ਸਾਡੇ ਨਾਲ ਸ਼ਾਮਲ

Follow us

13.1 C
Chandigarh
Wednesday, January 21, 2026
More
    Home ਦੇਸ਼ ਕੈਪਟਨ ਅਮਰਿੰਦਰ...

    ਕੈਪਟਨ ਅਮਰਿੰਦਰ ਸਿੰਘ  ਨੇ ਰੇਲ ਹਾਦਸੇ  ਦੇ ਜਖ਼ਮੀਆਂ ਨਾਲ ਕੀਤੀ ਮੁਲਾਕਾਤ

    Captan Amarinder Singh, Meets, Injured, Train Accident

    ਹਾਲਤ ਨੂੰ ਵੇਖਦੇ ਰੇਲਵੇ ਟਰੇਕ ਦੇ ਆਸਪਾਸ ਸੁਰੱਖਿਆ ਵਧਾ ਦਿੱਤੀ ਗਈ (Train Accident)

    ਅਮ੍ਰਿਤਸਰ, ਏਜੰਸੀ

    ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਮ੍ਰਿਤਸਰ ‘ਚ ਜੋੜਿਆ ਫਾਟਕ ਕੋਲ ਸ਼ੁੱਕਰਵਾਰ ਰਾਤ ਰਾਵਣ ਦਹਨ ਦੇ ਦੌਰਾਨ ਹੋਏ ਟ੍ਰੇਨ ਹਾਦਸੇ (Train Accident) ‘ਚ ਜਖ਼ਮੀਆਂ ਦਾ ਹਾਲ ਜਾਣਨ ਲਈ ਸ਼ਨਿੱਚਰਵਾਰ ਨੂੰ ਸ਼ਹਿਰ ਦੇ ਵੱਖ-ਵੱਖ ਹਸਪਤਾਲ ਗਏ ਅਤੇ ਦੁਰਘਟਨਾ ਥਾਂ ਦਾ ਜਾਇਜਾ ਲਿਆ।  ਕੈਪਟਨ ਸਿੰਘ ਨੇ ਦੁਰਘਟਨਾ ਨੂੰ ਲੈ ਕੇ ਅਮ੍ਰਿਤਸਰ ਏਅਰਪੋਰਟ ‘ਤੇ ਅਧਿਕਾਰੀਆਂ ਦੇ ਨਾਲ ਮੀਟਿੰਗ ਕੀਤੀ ਅਤੇ ਇਸ ਤੋਂ ਬਾਅਦ ਉਹ ਜਖ਼ਮੀਆਂ ਦਾ ਹਾਲ ਜਾਨਣ ਲਈ ਸਿਵਲ ਹਸਪਤਾਲ ਗਏ।

    ਉਨ੍ਹਾਂ ਦੇ ਦੌਰੇ ਨੂੰ ਦੇਖਦਿਆਂ ਹਸਪਤਾਲਾਂ ‘ਚ ਸੁਰੱਖਿਆ ਸਖਤ ਕਰ ਦਿੱਤੀ ਗਈ ਹੈ। ਹਾਲਤ ਨੂੰ ਵੇਖਦੇ ਹੋਏ ਰੇਲਵੇ ਟਰੇਕ  ਦੇ ਆਸਪਾਸ ਸੁਰੱਖਿਆ ਵਧਾ ਦਿੱਤੀ ਗਈ ਹੈ। ਪੰਜਾਬ ਦੇ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਨੇ ਕਿਹਾ, ਹਾਦਸਾ ਏਨਾ ਦਰਦਨਾਕ ਹੈ ਕਿ ਸ਼ਮਸਾਨਘਾਟਾਂ ‘ਚ ਜਗ੍ਹਾਂ ਘੱਟ ਰਹਿ ਜਾਵੇਗੀ। ਹਸਪਤਾਲਾਂ ‘ਚ ਮ੍ਰਿਤਕਾਂ ਦੀਆਂ ਦੇਹਾਂ ਨੂੰ ਰੱਖਣ ਦੀ ਜਗ੍ਹਾ ਨਹੀਂ ਹੈ। ਦੇਹਾਂ ਨੂੰ ਜ਼ਮੀਨ ‘ਤੇ ਹੀ ਰੱਖਿਆ ਗਿਆ ਹੈ। ਜਲੰਧਰ ‘ਚ ਵੀ ਸੁਰੱਖਿਆ ਵਧਾ ਦਿੱਤੀ ਗਈ ਹੈ। ਸ਼ਹਿਰ ਦੇ ਸਾਰੇ ਪਰਵੇਸ਼ ਮਾਰਗਾਂ ‘ਤੇ ਪੁਲਿਸ ਪਹਿਰਾ  ਸਖਤ ਕਰ ਦਿੱਤਾ ਗਿਆ ਹੈ। (Train Accident)

    Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here