ਲੁਧਿਆਣਾ ‘ਚ ਘਰ ਦੇ ਬਾਹਰੋਂ ਕਾਰ ਚੋਰੀ, ਸੀਸੀਟੀਵੀ ਫੋਟੋਆਂ ਆਈਆਂ ਸਾਹਮਣੇ

Car Theft In Ludhiana

(ਸੱਚ ਕਹੂੰ ਨਿਊਜ਼) ਲੁਧਿਆਣਾ । ਸ਼ਹਿਰ ਲੁਧਿਆਣਾ ਵਿੱਚ ਘਰ ਦੇ ਬਾਹਰ ਇੱਕ ਕਾਰ ਚੋਰੀ ਹੋ ਗਈ। ਲੱਕੜ ਵਪਾਰੀ ਬਲਬੀਰ ਸਿੰਘ ਨੇ ਦੱਸਿਆ ਕਿ ਉਸ ਨੇ ਸ਼ਾਮ ਸਾਢੇ ਸੱਤ ਵਜੇ ਦੇ ਕਰੀਬ ਆਪਣੀ ਕਾਰ ਘਰ ਦੇ ਬਾਹਰ ਖੜ੍ਹੀ ਕੀਤੀ ਸੀ। ਉਥੇ ਹੋਰ ਵਾਹਨ ਵੀ ਖੜ੍ਹੇ ਹਨ। ਰਾਤ ਦੇ 12 ਵਜੇ ਵੀ ਉਨ੍ਹਾਂ ਦੀ ਕਾਰ ਉਥੇ ਹੀ ਖੜ੍ਹੀ ਸੀ। ਸਵੇਰੇ 6 ਵਜੇ ਜਦੋਂ ਉਹ ਉੱਠਿਆ ਤਾਂ ਉਸਦੀ ਕਾਰ ਗਾਇਬ ਸੀ। (Car Theft In Ludhiana )

ਇਹ ਵੀ ਪੜ੍ਹੋ : ਜ਼ਮੀਨ ਦੇ ਵਿਵਾਦ ’ਚ ਸਾਬਕਾ ਸਰਪੰਚ ਦੀ ਕੁੱਟਮਾਰ, ਮੌਤ

ਜਿਸ ਤੋਂ ਬਾਅਦ ਉਸ ਨੇ ਨੇੜੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਗਈ ਤਾਂ ਸਾਰੀ ਘਟਨਾ ਸਾਹਮਣੇ ਆ ਗਈ। ਚੋਰਾਂ ਨੇ ਰਾਤ ਕਰੀਬ 3 ਵਜੇ ਮਾਸਟਰ ਚਾਬੀ ਨਾਲ ਕਾਰ ਖੋਲ੍ਹ ਕੇ ਸਟਾਰਟ ਕਰ ਲਈ ਤੇ ਫਰਾਰ ਹੋ ਗਏ। ਜਦੋਂ ਬਾਕੀ ਇਲਾਕੇ ਵਿੱਚ ਲੱਗੇ ਕੈਮਰਿਆਂ ਦੀ ਜਾਂਚ ਕੀਤੀ ਗਈ ਤਾਂ ਚੋਰਾਂ ਦਾ ਪੂਰਾ ਗਰੋਹ ਨਜ਼ਰ ਆਇਆ। ਜਦੋਂ ਨੌਜਵਾਨ ਆਪਣੀ ਚੋਰੀ ਦੀ ਕਾਰ ਲੈ ਕੇ ਜਾ ਰਿਹਾ ਸੀ ਤਾਂ ਬਾਹਰ ਗਲੀ ਦੇ ਪਾਰ ਇੱਕ ਹੋਰ ਨੌਜਵਾਨ ਕਾਰ ਵਿੱਚ ਖੜ੍ਹਾ ਸੀ। ਜਿਸ ਤੋਂ ਬਾਅਦ ਉਹ ਨਹਿਰ ਵੱਲ ਚਲਾ ਗਿਆ। ਪੁਲਿਸ ਨੇ ਕਾਰ ਮਾਲਕ ਦੀ ਸ਼ਿਕਾਇਤ ’ਤੇ ਅਣਪਛਾਤੇ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।