ਸਾਡੇ ਨਾਲ ਸ਼ਾਮਲ

Follow us

20.4 C
Chandigarh
Tuesday, January 20, 2026
More
    Home Breaking News ਸਾਬਕਾ ਵਿਧਾਇਕ ...

    ਸਾਬਕਾ ਵਿਧਾਇਕ ਸੁਖਪਾਲ ਸਿੰਘ ਨੰਨੂੰ ‘ਤੇ ਮਾਮਲਾ ਦਰਜ 

    Case, Registered, Ex MLA, Sukhpal Singh Nanu

    ਪੁਲਿਸ ਦੀ ਡਿਊਟੀ ‘ਚ ਵਿਘਨ ਪਾਉਣ ਦਾ ਦੋਸ਼

    ਸਤਪਾਲ ਥਿੰਦ, ਫਿਰੋਜ਼ਪੁਰ:ਪੁਲਿਸ ਡਊਟੀ ‘ਚ ਵਿਘਨ ਪਾਉਣ ਦੇ ਦੋਸ਼ ‘ਚ ਸਾਬਕਾ ਵਿਧਾਇਕ ਅਤੇ ਕਿਸਾਨ ਮੋਰਚਾ ਭਾਜਪਾ ਦੇ ਪੰਜਾਬ ਪ੍ਰਧਾਨ ਸੁਖਪਾਲ ਸਿੰਘ ਨੰਨੂੰ ਅਤੇ ਉਸਦੇ ਸਾਥੀਆਂ ਖਿਲਾਫ਼ ਫਿਰੋਜ਼ਪੁਰ ਸਿਟੀ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਗਿਆ ।

    ਜਾਣਕਾਰੀ ਮੁਤਾਬਕ ਫਿਰੋਜ਼ਪੁਰ ਸਿਟੀ ਪੁਲਿਸ ਵੱਲੋਂ ਵਾਰਡ ਨੰਬਰ 7 ਦੀ ਮਹਿਲਾ ਕਾਊਂਸਲਰ ਪ੍ਰੇਮ ਰਾਣੀ, ਉਸ ਦੇ ਪਤੀ ਸਤੀਸ਼ ਕੁਮਾਰ ਤੇ ਪੁੱਤਰ ਮੋਂਟੀ ਤੇ ਬੰਟੀ ਖਿਲਾਫ 17 ਮਈ ਨੂੰ ਕਾਂਗਰਸ ਸਕੱਤਰ ਵਿਕਰਮਜੀਤ ਸਿੰਘ ਉਰਫ ਗੱਬਰ ਦੇ ਬਿਆਨ ‘ਤੇ ਮਾਮਲਾ ਦਰਜ ਕੀਤਾ ਸੀ ਇਸ ਮਾਮਲੇ ‘ਚ ਪੁਲਿਸ ਨੇ ਜਦ 1 ਜੂਨ ਨੂੰ ਪੁੱਛਗਿਛ ਲਈ ਦੁਲਚੀ ਕੇ ਦੇ ਕੁਲਦੀਪ ਸਿੰਘ ਨੂੰ ਕਾਬੂ ਕੀਤਾ ਤਾਂ ਸੁਖਪਾਲ ਸਿੰਘ ਨਂੰਨੂੰ ਵੱਲੋਂ ਆਪਣੇ ਸਮਰਥਕਾਂ ਸਮੇਤ ਥਾਣੇ ਸਾਹਮਣੇ ਧਰਨਾ ਦੇ ਕੇ ਨਾਅਰੇਬਾਜ਼ੀ ਕਰਨ ਲੱਗੇ ।

    ਇਸ ਮਾਮਲੇ ਦੀ ਕਾਰਵਾਈ ਕਰਦਿਆ ਏਐੱਸਆਈ ਸਤਪਾਲ ਨੇ ਇੰਸਪੈਕਟਰ ਸਤਵਿੰਦਰ ਸਿੰਘ ਮੁੱਖ ਅਫਸਰ ਥਾਣਾ ਸਿਟੀ ਦੇ ਬਿਆਨਾਂ ਤੇ 31 ਦਿਨਾਂ ਬਾਅਦ ਸਾਬਕਾ ਵਿਧਾਇਕ ਸੁਖਪਾਲ ਸਿੰਘ ਨੰਨੂੰ , ਗੁਰਚਰਨ ਸਿੰਘ , ਸੁਰਜੀਤ ਕੌਰ, ਦਰਸ਼ਨ ਨੰਬਰਦਾਰ, ਕਿੱਕਰ ਸਿੰਘ ਸਾਬਕਾ ਸਰਪੰਚ ਅਤੇ ਹੋਰ ਨਾਮਲੂਮ ਵਿਅਕਤੀਆਂ ਖਿਲਾਫ਼ 146/186/353/506 ਆਈ.ਪੀ.ਸੀ ਤਹਿਤ ਮਾਮਲਾ ਦਰਜ ਕਰ ਲਿਆ ਹੈ ।

     

    LEAVE A REPLY

    Please enter your comment!
    Please enter your name here