ਇਸਲਾਮਾਬਾਦ, ਏਜੰਸੀ।
ਪਾਕਿਸਤਾਨ ਦੇ ਸੂਚਨਾ ਮੰਤਰੀ ਫਵਾਦ ਚੌਧਰੀ ਨੇ ਭ੍ਰਿਸ਼ਟਾਚਾਰ ਦੇ ਮਾਮਲੇ ‘ਚ ਹੋਰ ਗ੍ਰਿਫਤਾਰੀਆਂ ਕੀਤੇ ਜਾਣ ਦਾ ਸੰਕੇਤ ਦਿੰਦੇਹੋਏ ਕਿਹਾ ਕਿ ਰਾਸ਼ਟਰੀ ਸੰਸਦ ‘ਚ ਵਿਰੋਧੀ ਧਿਰ ਦੇ ਨੇਤਾ ਅਤੇ ਸਾਬਕਾ ਪ੍ਰਧਾਨ ਮੰਤਰੀ ਨਵਾਜ ਸ਼ਰੀਫ ਦੇ ਭਰਾ ਸ਼ਾਹਬਾਜ ਸ਼ਰੀਫ ਦੀ ਗ੍ਰਿਫਤਾਰੀ ਇਸ ਦਿਸ਼ਾਂ ‘ਚ ਪਹਿਲਾਂ ਕਦਮ ਹੈ।
ਸ੍ਰੀ ਚੌਧਰੀ ਨੇ ਆਪਣੇ ਗ੍ਰਹਿਨਗਰ ਝੇਲਮ ‘ਚ ਪੱਤਰਕਾਰਾਂ ਨੂੰ ਕਿਹਾ ਕਿ ਪਾਕਿਸਤਾਨ ਤਹਰੀਕ-ਏ-ਇਨਸਾਫ (ਪੀਟੀਆਈ) ਪਹਿਲੀ ਅਜਿਹੀ ਪਾਰਟੀ ਹੈ ਜਿਸ ਨੇ ਭ੍ਰਿਸ਼ਟਾਚਾਰ ਖਿਲਾਫ ਸਖਤ ਕਾਰਵਾਈ ਦਾ ਕਦਮ ਉਠਾਇਆ ਹੈ ਅਤੇ ਆਉਣ ਵਾਲੇ ਦਿਨਾਂ ‘ਚ ਕੁਝ ਹੋਰ ਵੀ ਗ੍ਰਿਫਤਾਰੀਆਂ ਹੋ ਸਕਦੀਆਂ ਹਨ।
ਜ਼ਿਕਰਯੋਗ ਹੈ ਕਿ ਪਾਕਿਸਤਾਨ ਦੀ ਰਾਸ਼ਟਰੀ ਜਵਾਬਦੇਹੀ ਬਿਊਰੋ (ਨੈਬ) ਨੇ ਸ੍ਰੀ ਸ਼ਰੀਫ ਨੂੰ 14 ਅਰਬ ਦੀ ਹਾਊਸਿੰਗ ਸਕੀਮ ਆਸ਼ਿਆਨਾ-ਏ-ਇਕਬਾਲ ‘ਚ ਭ੍ਰਿਸ਼ਟਾਚਾਰ ਦੇ ਦੋਸ਼ ‘ਚ ਸ਼ੁੱਕਰਵਾਰ ਨੂੰ ਗ੍ਰਿਫਤਾਰ ਕਰ ਲਿਆ। ਸ੍ਰੀ ਸ਼ਰੀਫ ਨੂੰ ਸ਼ਨਿੱਚਰਵਰ ਨੂੰ ਜਵਾਬਦੇਹੀ ਅਦਾਲਤ ਦੇ ਸਾਹਮਣੇ ਪੇਸ਼ ਕੀਤਾ ਜਾਵੇਗਾ। ਸ਼ਾਹਬਾਜ਼ ‘ਤੇ ਸਾਫ ਪਾਣੀ ਪ੍ਰੋਜੈਕਟ ਤੇ ਆਸ਼ਿਆਨਾ ਹਾਊਸਿੰਗ ਸਕੀਮ ‘ਚ ਘਪਲਾ ਕਰਨ ਦਾ ਦੋਸ਼ ਹੈ।
ਲਾਹੌਰ ਕਾਸਾ ਵਿਕਾਸਕਾਰ, ਪੈਰਾਗੋਨ ਸਿਟੀ ਪ੍ਰਾਈਵੇਟ ਲਿਮਿਟਡ ਸਮੂਹ ਦੀ ਇੱਕ ਕੰਪਨੀ ਹੈ। ਇਸ ਤੋਂ ਲਗਭਗ 19.3 ਕਰੋੜ ਦਾ ਨੁਕਸਾਨ ਹੋਣ ਦਾ ਅਨੁਮਾਨ ਹੈ। ਇਸ ਵਿਚਕਾਰ ਪੀਐਮਐਲ-ਇਨ ਪਾਰਟੀ ਦੇ ਆਗੂਆਂ ਨੇ ਰਾਸ਼ਟਰੀ ਸੰਸਦ ਦੇ ਪ੍ਰਧਾਨ ਨੂੰ ਪੱਤਰ ਲਿਖਕੇ ਵਿਧੋਰੀ ਧਿਰ ਦੇ ਨੇਤਾ ਦੀ ਗ੍ਰਿਫਤਾਰੀ ‘ਤੇ ਚਰਚਾ ਲਈ ਹੇਠਲੇ ਸਦਨ ਦਾ ਸ਼ੈਸਨ ਬੁਲਾਉਣ ਦੀ ਮੰਗ ਕੀਤੀ ਹੈ। ਸਮੱਰਥਕਾਂ ਨੇ ਸ੍ਰੀ ਸ਼ਰੀਫ ਦੀ ਗ੍ਰਿਫਤਾਰੀ ਦੇ ਵਿਰੋਧ ‘ਚ ਲਾਹੌਰ ‘ਚ ਥਾਂ-ਥਾਂ ਪ੍ਰਦਰਸ਼ਨ ਕੀਤੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।