾਤੀ ਕਾਰ ’ਚੋਂ 40 ਲੱਖ ਦੀ ਨਗਦੀ ਬਰਾਮਦ, ਜਾਂਚ ’ਚ ਜੁਟੀ ਪੁਲਿਸ

Crime News
ਸੰਕੇਤਕ ਫੋਟੋ।

ਜਗਰਾਓਂ (ਜਸਵੰਤ ਰਾਏ)। ਸਥਾਨਕ ਤਹਿਸੀਲ ਦੇ ਮੇਨ ਚੌਂਕ ਵਿਖ਼ੇ ਪੁਲਿਸ ਵੱਲੋਂ ਅਣਪਛਾਤੇ ਵਿਅਕਤੀਆਂ ਦੀ ਕਾਰ ਵਿੱਚੋਂ ਤਕਰੀਬਨ 40 ਲੱਖ ਤੋਂ ਵੀ ਵੱਧ ਦੀ ਨਕਦ ਰਾਸ਼ੀ ਬਰਾਮਦ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਸਥਾਨਕ ਤਹਿਸੀਲ ਦੇ ਮੇਨ ਚੌਕ ’ਚ ਟਰੈਫਿਕ ਪੁਲਿਸ ਵੱਲੋਂ ਚੈਕਿੰਗ ਦੌਰਾਨ ਫਿਰੋਜ਼ਪੁਰ ਪਾਸਿਓਂ ਆ ਰਹੀ ਵਰਨਾ ਕਾਰ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਕਾਰ ਸਵਾਰਾਂ ਨੇ ਕਾਰ ਰੋਕਣ ਦੀ ਥਾਂ ਚੌਂਕ ਦੇ ਖੱਬ ਪਾਸੇ ਸਿੱਧਵਾਂ ਬੇਟ ਰੋਡ ਵੱਲ ਨੂੰ ਭਜਾ ਕੇ ਲੈ ਗਏ। (Cash Recovered)

ਜਿਸ ਤੋਂ ਬਾਅਦ ਪੁਲਿਸ ਵੱਲੋਂ ਪਿੱਛਾ ਕੀਤਾ ਗਿਆ, ਪਿੱਛੇ ਲੱਗੀ ਪੁਲਿਸ ਨੂੰ ਦੇਖਦਿਆਂ ਕਾਰ ਸਵਾਰ ਗੱਡੀ ਛੱਡ ਕੇ ਫਰਾਰ ਹੋ ਗਏ। ਗੱਡੀ ਦੀ ਤਲਾਸ਼ੀ ਕਰਨ ’ਤੇ ਪੁਲਿਸ ਨੂੰ 40 ਲੱਖ ਰੁਪਏ ਤੋਂ ਵੀ ਵੱਧ ਦੀ ਬਰਾਮਦਗੀ ਕੀਤੀ। ਜਿਸ ਸਬੰਧੀ ਪੁਲਿਸ ਨੇ ਕਾਰਵਾਈ ਕਰਦਿਆਂ ਗੱਡੀ ਅਤੇ ਰਕਮ ਕਬਜ਼ੇ ’ਚ ਲੈ ਕੇ ਅੱਗੇ ਦੀ ਜਾਂਚ ਕੀਤੀ ਜਾ ਰਹੀ ਹੈ। (Cash Recovered)

Also Read : ਰਿਸ਼ਭ ਪੰਤ ਹੋਣਗੇ IPL ’ਚ ਦਿੱਲੀ ਕੈਪੀਟਲਸ ਦੇ ਕਪਤਾਨ, ਚੇਅਰਮੈਨ ਪਾਰਥ ਜਿੰਦਲ ਨੇ ਕੀਤਾ ਐਲਾਨ

LEAVE A REPLY

Please enter your comment!
Please enter your name here