ਮਾਰਕੀਟਿੰਗ ਮੈਨੇਜ਼ਮੈਂਟ ‘ਚ ਕਰੀਅਰ

Career, Marketing, Management

ਮਾਰਕੀਟਿੰਗ ਮੈਨੇਜ਼ਮੈਂਟ ਇੱਕ ਅਜਿਹਾ ਖੇਤਰ ਹੈ ਜਿੱਥੇ ਕੁਝ ਨਵਾਂ ਹੋਣ ਦੀ ਹਮੇਸ਼ਾ ਗੁੰਜਾਇਸ਼ ਰਹਿੰਦੀ ਹੈ ਅਤੇ ਬਜ਼ਾਰ ਵਿਚ ਮੌਜ਼ੂਦ ਕਈ ਉਤਪਾਦਾਂ ਵਿਚ ਹਮੇਸ਼ਾ ਮੁਕਾਬਲਾ ਬਣਿਆ ਰਹਿੰਦਾ ਹੈ ਇਸ ਲਈ ਮਾਰਕੀਟਿੰਗ ਮੈਨੇਜ਼ਮੈਂਟ ਉਨ੍ਹਾਂ ਲੋਕਾਂ ਲਈ ਹੈ, ਜਿਨ੍ਹਾਂ ਨੂੰ ਚੁਣੌਤੀਪੂਰਨ ਵਿਚਾਰਾਂ ਦੀ ਉਮੀਦ ਹੈ ਅਤੇ ਜੋ ਉਸਨੂੰ ਸਵੀਕਾਰਦੇ ਹਨ। (Career)

ਮਾਰਕੀਟਿੰਗ ਮੈਨੇਜ਼ਮੈਂਟ ਕੀ ਹੈ?

ਮਾਰਕੀਟਿੰਗ ਮੈਨੇਜ਼ਮੈਂਟ (ਵਿਪਣਨ ਪ੍ਰਬੰਧਨ) ਮਾਰਕੀਟਿੰਗ ਤਕਨੀਕਾਂ ਅਤੇ ਸੰਗਠਨ ਦੀਆਂ ਰਣਨੀਤੀਆਂ ਦੀ ਮੈਨੇਜ਼ਮੈਂਟ ਸਬੰਧੀ ਕਾਰੋਬਾਰੀ ਅਧਿਐਨ ਹੈ ਇਸ ਵਿਚ ਲੋਕਾਂ ਦੁਆਰਾ ਕਿਸੇ ਖਾਸ ਉਤਪਾਦ ਨੂੰ ਪਸੰਦ ਕਰਨ ਦੇ ਪਿੱਛੇ ਦੀ ਵਜ੍ਹਾ ਜਾਣਨਾ ਅਤੇ ਫਿਰ ਆਪਣੇ ਉਤਪਾਦ ‘ਤੇ ਵਧੇਰੇ ਮੁਨਾਫ਼ਾ ਕਮਾਉਣ ਲਈ ਮਾਰਕੀਟਿੰਗ ਰਣਨੀਤੀ ਦੀ ਯੋਜਨਾ ਬਣਾਉਣਾ ਸ਼ਾਮਲ ਹੈ ਕੋਈ ਵੀ ਟੀ. ਵੀ. ਇਸ਼ਤਿਹਾਰ, ਸੋਸ਼ਲ ਮੀਡੀਆ ਪ੍ਰਚਾਰ, ਛਪਿਆ ਇਸ਼ਤਿਹਾਰ ਆਦਿ ਲੰਮੀਆਂ ਮਾਰਕੀਟਿੰਗ ਰਣਨੀਤੀਆਂ ਦਾ ਹੀ ਨਤੀਜਾ ਹੈ। (Career)

ਮਾਰਕੀਟਿੰਗ ਮੈਨੇਜ਼ਮੈਂਟ ਦੀਆਂ ਸੰਭਾਵਨਾ

ਡੇਲਾਈਟ ਰਿਸਰਚ ਡੇਟਾ ਮੁਤਾਬਿਕ ਇਸ਼ਤਿਹਾਰ ਉਦਯੋਗ ਆਪਣੇ ਸਿਖਰ ‘ਤੇ ਹੈ ਅਤੇ ਨੇੜਲੇ ਭਵਿੱਖ ‘ਚ ਇਸ ਵਿਚ ਰੁਜ਼ਗਾਰ ਦੇ ਅਨੇਕਾਂ ਮੌਕੇ ਪੈਦਾ ਹੋਣਗੇ ਇਸਦਾ ਪਤਾ ਇਸ ਗੱਲ ਤੋਂ ਲੱਗਦਾ ਹੈ ਕਿ ਬਜ਼ਾਰ ਵਿਚ ਕੋਈ ਵੀ ਉਤਪਾਦ ਜਦੋਂ ਲੋਕਾਂ ਲਈ ਲਿਆਂਦਾ ਜਾਂਦਾ ਹੈ ਤਾਂ ਮਾਰਕੀਟਿੰਗ ਮੈਨੇਜ਼ਮੈਂਟ ਦੇ ਜ਼ਰੀਏ ਹੀ ਉਸ ਤੋਂ ਵਧੇਰੇ ਮੁਨਾਫ਼ਾ ਕਮਾਇਆ ਜਾਂਦਾ ਹੈ ਦੂਜੇ ਸ਼ਬਦਾਂ ਵਿਚ, ਬਜ਼ਾਰ ਵਿਚ ਹਮੇਸ਼ਾ ਕੁਝ ਨਾ ਕੁਝ ਨਵਾਂ ਤੇ ਨਵੇਂ ਉਤਪਾਦ ਆਉਂਦੇ ਰਹਿੰਦੇ ਹਨ ਪਰ ਮਾਰਕੀਟਿੰਗ ਤੋਂ ਬਿਨਾ ਨਹੀਂ

ਉਨ੍ਹਾਂ ਲਈ ਜਿਨ੍ਹਾਂ ਨੂੰ ਚੁਣੌਤੀਆਂ ਪਸੰਦ ਹਨ

ਮਾਰਕੀਟਿੰਗ ਮੈਨੇਜ਼ਮੈਂਟ ਇੱਕ ਅਜਿਹਾ ਖੇਤਰ ਹੈ ਜਿੱਥੇ ਕੁਝ ਨਵਾਂ ਹੋਣ ਦੀ ਹਮੇਸ਼ਾ ਗੁੰਜਾਇਸ਼ ਰਹਿੰਦੀ ਹੈ ਅਤੇ ਬਜ਼ਾਰ ਵਿਚ ਮੌਜ਼ੂਦ ਕਈ ਉਤਪਾਦਾਂ ਵਿਚ ਹਮੇਸ਼ਾ ਮੁਕਾਬਲਾ ਬਣਿਆ ਰਹਿੰਦਾ ਹੈ ਇਸ ਲਈ ਮਾਰਕੀਟਿੰਗ ਮੈਨੇਜ਼ਮੈਂਟ ਉਨ੍ਹਾਂ ਲੋਕਾਂ ਲਈ ਹੈ, ਜਿਨ੍ਹਾਂ ਨੂੰ ਚੁਣੌਤੀਪੂਰਨ ਵਿਚਾਰਾਂ ਦੀ ਉਮੀਦ ਹੈ ਅਤੇ ਜੋ ਉਸਨੂੰ ਸਵੀਕਾਰਦੇ ਹਨ

ਤਨਖ਼ਾਹ

ਮਾਰਕੀਟਿੰਗ ਐਗਜ਼ੀਕਿਊਟਿਵ ਦੇ ਤੌਰ ‘ਤੇ ਸ਼ੁਰੂਆਤ ਕਰਨ ਵਾਲਿਆਂ ਨੂੰ ਸਾਲਾਨਾ 2 ਤੋਂ 3 ਲੱਖ ਰੁਪਏ ਤੱਕ ਤਨਖ਼ਾਹ ਮਿਲਦੀ ਹੈ ਅਸਿਸਟੈਂਟ ਮਾਰਕੀਟਿੰਗ ਮੈਨੇਜ਼ਰ ਨੂੰ ਲਗਭਗ 4.5 ਲੱਖ ਰੁਪਏ ਸਾਲਾਨਾ ਅਤੇ ਮਾਰਕੀਟਿੰਗ ਮੈਨੇਜ਼ਰ ਨੂੰ ਲਗਭਗ 6 ਲੱਖ ਰੁਪਏ ਸਾਲਾਨਾ ਤਨਖ਼ਾਹ ਮਿਲ ਜਾਂਦੀ ਹੈ

ਕਿੱਦਾਂ ਬਣੀਏ ਮਾਰਕੀÎਟਿੰਗ ਪੇਸ਼ੇਵਰ?

ਮਾਰਕੀਟਿੰਗ ਵਿਚ ਕਰੀਅਰ ਬਣਾਉਣ ਲਈ ਕਈ ਕੋਰਸ ਹਨ ਇਸ ਵਿਚ ਗ੍ਰੈਜ਼ੂਏਟ ਅਤੇ ਪੋਸਟ ਗ੍ਰੈਜ਼ੂਏਟ ਦੋਵੇਂ ਹੀ ਪੱਧਰ ‘ਤੇ ਕੋਰਸ ਹੁੰਦੇ ਹਨ ਗ੍ਰੈਜ਼ੂਏਟ ਕੋਰਸ ਵਿਚ ਦਾਖ਼ਲਾ ਤੁਸੀਂ 12ਵੀਂ ਪਾਸ ਕਰਨ ਤੋਂ ਬਾਅਦ ਹੀ ਲੈ ਸਕਦੇ ਹੋ ਜਿਵੇਂ ਕਿ ਉੱਪਰ ਦੱਸਿਆ ਜਾ ਚੁੱਕਾ ਹੈ, ਜੇਕਰ ਤੁਸੀਂ ਮਾਰਕੀਟਿੰਗ ਮੈਨੇਜ਼ਮੈਂਟ ਵਿਚ ਚੁਣੌਤੀਪੂਰਨ ਅਤੇ ਨਵਾਂ ਕਰੀਅਰ ਬਦਲ ਲੱਭ ਰਹੇ ਹੋ ਤਾਂ ਪ੍ਰਸਿੱਧ ਸੰਸਥਾਨ ਤੋਂ ਮਾਰਕੀਟਿੰਗ ਵਿਚ ਐਮਬੀਏ ਨਿਸ਼ਚਿਤ ਰੂਪ ਨਾਲ ਤੁਹਾਨੂੰ ਸਫ਼ਲਤਾ ਦੁਆਵੇਗਾ

ਮਾਰਕੀਟਿੰਗ ਨਾਲ ਜੁੜੇ ਕੋਰਸ:

  • ਡਿਪਲੋਮਾ ਅਤੇ ਐਗਜ਼ੀਕਿਊਟਿਵ ਡਿਪਲੋਮਾ ਕੋਰਸ
  • ਸਰਟੀਫਿਕੇਟ ਕੋਰਸ
  • ਬੈਚਲਰ ਆਫ਼ ਬਿਜ਼ਨਸ ਐਡਮਿਨਿਸਟ੍ਰੇਸ਼ਨ ਦੇ ਨਾਲ ਬੈਚਲਰ ਕੋਰਸ
  • ਮਾਸਟਰ ਆਫ਼ ਬਿਜ਼ਨਸ ਐਡਮਿਨਿਸਟ੍ਰੇਸ਼ਨ (ਮਾਰਕੀਟਿੰਗ) ਅਤੇ ਐਗਜ਼ੀਕਿਊਟਿਵ ਐਮਬੀਏ (ਮਾਰਕੀਟਿੰਗ)
  • ਪੋਸਟ ਗ੍ਰੈਜ਼ੂਏਟ ਸਰਟੀਫਿਕੇਟ ਕੋਰਸ
  • ਮਾਰਕੀਟਿੰਗ ਮੈਨੇਜ਼ਰ ਪ੍ਰੋਫਾਈਲ

ਮਾਰਕੀਟਿੰਗ ਮੈਨੇਜ਼ਰ ਉਹ ਵਿਅਕਤੀ ਹੁੰਦਾ ਹੈ ਜੋ ਇਹ ਯਕੀਨੀ ਕਰਦਾ ਹੈ ਕਿ ਸੰਵਾਦ ਸਥਾਪਤ ਕਰਨ ‘ਤੇ ਗ੍ਰਾਹਕ ਉਤਪਾਦ ਨੂੰ ਪਸੰਦ ਕਰੇ ਜਾਂ ਲੋੜ ਪੈਣ ‘ਤੇ ਉਤਪਾਦ ਨੂੰ ਪਸੰਦ ਕਰੇ ਇਸ ਪ੍ਰੋਫਾਈਲ ਨਾਲ ਜੁੜੀਆਂ ਕੁਝ ਹੋਰ ਜਿੰਮੇਵਾਰੀਆਂ ਹੇਠਾਂ ਦਿੱਤੀਆਂ ਜਾ ਰਹੀਆਂ ਹਨ।

ਬਜ਼ਾਰ ਦੀ ਪਹਿਚਾਣ: ਮਾਰਕੀਟਿੰਗ ਮੈਨੇਜ਼ਰ ਦੇ ਸਭ ਤੋਂ ਪਹਿਲੇ ਕੰਮ ‘ਚੋਂ ਇੱਕ ਹੈ ਉਤਪਾਦ ਲਈ ਸੰਭਾਵਿਤ ਬਜ਼ਾਰ ਦੀ ਪਹਿਚਾਣ ਕਰਨਾ ਟੀਚਾ ਬਜ਼ਾਰ ਦੀ ਪਹਿਚਾਣ ਕਰਨਾ ਵੀ ਜ਼ਰੂਰੀ ਹੈਪ੍ਰਤੀਯੋਗੀ ਦਾ ਵਿਸ਼ਲੇਸ਼ਣ: ਮਾਰਕੀਟਿੰਗ ਮੈਨੇਜ਼ਰ ਕੋਲ ਪ੍ਰਤੀਯੋਗੀਆਂ, ਉਨ੍ਹਾਂ ਦੇ ਉਤਪਾਦ ਅਤੇ ਪ੍ਰਦਰਸ਼ਨ ਨੂੰ ਮਾਪਣ ਦੀ ਚੰਗੀ ਸਮਰੱਥਾ ਹੋਣੀ ਚਾਹੀਦੀ ਹੈ ਵੱਖ-ਵੱਖ ਪ੍ਰਤੀਯੋਗੀਆਂ ਦੀ ਰਣਨੀਤੀ ਦੇ ਨਾਲ ਆਪਣੀ ਰਣਨੀਤੀ ਦਾ ਤੁਲਨਾਤਮਕ ਅਧਿਐਨ ਅਤੇ ਵਿਸ਼ਲੇਸ਼ਣ ਕਰਨਾ ਵੀ ਮਾਰਕੀਟਿੰਗ ਮੈਨੇਜ਼ਰ ਦੀ ਜਿੰਮੇਵਾਰੀ ਹੁੰਦੀ ਹੈ।

ਗ੍ਰਾਹਕ ਸੰਬੰਧ: ਮਾਰਕੀਟਿੰਗ ਮੈਨੇਜ਼ਰ ਉਤਪਾਦ ਨੂੰ ਗ੍ਰਾਹਕਾਂ ਦੇ ਬਹੁਤ ਕਰੀਬ ਲਿਆਉਣ ਵਿਚ ਮੱਦਦ ਕਰਦਾ ਹੈ ਇਨ੍ਹਾਂ ਦੀਆਂ ਜਿੰਮੇਵਾਰੀਆਂ ਵਿਚ ਉਤਪਾਦ ਬਾਰੇ ਗ੍ਰਾਹਕਾਂ ਦੀ ਰਾਇ ਅਤੇ ਗ੍ਰਾਹਕ ਉਤਪਾਦ ਨੂੰ ਕਿੰਨਾ ਪਸੰਦ ਕਰਦੇ ਹਨ ਅਤੇ ਕਿਉਂ, ਇਹ ਜਾਣਨਾ ਵੀ ਸ਼ਾਮਲ ਹੁੰਦਾ ਹੈ।

ਮੁੱਲ ਤੈਅ ਕਰਨ ਦੀ ਰਣਨੀਤੀ: ਉਤਪਾਦ ਦਾ ਮੁੱਲ ਤੈਅ ਕਰਨਾ ਇੱਕ ਹੋਰ ਜਿੰਮੇਵਾਰੀ ਹੋ ਸਕਦਾ ਹੈ ਪ੍ਰਤੀਯੋਗੀਆਂ ਦੇ ਮੁੱਲ ਦੀ ਸਮਝ, ਉਨ੍ਹਾਂ ਦੇ ਉਤਪਾਦ ਦੀ ਗੁਣਵੱਤਾ ਅਤੇ ਉਸਦਾ ਗ੍ਰਾਹਕਾਂ ਦੀ ਖਰੀਦ ਸਮਰੱਥਾ ‘ਤੇ ਅਸਰ ਦੀ ਸਮਝ ਮਾਰਕੀਟਿੰਗ ਮੈਨੇਜ਼ਰ ਨੂੰ ਆਪਣੇ ਉਤਪਾਦ ਦੀ ਕੀਮਤ ਤੈਅ ਕਰਨ ਵਿਚ ਮੱਦਦ ਕਰ ਸਕਦਾ ਹੈ ਕੀਮਤ ਵਿਚ ਬਦਲਾਅ ਨੂੰ ਗ੍ਰਾਹਕ ਕਿਸ ਤਰ੍ਹਾਂ ਲੈਂਦੇ ਹਨ, ਇਹ ਆਖ਼ਰਕਾਰ ਮੁਨਾਫ਼ੇ ਨੂੰ ਵਧਾਉਣ ਵਿਚ ਮੱਦਦ ਕਰਦਾ ਹੈ।

ਹੋਰ ਕੰਮਾਂ ਵਿਚ ਗ੍ਰਾਹਕਾਂ ਨੂੰ ਸਮਝਣ ਲਈ ਸਰਵੇ ਕਰਨਾ, ਸੇਲਜ਼ ਜਿਵੇਂ ਦੂਜੇ ਵਿਭਾਗਾਂ ਦੇ ਨਾਲ ਤਾਲਮੇਲ, ਟੀਚੇ ਨੂੰ ਹਾਸਲ ਕਰਨ ਵਾਲੀ ਟੀਮ ਦੀ ਅਗਵਾਈ ਆਦਿ ਸ਼ਾਮਲ ਹਨ।

ਕੀ ਪੜ੍ਹਦੇ ਹਨ ਮਾਰਕੀਟਿੰਗ ਪੇਸ਼ੇਵਰ?

  •  ਮਾਰਕੀਟਿੰਗ ਰਣਨੀਤੀਆਂ
  •  ਵੰਡ, ਟੀਚਾ ਨਿਰਧਾਰਨ ਅਤੇ ਪੋਜੀਸ਼ਨਿੰਗ
  •  ਮਾਰਕੀਟਿੰਗ ਮਿਕਸ
  •  ਗ੍ਰਾਹਕ ਸਬੰਧੀ ਮੈਨੇਜ਼ਮੈਂਟ
  •  ਬ੍ਰਾਂਡ ਇਕਵਿਟੀ
  •  ਮੁੱਲ ਨਿਰਧਾਰਨ ਨੈੱਟਵਰਕ ਅਤੇ ਚੈਨਲ
  •  ਕੁਆਂਟੀਟੇਟਿਵ ਰਿਸਰਚ ਮੈਥਡ (ਮਾਤਰਾਤਮਕ ਖੋਜ ਵਿਧੀਆਂ)
  •  ਕੁਆਲੀਟੇਟਿਵ ਰਿਸਰਚ ਮੈਥਡ (ਗੁਣਾਤਮਕ ਖੋਜ ਵਿਧੀਆਂ)

ਸੰਸਥਾਨ ਅਤੇ ਪ੍ਰੀਖਿਆਵਾਂ

ਐਮਬੀਏ ਕਰਨ ਦੀ ਇੱਛਾ ਰੱਖਣ ਵਾਲਿਆਂ ਲਈ ਆਈਆਈਐਮ ਸਭ ਤੋਂ ਪਸੰਦੀਦਾ ਜਗ੍ਹਾ ਹੈ ਅਤੇ ਕੈਟ ਵਿਚ ਚੰਗਾ ਸਕੋਰ ਅਤੇ ਬਿਹਤਰੀਨ ਸਾਫ਼ਟ ਸਕਿੱਲਸ, ਐਮਬੀਏ ਵਿਚ ਤੁਹਾਡਾ ਦਾਖ਼ਲਾ ਅਸਾਨੀ ਨਾਲ ਕਰਵਾ ਸਕਦਾ ਹੈ ਆਈਆਈਐਮ ਵਿਚ ਤੁਸੀਂ ਜੀਮੈਟ ਦੇ ਜ਼ਰੀਏ ਵੀ ਦਾਖ਼ਲਾ ਲੈ ਸਕਦੇ ਹੋ। ਮਾਰਕੀਟਿੰਗ ਮੈਨੇਜ਼ਮੈਂਟ ਵਿਚ ਵਿਦੇਸ਼ੀ ਯੂਨੀਵਰਸਿਟੀਆਂ ਤੋਂ ਐਮਬੀਏ ਕਰਨ ਲਈ ਤੁਹਾਡੇ ਕੋਲ ਜੀਮੈਟ ਸਕੋਰ ਦੇ ਨਾਲ ਟਾੱਫੇਲ-ਆਈਈਐਲਟੀਐਸ ਸਕੋਰ ਵੀ ਹੋਣਾ ਚਾਹੀਦਾ ਹੈ, ਜਿਸ ਵਿਚ ਬਾਅਦ ‘ਚ ਅੰਗਰੇਜ਼ੀ ਵਿਚ ਮੁਹਾਰਤ ਦੀ ਪ੍ਰੀਖਿਆ ਹੁੰਦੀ ਹੈ ਪੈਸਿਆਂ ਦੀ ਸਮੱਸਿਆ ਸਿੱਖਿਆ ਕਰਜ਼ੇ ਦੇ ਜ਼ਰੀਏ ਹੱਲ ਕੀਤੀ ਜਾ ਸਕਦੀ ਹੈ ਕਈ ਹੋਰ ਮੁੱਖ ਸੰਸਥਾਨ ਵੀ ਹਨ ਜੋ ਕੈਟ ਦੇ ਸਕੋਰ ਦੇ ਆਧਾਰ ‘ਤੇ ਦਾਖ਼ਲਾ ਦਿੰਦੇ ਹਨ ਜਾਂ ਖੁਦ ਦੀ ਪ੍ਰੀਖਿਆ ਲੈ ਕੇ ਵਿਦਿਆਰਥੀਆਂ ਨੂੰ ਸੰਸਥਾਨ ਦਾ ਹਿੱਸਾ ਬਣਨ ਦਾ ਮੌਕਾ ਦਿੰਦੇ ਹਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।