ਰਣਦੀਪ ਸੁਰਜੇਵਾਲਾ ਦੇ ਬਿਆਨ ਤੋਂ ਬਾਅਦ ਕੈਪਟਨ ਦਾ ਮੋੜਵਾਂ ਜਵਾਬ

Rahul and Amarinder meet in early morning

ਰਣਦੀਪ ਸੁਰਜੇਵਾਲਾ ਦੇ ਬਿਆਨ ਤੋਂ ਬਾਅਦ ਕੈਪਟਨ ਦਾ ਮੋੜਵਾਂ ਜਵਾਬ

(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਪਾਰਟੀ ਦੇ ਕੌਮੀ ਬੁਲਾਰੇ ਰਣਦੀਪ ਸਿੰਘ ਸੁਰਜੇਵਾਲਾ ਦੇ ਦਿੱਤੇ ਬਿਆਨ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਮੋੜਵਾਂ ਜਵਾਬ ਦਿੱਤਾ ਹੈ ਸੁਰਜੇਵਾਲਾ ਦੇ ਬਿਆਨ ’ਤੇ ਪ੍ਰਤੀਕਿਰਿਆ ਜਾਰੀ ਕਰਦਿਆਂ ਕੈਪਟਨ ਨੇ ਸੁਰਜੇਵਾਲਾ ਵੱਲੋਂ ਦਿਤੀ ਗਈ ਵਿਧਾਇਕਾਂ ਦੀ ਗਿਣਤੀ ਨੂੰ ਚੁਣੌਤੀ ਦਿੱਤੀ ਹੈ। ਅਮਰਿੰਦਰ ਨੇ ਕਿਹਾ ਕਿ ਦਿਲਚਸਪ ਗੱਲ ਹੈ ਕਿ ਇੱਕ ਦਿਨ ਪਹਿਲਾਂ ਪੰਜਾਬ ਕਾਂਗਰਸ ਦੇ ਇੰਚਾਰਜ਼ ਹਰੀਸ਼ ਰਾਵਤ ਨੇ ਇੱਕ ਬਿਆਨ ’ਚ ਕਿਹਾ ਸੀ ਕਿ ਇਸ ਮੁੱਦੇ ’ਤੇ 43 ਵਿਧਾਇਕਾਂ ਨੇ ਕਾਂਗਰਸ ਹਾਈਕਮਾਂਡ ਨੂੰ ਲਿਖ ਕੇ ਦਿੱਤਾ ਸੀ।

ਕੈਪਟਨ ਅਰਿੰਦਰ ਸਿੰਘ ਨੇ ਕਾਂਗਰਸ ਲੀਡਰਾਂ ਦੇ ਬਿਆਨਾਂ ’ਤੇ ਸਵਾਲ ਚੁੱਕੇ ਹਨ ਕੈਪਟਨ ਨੇ ਕਿਹਾ ਕਿ ਇਸ ਤਰ੍ਹਾਂ ਦੇ ਬਿਆਨ ਦੇ ਕੇ ਉਹ ਲੋਕ ਆਪਣੀ ਨਾਕਾਮੀ ਨੂੰ ਢੱਕਣਾ ਚਾਹੁੰਦੇ ਹਨ। ਹਾਈਕਮਾਂਡ ਨੂੰ ਲਿਖਣ ਵਾਲੇ ਵਿਧਾਇਕਾਂ ਦੀ ਰਣਦੀਪ ਸੁਰਜੇਵਾਲਾ ਅਤੇ ਹਰੀਸ਼ ਰਾਵਤ ਵੱਲੋਂ ਦੱਸੀ ਜਾ ਰਹੀ ਵੱਖੋ-ਵੱਖੋ ਗਿਣਤੀ ਨੂੰ ਕੈਪਟਨ ਨੇ ‘ਭੁੱਲਾਂ ਦੀ ਕਮੇਡੀ’ ਕਰਾਰ ਦਿੱਤਾ ਉਨ੍ਹਾਂ ਕਿਹਾ ਕਿ ਇੰਜ ਜਾਪਦਾ ਹੈ ਕਿ ਸਾਰੀ ਪਾਰਟੀ ਉੱਪਰ ਹੀ ਸਿੱਧੂ ਦੀ ਡਰਾਮੇਬਾਜ਼ੀ ਦਾ ਅਸਰ ਹੋ ਰਿਹਾ ਹੈ ਅਗਲੀ ਵਾਰ ਉਹ ਦਾਅਵਾ ਕਰਨਗੇ ਕਿ 117 ਵਿਧਾਇਕਾਂ ਨੇ ਕੈਪਟਨ ਖਿਲਾਫ਼ ਲਿਖਿਆ ਸੀ।

ਕੈਪਟਨ ਅਮਰਿੰਦਰ ਸਿੰਘ ਖਿਲਾਫ਼ 78 ਵਿਧਾਇਕਾਂ ਨੇ ਲਿਖ ਕੇ ਦਿੱਤਾ, ਉਸ ਤੋਂ ਬਾਅਦ ਹਟਾਉਣਾ ਪਿਆ ਕੈਪਟਨ ਨੂੰ : ਸੁਰਜੇਵਾਲਾ

ਅਖਿਲ ਭਾਰਤੀ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਰਣਦੀਪ ਸੁਰਜੇਵਾਲਾ ਨੇ ਅੱਜ ਕੈਪਟਨ ਅਮਰਿੰਦਰ ਸਿੰਘ ਸਬੰਧੀ ਬਿਆਨ ਦਿੱਤਾ ਉਨ੍ਹਾਂ ਕਿਹਾ ਕਿ ਅਮਰਿੰਦਰ ਸਿੰਘ ਨੂੰ ਵਿਧਾਇਕਾਂ ਦੇ ਕਹਿਣ ’ਤੇ ਬਦਲਿਆ ਗਿਆ । ਪੰਜਾਬ ਦੇ 78 ਵਿਧਾਇਕਾਂ ਨੇ ਮੁੱਖ ਮੰਤਰੀ ਨੂੰ ਬਦਲਣ ਲਈ ਲਿਖ ਕੇ ਦਿੱਤਾ ਗਿਆ ਸੀ ਜੇਕਰ ਮੁੱਖ ਮੰਤਰੀ ਨਾ ਬਦਲਦੇ ਤਾਂ ਕਿਹਾ ਜਾਂਦਾ ਕਿ ਕਾਂਗਰਸ ਤਾਨਾਸ਼ਾਹੀ ਹੈ । ਇੱਕ ਪਾਸੇ 78 ਵਿਧਾਇਕ ਤੇ ਇੱਕ ਪਾਸ ਇਕੱਲਾ ਮੁੱਖ ਮੰਤਰੀ ਸੁਰਜੇਵਾਲਾ ਪ੍ਰੈੱਸ ਕਾਨਫਰੰਸ ’ਚ ਇਸ ਗੱਲ ਦਾ ਖੁਲਾਸਾ ਕੀਤਾ ਉਨ੍ਹਾਂ ਕਿਹਾ ਕਿ ਕਾਂਗਰਸ ਨੇ ਪੰਜਾਬ ’ਚ ਅਨੁਸੂਚਿਤ ਜਾਤੀ ਵਰਗ ਦੇ ਚਰਨਜੀਤ ਚੰਨੀ ਨੂੰ ਮੁੱਖ ਮੰਤਰੀ ਬਣਾ ਕੇ ਮਿਸਾਲ ਪੇਸ਼ ਕੀਤੀ ਹੈ ਭਾਜਪਾ 15 ਵਿਧਾਇਕਾਂ ’ਚ ਸੱਤਾ ’ਚ ਕਾਬਜ ਹੈ, ਉਸ ਨੇ ਇੱਕ ਵੀ ਅਨੁਸੂਚਿਤ ਜਾਤੀ ਵਰਗ ਨੂੰ ਮੁੱਖ ਮੰਤਰੀ ਨਹੀਂ ਬਣਾਇਆ ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ